11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਮਾਜਿਕ ਜਥੇਬੰਦੀਆਂ ਵਲੋਂ ਡਾ. ਨਵਦੀਪ ਜੱਸਲ ਨੂੰ ‘ਸ਼ਹਿਰ ਦਾ ਫ਼ਰਿਸ਼ਤਾ ਐਵਾਰਡ’ ਦਿੱਤਾ ਜਾਵੇਗਾ

Ad Position 21
No active advertisement
ਅਜੀਤ ਡੈਸਕ 25-07-2026
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਸਪਤਾਲ ਖੰਨਾ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਨਵਦੀਪ ਜੱਸਲ ਨੂੰ ਉਨ੍ਹਾਂ ਦੀਆਂ ਬੇਮਿਸਾਲ ਸਿਹਤ ਸੇਵਾਵਾਂ, ਮਰੀਜ਼ਾਂ ਪ੍ਰਤੀ ਸਮਰਪਣ ਅਤੇ ਮਨੁੱਖਤਾ ਭਰੇ ਵਤੀਰੇ ਲਈ ’ਸ਼ਹਿਰ ਦਾ ਫ਼ਰਿਸ਼ਤਾ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਫ਼ੈਸਲਾ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ ਹੈ। ਡਾ. ਨਵਦੀਪ ਜੱਸਲ ਦਾ ਨਾਮ ਖੰਨਾ ਵਿੱਚ ਇੱਕ ਅਜਿਹੇ ਡਾਕਟਰ ਵਜੋਂ ਜਾਣਿਆ ਜਾਂਦਾ ਹੈ ਜੋ ਆਪਣੀ ਡਿਊਟੀ ਨੂੰ ਸਿਰਫ਼ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਮੰਨਦੇ ਹਨ। ਐਮਰਜੈਂਸੀ ਵਿੱਚ ਪਹੁੰਚਣ ਵਾਲੇ ਹਰ ਮਰੀਜ਼ ਨੂੰ ਉਹ ਪੂਰੀ ਤਨਦੇਹੀ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਇਲਾਜ ਮੁਹੱਈਆ ਕਰਵਾਉਂਦੇ ਹਨ। ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਉਨ੍ਹਾਂ ਦੀ ਸੂਝ-ਬੂਝ ਅਤੇ ਤੁਰੰਤ ਇਲਾਜ ਕਾਰਨ ਗੰਭੀਰ ਹਾਲਤ ਵਿੱਚ ਪਹੁੰਚੇ ਮਰੀਜ਼ਾਂ ਦੀ ਜਾਨ ਬਚ ਸਕੀ। ਸਮਾਜਸੇਵੀ ਨਿਰਮਲ ਸਿੰਘ ਨਿੰਮਾ, ਰਾਹੁਲ ਗਰਗ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਹਾਲ ਹੀ ਵਿੱਚ ਉਹ ਇੱਕ ਬੇਹੱਦ ਲੋੜਵੰਦ ਮਰੀਜ਼ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ। ਮਰੀਜ਼ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਅਤੇ ਉਸਦੀ ਲੱਤ ਵਿੱਚ ਗੰਭੀਰ ਇਨਫੈਕਸ਼ਨ ਹੋਣ ਕਾਰਨ ਕੀੜੇ ਵੀ ਪੈ ਚੁੱਕੇ ਸਨ। ਜਿਵੇਂ ਹੀ ਡਾ. ਨਵਦੀਪ ਜੱਸਲ ਨੇ ਮਰੀਜ਼ ਨੂੰ ਦੇਖਿਆ, ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਇਲਾਜ ਸ਼ੁਰੂ ਕਰਵਾਇਆ ਅਤੇ ਖ਼ੁਦ ਪੂਰੀ ਤਨਦੇਹੀ ਨਾਲ ਮਰੀਜ਼ ਦੀ ਸੰਭਾਲ ਕੀਤੀ। ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਮਰੀਜ਼ਾਂ ਨਾਲ ਡਾਕਟਰ ਦਾ ਪਿਆਰ ਭਰਿਆ ਵਿਵਹਾਰ ਅਤੇ ਹਰ ਲੋੜਵੰਦ ਦੀ ਇੱਕੋ ਜਿਹੀ ਸੇਵਾ ਇਹ ਸਾਬਤ ਕਰਦੀ ਹੈ ਕਿ ਅੱਜ ਵੀ ਸਰਕਾਰੀ ਹਸਪਤਾਲਾਂ ਵਿੱਚ ਅਜਿਹੇ ਡਾਕਟਰ ਮੌਜੂਦ ਹਨ ਜੋ ਸੱਚੇ ਅਰਥਾਂ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਨਿਸ਼ਕਾਮ ਸੇਵਾ, ਮਰੀਜ਼ਾਂ ਪ੍ਰਤੀ ਸਮਰਪਣ ਅਤੇ ਮਨੁੱਖਤਾ ਦੀ ਭਾਵਨਾ ਨੂੰ ਸਨਮਾਨ ਦੇਣ ਲਈ ਉਨ੍ਹਾਂ ਨੂੰ ’ਸ਼ਹਿਰ ਦਾ ਫ਼ਰਿਸ਼ਤਾ ਐਵਾਰਡ’ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਲੋਕ ਮਿਲਣੀ ਮੁਹਿੰਮ ਤਹਿਤ ਵਿਧਾਇਕ ਗਿਆਸਪੁਰਾ ਨੇ ਪਿੰਡ ਨਿਜ਼ਾਮਪੁਰ ਦੇ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਕਰੌੜ ਤੋਂ ਗੱਦੋਵਾਲ ਲਿੰਕ ਰੋਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਚੇਅਰਮੈਨ ਜ਼ੋਰਾਵਰ ਸਿੰਘ ਨੇ ਕੀਤਾ ਸੜਕ ਦੇ ਕੰਮ ਦਾ ਉਦਘਾਟਨ
Ad Position 24