08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦੀ ਚੱਕ ਕਲਾਂ ਖੇਤੀਬਾੜੀ ਸਭਾ ਵਲੋਂ ਕਿਸਾਨਾਂ ਲਈ ਖਰੀਦੇ ਟਰੈਕਟਰ, ਖੇਤੀ ਸੰਦਾਂ ਦੀ ਘੁੰਡ ਚੁਕਾਈ

Ad Position 21
No active advertisement
ਅਜੀਤ ਡੈਸਕ 30-07-2026

ਮੁੱਲਾਂਪੁਰ ਦਾਖਾ, 29 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਦੀ ਚੱਕ ਕਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ, ਮੀਤ ਪ੍ਰਧਾਨ ਸੁਖਪਾਲ ਸਿੰਘ, ਸੈਕਟਰੀ ਨਵਪ੍ਰੀਤ ਸਿੰਘ ਵਲੋਂ ਕਮੇਟੀ ਮੈਂਬਰਾਂ ਅਤੇ ਸਭਾ ਦੇ ਹਿੱਸੇਦਾਰ ਨਾਲ ਰਲ ਕੇ ਸਹਿਕਾਰਤਾ ਨੂੰ ਉੱਪਰ ਚੁੱਕਣ ਲਈ ਯਤਨ ਨਿਰੰਤਰ ਜਾਰੀ ਹਨ। ਖੇਤੀਬਾੜੀ ਸਭਾ ਚੱਕ ਕਲਾਂ ਵਿਖੇ ਸਭਾ ਦੇ ਹਿੱਸੇਦਾਰ, ਹੋਰ ਕਿਸਾਨਾਂ ਦੀ ਬਿਹਤਰੀ ਲਈ ਜੋਂਡੀਅਰ ਟਰੈਕਟਰ 5405) ਡੀਅਰ ਟਰੈਕਟਰ, ਸੁਪਰ ਸੀਡਰ (9.5), ਮਲਚਰ, ਰੀਵਰ ਸੀਬਲ ਪਲੋ, ਜ਼ੀਰੋ ਡਰਿੱਲ ਕਈ ਹੋਰ ਖੇਤੀਬਾੜੀ ਸੰਦਾ ਦੀ ਘੁੰਢ ਚੁਕਾਈ ਸਮਾਰੋਹ ਦੇ ਮੁਖ ਮਹਿਮਾਨ ਸੁਖਦੇਵ ਸਿੰਘ ਚੱਕ, ਬਲਵੰਤ ਸਿੰਘ ਝੱਜ, ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ, ਢੀਂਡਸਾ ਟਰੈਕਟਰਜ਼ ਏਜੰਸੀ ਜੋਂਡੀਅਰ ਦੇ ਬ੍ਰਾਂਚ ਮੈਨੇਜਰ ਕੇਵਲ ਸਿੰਘ ਵਲੋਂ ਹੋਈ। ਸਾਦੇ ਅਤੇ ਪ੍ਰਭਾਵਸ਼ਾਲੀ ਕਿਸਾਨ ਸਮਾਰੋਹ ਨੂੰ ਸੰਬੋਧਨ ਸਮੇਂ ਸੁਖਦੇਵ ਸਿੰਘ ਚੱਕ ਵਲੋਂ ਪ੍ਰਧਾਨ ਬਚਿੱਤਰ ਸਿੰਘ, ਹੋਰ ਸਾਥੀ ਅਹੁਦੇਦਾਰ, ਮੈਂਬਰ ਸਮੁੱਚੀ ਟੀਮ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਖੇਤੀ ਛੋਟੀ ਹੋਵੇ ਜਾ ਵੱਡੀ ਸਭਾ ਦਾ ਟਰੈਕਟਰ ਹੋਰ ਖੇਤੀ ਸੰਦ ਹਰ ਇਕ ਕਿਸਾਨ ਨੂੰ ਸੁਵਿਧਾ ਵਾਲੇ ਹਨ। ਸੁਖਦੇਵ ਸਿੰਘ ਚੱਕ ਵਲੋਂ ਹਲ-ਵਾਹਕ ਕਿਸਾਨਾਂ ਨੂੰ ਸੁਝਾਅ ਵੀ ਦਿੱਤਾ ਕਿ ਮਹਿੰਗੀ ਮਸ਼ੀਨਰੀ ਤੋਂ ਬਚਣ ਲਈ ਚੱਕ ਕਲਾਂ ਖੇਤੀਬਾੜੀ ਸੁਸਾਇਟੀ ਨੂੰ ਹੋਰ ਤਕੜਾ ਕਰੀਏ। ਇਸ ਮੌਕੇ ਸਾਬਕਾ ਪ੍ਰਧਾਨ ਇਕਬਾਲ ਸਿੰਘ, ਤੇਜਿੰਦਰਪਾਲ ਸਿੰਘ, ਡਾ: ਕ੍ਰਿਪਾਲ ਸਿੰਘ, ਜਗਦੇਵ ਸਿੰਘ ਧਾਲੀਵਾਲ, ਤੇਜਿੰਦਰ ਸਿੰਘ ਮਾਹਲ, ਹਰਸਿਮਰਨਦੀਪ ਸਿੰਘ ਸਿੰਮੀ, ਪਰਮਿੰਦਰ ਸਿੰਘ, ਹਰਦਿਆਲ ਸਿੰਘ, ਗੁਰਮੀਤ ਸਿੰਘ ਉੱਪਲ, ਜੰਗ ਸਿੰਘ ਉੱਪਲ ਹੋਰ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਨੇ ਸ਼ਹਿਰ ’ਚ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਇਆਲੀ ਦੀ ਅਗਵਾਈ ਹੇਠ ਹਲਕਾ ਦਾਖਾ ’ਚ ਵਾਰਿਸ ਪੰਜਾਬ ਦੇ’ ਹਜ਼ਾਰਾਂ ਜੁਝਾਰੂਆਂ ਦਾ ਕਾਫ਼ਲਾ ਚੰਡੀਗੜ੍ਹ ਰਵਾਨਾ
Ad Position 24