08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਇਆਲੀ ਦੀ ਅਗਵਾਈ ਹੇਠ ਹਲਕਾ ਦਾਖਾ ’ਚ ਵਾਰਿਸ ਪੰਜਾਬ ਦੇ’ ਹਜ਼ਾਰਾਂ ਜੁਝਾਰੂਆਂ ਦਾ ਕਾਫ਼ਲਾ ਚੰਡੀਗੜ੍ਹ ਰਵਾਨਾ

Ad Position 21
No active advertisement
ਅਜੀਤ ਡੈਸਕ 30-07-2026

ਮੁੱਲਾਂਪੁਰ ਦਾਖਾ, 29 ਜੁਲਾਈ (ਨਿਰਮਲ ਸਿੰਘ ਧਾਲੀਵਾਲ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਮੁਖੀ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਰਟੀ ਵਲੋਂ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਸ਼ਾਤਮਈ ਰੋਸ ਮਾਰਚ ਵਿਚ ਸ਼ਾਮਿਲ ਹੋਣ ਲਈ ਹਲਕਾ ਦਾਖਾ ਮੰਡੀ ਮੁੱਲਾਂਪੁਰ ਤੋਂ ਪੰਥਕ/ਟਕਸਾਲੀ ਹਜਾਰਾਂ ਲੋਕਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਸਮੇਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਾਡਾ ਕਾਫ਼ਲਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਨੇੜਿਓਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਪੈਦਲ ਕੂਚ ਕਰੇਗਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਲੈਂਡ ਪੂਲਿੰਗ ਤਰਮੀਮ ਪਾਲਿਸੀ ਦਾ ਵਿਰੋਧ ਤੇ ਹੋਰ ਲੋਕ ਮੁੱਦਿਆਂ ਦੇ ਨਾਲ ਪੰਥਕ ਮਸਲੇ ਹੱਲ ਕਰਵਾਉਣ ਲਈ ਸਾਡੀ ਪਾਰਟੀ ਪਹਿਲ ਕਰੇਗੀ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਵਿਸ਼ਾਲ ਕਾਫ਼ਲਾ ਚੰਡੀਗੜ੍ਹ ਵੱਲ ਰਵਾਨਾ ਹੋਣ ਸਮੇਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਹਰਬੀਰ ਸਿੰਘ ਇਯਾਲੀ, ਪਮਾਲ ਸਰਪੰਚ ਬਲਵਿੰਦਰ ਸਿੰਘ ਸੇਖੋਂ, ਢਾਡੀ ਰਛਪਾਲ ਸਿੰਘ ਪਮਾਲ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਚੇਅਰਮੈਨ ਭੁਪਿੰਦਰ ਸਿੰਘ ਕੁਲਾਰ, ਚੇਅਰਮੈਨ ਮਨਜਿੰਦਰ ਸਿੰਘ ਭਿੰਦਾ ਭੁਮਾਲ, ਰਾਮ ਆਸਰਾ ਸਿੰਘ ਚੱਕ ਕਲਾਂ, ਲਖਵੀਰ ਸਿੰਘ ਦੇਤਵਾਲ, ਜਗਵੰਤ ਸਿੰਘ ਜੱਗਾ ਈਸੇਵਾਲ, ਰਛਪਾਲ ਸਿੰਘ ਪਾਲੀ ਰੂੰਮੀ, ਜਗਰੂਪ ਸਿੰਘ ਹਸਨਪੁਰ, ਚੇਅਰਮੈਨ ਹਰਬੰਸ ਸਿੰਘ ਭਨੋਹੜ, ਬਾਬੂ ਸਿੰਘ ਭੱਠਲ, ਦਰਸ਼ਨ ਸਿੰਘ ਧਨੋਆ, ਸਾਬਕਾ ਸਰਪੰਚ ਖੰਜਰਵਾਲ ਜਗਵਿੰਦਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਮੋਹੀ, ਮਾਸਟਰ ਗੁਰਮੀਤ ਸਿੰਘ ਮੋਹੀ, ਗੁਰਮੀਤ ਸਿੰਘ ਧਾਲੀਵਾਲ ਵਲੀਪੁਰ ਖੁਰਦ, ਜੱਥੇਦਾਰ ਹਰਚੰਦ ਸਿੰਘ ਬੜੈਚ, ਆੜ੍ਹਤੀ ਨਰਿੰਦਰ ਸਿੰਘ ਬੜੈਚ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਬੱਦੋਵਾਲ, ਪੁਸ਼ਪਿੰਦਰ ਸਿੰਘ ਬੱਦੋਵਾਲ, ਪ੍ਰਧਾਨ ਗੁਰਦੇਵ ਸਿੰਘ ਸੇਖੋਂ, ਪੰਚ ਖੁਸ਼ਪਾਲ, ਕੌਸ਼ਲਰ ਬਲਬੀਰ ਚੰਦ ਬੀਰਾ, ਸਜਨ ਬਾਂਸਲ, ਪਰਮਿੰਦਰ ਸਿੰਘ ਸਿੱਧੂ ਪੰਡੋਰੀ, ਗੁਰਚਰਨ ਸਿੰਘ ਈਸੇਵਾਲ, ਬਲਦੇਵ ਸਿੰਘ ਈਸੇਵਾਲ, ਪ੍ਰਧਾਨ ਸੁਖਦੇਵ ਸਿੰਘ ਗਹੌਰ, ਸੁਖਵਿੰਦਰ ਸਿੰਘ ਲਾਲੀ ਗਹੌਰ, ਗੁਰਪ੍ਰੀਤ ਸਿੰਘ ਕਾਲਾ ਬੋਪਾਰਾਏ ਕਲਾ, ਮਾਸਟਰ ਗੁਰਦੀਪ ਸਿੰਘ ਦਿਉਲ, ਜਗਦੀਪ ਸਿੰਘ ਸਵੱਦੀ, ਸਰਪੰਚ ਪੁੜੈਣ ਜਗਦੀਪ ਸਿੰਘ ਸੋਨੂੰ, ਪ੍ਰਗਟ ਸਿੰਘ ਆਲੀਵਾਲ, ਸਾਬਕਾ ਸਰਪੰਚ ਭਰੋਵਾਲ ਧਰਮ ਸਿੰਘ, ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਦੇਤਵਾਲ, ਸਾਬਕਾ ਸਰਪੰਚ ਗੁਰਜੀਤ ਸਿੰਘ ਦਾਖਾ, ਸਿਮਰਨ ਸੇਖੋਂ, ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ, ਸਾਬਕਾ ਡਾਈਰੈਕਟਰ ਜਗਦੀਪ ਸਿੰਘ ਬਿੱਟੂ, ਗੁਰਵਿੰਦਰ ਸਿੰਘ ਕੁਲਾਰ, ਸੁਖਵਿੰਦਰ ਸਿੰਘ (ਦੋਵੇ ਸੰਮਤੀ ਮੈਬਰ), ਹੋਰ ਮੋਜੂਦ ਰਹੇ।

Ad Position 22
No active advertisement
ਪਿਛਲੀ ਖ਼ਬਰ ਦੀ ਚੱਕ ਕਲਾਂ ਖੇਤੀਬਾੜੀ ਸਭਾ ਵਲੋਂ ਕਿਸਾਨਾਂ ਲਈ ਖਰੀਦੇ ਟਰੈਕਟਰ, ਖੇਤੀ ਸੰਦਾਂ ਦੀ ਘੁੰਡ ਚੁਕਾਈ ਅਗਲੀ ਖ਼ਬਰ ਸਫ਼ਾਈ ਸੇਵਕ ਕਾਮਿਆਂ ਦੀ ਬੇਪਤੀ ਵਾਲੀ ‘ਆਪ’ ਪਾਰਟੀ ਵੋਟ ਦੀ ਹੱਕਦਾਰ ਨਹੀਂ- ਸੁਖਬੀਰ ਸਿੰਘ ਬਾਦਲ
Ad Position 24