10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੀਸ ਪਬਲਿਕ ਸਕੂਲ ਭਨੋਹੜ ਵਿਖੇ 7 ਰੋਜ਼ਾ ਭਾਰਤੀ ਭਾਸ਼ਾ ਸਮਰ ਕੈਂਪ ਸਮਾਪਤ

Ad Position 21
No active advertisement
ਅਜੀਤ ਡੈਸਕ 25-07-2026
ਮੁੱਲਾਂਪੁਰ-ਦਾਖਾ, 24 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੀਸ ਪਬਲਿਕ ਸਕੂਲ ਵਿਚ ਭਾਰਤੀ ਵਿਰਾਸਤ ਅਤੇ ਭਾਸ਼ਾਈ ਵਿਭਿੰਨਤਾ ਨੂੰ ਸਮਰਪਿਤ ‘ਭਾਰਤੀ ਭਾਸ਼ਾ ਸਮਰ ਕੈਂਪ’ ਦੀ ਸਮਾਪਤੀ ’ਤੇ ਵਿਦਿਆਰਥੀਆਂ ਵਿਚਕਾਰ ਕੁਇਜ਼ ਅਤੇ ਖੋ-ਖੋ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਭਾਰਤ ਦੀ ਰਵਾਇਤੀ ਖੇਡ ‘ਖੋ-ਖੋ’ ਵਿਚ ਪੂਰੇ ਜੋਸ਼ ਨਾਲ ਹਿੱਸਾ ਲਿਆ। ਖੇਡ ਮੈਦਾਨ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਫੁਰਤੀ, ਮਾਨਸਿਕ ਤਾਲਮੇਲ ਅਤੇ ਟੀਮ ਵਰਕ (ਸਮੂਹਿਕ ਭਾਵਨਾ) ਦਾ ਪ੍ਰਦਰਸ਼ਨ ਕਰਕੇ ਸਭ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਲਈ ਇਕ ਦਿਲਚਸਪ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬੱਚਿਆਂ ਨੇ ਪੂਰੇ ਹਫ਼ਤੇ ਦੌਰਾਨ ਸਿੱਖੀਆਂ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਕ ਤੱਥਾਂ ਅਤੇ ਹੁਨਰਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਬੜੀ ਬੇਬਾਕੀ ਨਾਲ ਜਵਾਬ ਦਿੱਤੇ। ਸਮਾਗਮ ਦੇ ਅਖੀਰ ਵਿਚ ਸਕੂਲ ਪ੍ਰਿੰਸੀਪਲ ਸੀ.ਕੇ. ਜੀਜਾ ਵਲੋਂ ਖੋ-ਖੋ, ਕੁਇਜ਼ ਮੁਕਾਬਲਾ ਜੇਤੂਆਂ ਦੇ ਨਾਲ ਪੂਰੇ ਕੈਂਪ ਦੌਰਾਨ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਪ੍ਰਿੰਸੀਪਲ ਸੀ. ਕੇ. ਜੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਜੜ੍ਹਾਂ ਅਤੇ ਮਾਤ-ਭਾਸ਼ਾ ਨਾਲ ਜੁੜ ਕੇ ਹੀ ਬੱਚੇ ਇਕ ਜਿੰਮੇਵਾਰ ਨਾਗਰਿਕ ਬਣ ਸਕਦੇ ਹਨ। ਇਹ ਕੈਂਪ ਯਾਦਗਾਰੀ ਪਲਾਂ ਅਤੇ ਨਵੇਂ ਤਜ਼ਰਬਿਆਂ ਨਾਲ ਸਫ਼ਲਤਾਪੂਰਵਕ ਸਮਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ’ਤੇ ਹਾਈ ਕੋਰਟ ਦੀ ਰੋਕ ਦਾ ਅਕਾਲੀ ਆਗੂਆਂ ਵਲੋਂ ਸਵਾਗਤ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਵਲੋਂ ਰੱਤੋਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਥਾ ਰਵਾਨਾ
Ad Position 24