10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

‘ਰਾਏਕੋਟ ਜ਼ੋਨ ਗਰਮ ਰੁੱਤ ਸਕੂਲ ਖੇਡਾਂ-2026’ ਰਾਏਕੋਟ ਪਬਲਿਕ ਸਕੂਲ ਦੀ ਫੁੱਟਬਾਲ ਅੰਡਰ-14 (ਲੜਕੀਆਂ) ਦੀ ਟੀਮ ਬਣੀ ਜ਼ੋਨ ਜੇਤੂ * ਅੰਡਰ-14 ਖੋ-ਖੋ ਮੁਕਾਬਲਿਆਂ ’ਚ ਸਹਿਬਾਜ਼ਪੁਰਾ ਸਕੂਲ ਨੇ ਬਾਜ਼ੀ ਮਾਰੀ

Ad Position 21
No active advertisement
ਅਜੀਤ ਡੈਸਕ 25-07-2026
ਰਾਏਕੋਟ, 24 ਜੁਲਾਈ (ਬਲਵਿੰਦਰ ਸਿੰਘ ਲਿੱਤਰ) ‘ਰਾਏਕੋਟ ਜ਼ੋਨ ਗਰਮ ਰੁੱਤ ਸਕੂਲ ਖੇਡਾਂ-2026’ ਵੱਖ-ਵੱਖ ਸਕੂਲਾਂ ਦੀਆਂ ਗਰਾਊਂਡਾਂ ਵਿਚ ਜ਼ੋਨ ਕਨਵੀਨਰ ਸ੍ਰੀਮਤੀ ਵੀਨਾ ਰਾਣੀ ਅਤੇ ਸਕੱਤਰ ਇਕਬਾਲ ਸਿੰਘ ਸਰਾਭਾ ਦੀ ਦੇਖ-ਰੇਖ ਹੇਠ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋਈਆਂ। ਇਸ ਮੌਕੇ ਫੁੱਟਬਾਲ (ਲੜਕੀਆਂ) ਦੇ ਮੁਕਾਬਲੇ ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਦੇ ਗਰਾਊਂਡ ਵਿੱਚ ਪਿ੍ੰਸੀਪਲ ਸ਼੍ਰੀਮਤੀ ਕਵਿਤਾ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਗਏ, ਜਿਸ ਦੌਰਾਨ ਅੰਡਰ-14 (ਲੜਕੀਆਂ) ਵਰਗ ਦੇ ਮੁਕਾਬਲਿਆਂ ਦੌਰਾਨ ਰਾਏਕੋਟ ਪਬਲਿਕ ਸਕੂਲ ਰਾਏਕੋਟ ਨੇ ਪਹਿਲਾਂ ਸਥਾਨ, ਕੰਨਿਆਂ ਹਾਈ ਸਕੂਲ ਪੱਖੋਵਾਲ ਨੇ ਦੂਜਾ ਤੇ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ (ਨ) ਸਕੂਲ ਝੋਰੜਾਂ ਨੇ ਤੀਜਾ ਸਥਾਨ, ਅੰਡਰ-17 ਵਰਗ ਮੁਕਾਬਲਿਆਂ ਵਿਚ ਸ.ਸ.ਸ. ਸਕੂਲ ਤਲਵੰਡੀ ਰਾਏ ਨੇ ਪਹਿਲਾਂ ਸਥਾਨ, ਸਰਕਾਰੀ ਕੰਨਿਆਂ ਹਾਈ ਸਕੂਲ ਪੱਖੋਵਾਲ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਬੁਰਜ ਹਕੀਮਾਂ ਨੇ ਤੀਜਾ ਸਥਾਨ, ਅੰਡਰ-19 ਵਰਗ ਵਿੱਚ ਸਰਕਾਰੀ ਕੰਨਿਆਂ ਹਾਈ ਸਕੂਲ ਪੱਖੋਵਾਲ ਨੇ ਪਹਿਲਾਂ, ਰਾਏਕੋਟ ਪਬਲਿਕ ਸਕੂਲ ਨੇ ਦੂਜਾ ਤੇ ਸ.ਸ.ਸ. ਸਕੂਲ ਭੈਣੀ ਦਰੇੜਾ ਨੇ ਤੀਜਾ ਸਥਾਨ ਹਾਸਲ ਕੀਤਾ ਫੁੱਟਬਾਲ (ਲੜਕੇ) ਅੰਡਰ-14 ਗਰੁੱਪ ਵਿਚ ਸਰਕਾਰੀ ਹਾਈ ਸਕੂਲ ਆਂਡਲੂ ਨੇ ਸਰਕਾਰੀ ਹਾਈ ਸਕੂਲ ਨੰਗਲ ਖੁਰਦ ਨੂੰ 3-0 ਨਾਲ ਹਰਾਇਆ, ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਨੇ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਨੂੰ 3-0 ਨਾਲ, ਰਾਏਕੋਟ ਪਬਲਿਕ ਸਕੂਲ ਨੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਹਲਵਾਰਾ ਨੂੰ 3-0 ਨਾਲ, ਐੱਸ.ਜੀ.ਐੱਨ.ਡੀ. ਕਾਨਵੈਂਟ ਸਕੂਲ ਆਂਡਲੂ ਨੇ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਨੂੰ 2-0 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਖੋ-ਖੋ ਮੁਕਾਬਲੇ ਦਸਮੇਸ਼ ਖ਼ਾਲਸਾ ਹਾਈ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਪਿ੍ੰਸੀਪਲ ਸ਼੍ਰੀਮਤੀ ਕੁਲਜੀਤ ਕੌਰ ਦੀ ਦੇਖ-ਰੇਖ ਕਰਵਾਏ ਗਏ, ਜਿਸ ਦੌਰਾਨ ਖੋ-ਖੋ ਅੰਡਰ-14 ਵਰਗ ਦੇ ਮੁਕਾਬਲੇ ਵਿੱਚ ਸ.ਸ.ਸ. ਸਕੂਲ ਸਹਿਬਾਜ਼ਪੁਰਾ ਨੇ ਪਹਿਲਾਂ ਸਥਾਨ, ਸ.ਸ.ਸ ਸਕੂਲ ਲੰਮਾ-ਜੱਟਪੁਰਾ ਨੇ ਦੂਜਾ ਤੇ ਐੱਸ.ਜੀ.ਐੱਨ.ਡੀ ਕਾਨਵੈਂਟ ਸਕੂਲ ਆਂਡਲੂ ਨੇ ਤੀਜਾ ਸਥਾਨ, ਅੰਡਰ-17 ਵਰਗ ਵਿਚ ਸ.ਸ.ਸ. ਸਹਿਬਾਜ਼ਪੁਰਾ ਨੇ ਪਹਿਲਾਂ, ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਦੂਜਾ ਤੇ ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਨੇ ਤੀਜਾ ਸਥਾਨ, ਅੰਡਰ-19 ਵਿਚ ਸ.ਸ.ਸ. ਸਕੂਲ ਦੱਧਾਹੂਰ ਨੇ ਪਹਿਲਾਂ, ਸ.ਸ.ਸ. ਸਕੂਲ ਲੰਮਾ-ਜੱਟਪੁਰਾ ਨੇ ਦੂਜਾ, ਨਿਊ ਮਾਡਲ ਸਕੂਲ ਨੰਗਲ ਖੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਖੋ-ਖੋ (ਲੜਕੇ) ਅੰਡਰ-14 ਵਰਗ ਮੁਕਾਬਲਿਆਂ ਵਿਚ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਪਹਿਲਾਂ, ਸ.ਸ.ਸ. ਸਕੂਲ ਦੱਧਾਹੂਰ ਨੇ ਦੂਜਾ ਤੇ ਸ.ਸ.ਸ. ਸਕੂਲ ਲੰਮਾ-ਜੱਟਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖੋ-ਖੋ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਪਿ੍ੰਸੀਪਲ ਗੁਰਦੀਪ ਸਿੰਘ ਭੈਣੀ ਬੜਿੰਗਾ, ਸੁਖਵਿੰਦਰ ਸਿੰਘ ਸਹਿਬਾਜ਼ਪੁਰਾ, ਕਿਰਨਜੀਤ ਕੌਰ ਤਾਜਪੁਰ, ਜਸਵਿੰਦਰ ਸਿੰਘ ਬੱਸੀਆਂ ਆਦਿ ਵਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਰਛਪਾਲ ਸਿੰਘ ਭੈਣੀ ਬੜਿੰਗਾ, ਕੇ.ਕੇ. ਗਰਗ, ਸੁਖਵਿੰਦਰ ਕੌਰ, ਅਮਨਦੀੂਪ ਕੌਰ ਦੱਧਾਹੂਰ, ਪਰਮਿੰਦਰ ਕੌਰ ਲੰਮਾ ਜੱਟਪੁਰਾ, ਰਾਜਨਦੀਪ ਕੌਰ, ਸਵਰਨ ਸਿੰਘ ਅੱਬੂਵਾਲ, ਸੁਖਵਿੰਦਰ ਸਿੰਘ ਬੁਰਜ ਹਕੀਮਾਂ, ਅੰਮ੍ਰਿਤਪਾਲ ਸਿੰਘ ਆਂਡਲੂ, ਜਸਪਾਲ ਸਿੰਘ, ਸੁਖਵਿੰਦਰ ਕੌਰ ਪੱਖੋਵਾਲ, ਹਰਵਿੰਦਰ ਕੌਰ ਭੈਣੀ ਦਰੇੜਾ, ਬਲਵਿੰਦਰ ਸਿੰਘ ਜੌਹਲਾਂ, ਇਕਬਾਲ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਪੱਖੋਵਾਲ, ਸਿਮਰਨਪ੍ਰੀਤ ਸਿੰਘ ਆਂਡਲੂ, ਲਖਵੀਰ ਸਿੰਘ ਬੁਰਜ ਹਕੀਮਾਂ, ਸੁਦਾਗਰ ਸਿੰਘ, ਦਰਲੱਭ ਸਿੰਘ, ਵੀਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 14,447 ਰਾਏਕੋਟ ਵਾਸੀਆਂ ਨੇ ਇਕ ਦਿਨ ’ਚ ਚੁਣੇ ਆਪਣੇ ਕੌਂਸਲਰ, ਪਰ 15 ਕੌਂਸਲਰ 58 ਦਿਨਾਂ ਬਾਅਦ ਵੀ ਨਹੀਂ ਚੁਣ ਸਕੇ ਪ੍ਰਧਾ... ਅਗਲੀ ਖ਼ਬਰ ਸਵਿਫ਼ਟ ਕਾਰ ਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਚਾਲਕ ਫ਼ਰਾਰ
Ad Position 24