ਮੁੱਲਾਂਪੁਰ ਦਾਖਾ, 29 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸੇ ਬਿਨਾਂ ਪ੍ਰੋਗਰਾਮ ਉਲੀਕੇ ਅੱਜ ਹਲਕਾ ਦਾਖਾ ’ਚ ਪਾਰਟੀ ਵਲੋਂ ਇੰਚਾਰਜ ਨਿਯੁਕਤ ਜਸਕਰਨ ਸਿੰਘ ਦਿਉਲ ਨੂੰ ਮਿਲਣ ਮੰਡੀ ਮੁੱਲਾਂਪੁਰ ਦਾਖਾ ਪਹੁੰਚੇ। ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਪਾਰਟੀ ਨਾਲ ਜੁੜੇ ਸੈਂਕੜੇ ਲੋਕਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ, ਜਿਨ੍ਹਾ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸੁਖਪਾਲ ਸਿੰਘ ਈਸੇਵਾਲ, ਹਲਕਾ ਦਾਖਾ ’ਚ ਇਸਤਰੀ ਅਕਾਲੀ ਦਲ ਦੀ ਪ੍ਰਮੁੱਖ ਬੀਬੀ ਚਰਨਜੀਤ ਕੌਰ ਦਿਓਲ, ਹਲਕਾ ਇਸਤਰੀ ਵਿੰਗ ਪ੍ਰਧਾਨ ਸੁਖਮਿੰਦਰ ਕੌਰ ਗੁੱਜਰਵਾਲ, ਅਕਾਲੀ ਗੁਰਦੀਪ ਸਿੰਘ ਫੱਲੇਵਾਲ, ਬਲਦੇਵ ਸਿੰਘ ਬੀੜ ਗਗੜਾ, ਸਵਰਨ ਸਿੰਘ ਛੱਜਾਵਾਲ, ਹਰਿੰਦਰ ਸਿੰਘ ਈਸੇਵਾਲ, ਸੁਰਿੰਦਰਪਾਲ ਸਿੰਘ ਦਾਖਾ, ਅਮਨਦੀਪ ਸਿੰਘ ਅਮਨਾ, ਸੁਰਜੀਤ ਸਿੰਘ ਕੋਠੇ ਹਾਂਸ, ਹਰਪਾਲ ਸਿੰਘ ਕੋਠੇ ਪੋਨਾ, ਗੁਰਮੁਖ ਸਿੰਘ ਲਤਾਲਾ, ਜਗਦੀਸ ਸਿੰਘ ਗੋਰਸੀਆ, ਅੰਮ੍ਰਿਤਪਾਲ ਸਿੰਘ ਖੰਡੂਰ, ਗੁਰਦੀਪ ਸਿੰਘ ਕਾਕਾ ਸਵੱਦੀ, ਜਗਦੀਪ ਸਿੰਘ ਮੋਹੀ, ਜਸਵਿੰਦਰ ਸਿੰਘ ਛੀਨਾ, ਸ਼ੁਸ਼ੀਲ ਵਿੱਕੀ ਚੌਧਰੀ, ਸੁਰਿੰਦਰ ਸਿੰਘ ਲਤਾਲਾ, ਬਸੰਤ ਸਿੰਘ ਛੱਜਾਵਾਲ, ਸਿਕੰਦਰ ਸਿੰਘ ਸਿੱਧਵਾਂ, ਚਮਕੌਰ ਸਿੰਘ ਭਰੋਵਲ, ਸਤਵੰਤ ਸਿੰਘ ਮਲਸੀਹਾ ਭਾਈਕੇ ਕਈ ਹੋਰ ਪ੍ਰਮੁੱਖ ਮੋਜੂਦ ਰਹੇ। ਸਾਦੇ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਸਮੇਂ ਸੁਖਬੀਰ ਸਿੰਘ ਬਾਦਲ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਾਡੀ ਪਾਰਟੀ ਪੂਰੀ ਤਰ੍ਹਾਂ ਸੁਹਿਰਦ ਅਤੇ ਵੋਟਰਾਂ ਨਾਲ ਬੂਥ ਪੱਧਰ ’ਤੇ ਜੁੜੀ ਹੋਈ ਹੈ। ਸ: ਸੁਖਬੀਰ ਸਿੰਘ ਬਾਦਲ ਕਿਹਾ ਕਿ ‘ਆਪ’ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪਿਛਲੇ ਚਾਰ ਵਰੇ੍ਹ ਤੋਂ ਵੱਧ ਸਮਾ ਸੂਬੇ ਦੀ ਬਿਹਤਰੀ ਲਈ ਕੁਝ ਨਹੀਂ ਕੀਤਾ, ਉਲਟਾ ਆਪਣੀਆ ਹੱਕੀ ਮੰਗਾਂ ਲਈ ਸੰਘਰਸ ਕਰਨ ਵਾਲੇ ਵੱਖੋ-ਵੱਖ ਅਦਾਰਿਆ ਦੇ ਮੁਲਾਜ਼ਮਾਂ ’ਤੇ ਦੱਬਕੇ ਡੰਡਾ ਵਾਹਿਆ, ਇੱਥੋ ਤੱਕ ਕਿ ਬਰਨਾਲਾ, ਸੰਗਰੂਰ ਸ਼ਹਿਰ ’ਚ ਸਫਾਈ ਸੇਵਕ ਬੀਬੀਆਂ ਦੀ ਵੀ ਬੇਪਤੀ ਕੀਤੀ ਗਈ। ਸ: ਸੁਖਬੀਰ ਸਿੰਘ ਬਾਦਲ ਕਿਹਾ ਕਿ ਪੰਜਾਬ ਵਿਚ ਚੰਗੇ ਦਿਨ ਲਿਆਉਣ, ਨਸ਼ਾ ਤਸਕਰਾਂ, ਗੈਗਸਟਰਾਂ ਦਾ ਸਫਾਇਆ ਕਰਨ ਲਈ ਅਕਾਲੀ ਦਲ (ਬ) ਦੀ ਸਰਕਾਰ ਬਣਾ ਕੇ ਲੋਕ ਰਾਜ ਲਿਆਈਏ। ਪਿਛਲੇ ਕਈ ਮਹੀਨਿਆ ਤੋਂ ਪੁਲਿਸ ਮੁਕੱਦਮੇ ਦਾ ਸਾਹਮਣਾ ਕਰ ਰਹੇ ਜਸਕਰਨ ਸਿੰਘ ਦਿਉਲ ਦੀ ਪਿੱਠ ਥਾਪੜਦਿਆ ਸੁਖਬੀਰ ਸਿੰਘ ਬਾਦਲ ਕਿਹਾ ਕਿ ਜਸਕਰਨ ਸਿੰਘ ’ਤੇ ਝੂਠਾ ਪੁਲਿਸ ਮੁਕੱਦਮਾਂ ਮਨਪ੍ਰੀਤ ਸਿੰਘ ਇਯਾਲੀ ਦੀ ਸਹਿ ’ਤੇ ਹੋਇਆ, ਕਿਉਕਿ ਇਯਾਲੀ ‘ਤੇ ਭਗਵੰਤ ਮਾਨ ਇਕ ਸੋਚ ਦੇ ਦੋ ਮਨੁੱਖ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਤੋਂ ਜ਼ਮਾਨਤ ਮਿਲਣ ਤੱਕ ਜਸਕਰਨ ਸਿੰਘ ਨੂੰ ਕਾਨੂੰਨੀ ਪ੍ਰਕਿਰਿਆ ਸਮੇਂ ਪੂਰਾ ਸਹਿਯੋਗ ਦਿੱਤਾ, ਅੱਗੋ ਵੀ ਮੱਦਦ ਕਰਕੇ ਇਹ ਮੁਕੱਦਮਾਂ ਖਾਰਜ ਕਰਵਾਉਣ ਤੱਕ ਚਾਰਾਜੋਈ ਕਰਾਗੇਂ। ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਦਫਤਰ ਮੰਡੀ ਮੁੱਲਾਂਪੁਰ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਜਸਕਰਨ ਸਿੰਘ ਦਿਉਲ ਵਲੋਂ ਧੰਨਵਾਦ ਕੀਤਾ ਗਿਆ। ਇਸ ਪਾਰਟੀ ਪ੍ਰੋਗਰਾਮ ਵਿਚ ਕਮਲਜੀਤ ਸਿੰਘ ਜੈਲਦਾਰ ਜੰਡੀ, ਬਲਵੀਰ ਸਿੰਘ ਪੰਧੇਰ, ਡਾ: ਪਰੇਮ ਸਿੰਘ ਗੋਰਸੀਆ, ਸਾਬਕਾ ਸਰਪੰਚ ਪ੍ਰੀਤਮ ਸਿੰਘ ਆਲੀਵਾਲ, ਸੁਰਜੀਤ ਸਿੰਘ ਆਲੀਵਾਲ, ਜਗਵੀਰ ਸਿੰਘ ਭੂੰਦੜੀ, ਦਵਿੰਦਰ ਸਿੰਘ ਭਨੋਹੜ, ਬਿੱਲਾ ਬੱਲੋਵਾਲ, ਇਕਬਾਲ ਸਿੰਘ ਪਾਲੀ ਮੋਹੀ, ਜੱਥੇਦਾਰ ਜਸਵੀਰ ਸਿੰਘ, ਹਰਪ੍ਰੀਤ ਸਿੰਘ ਘੁੰਗਰਾਣਾ, ਸੁਖਦੇਵ ਸਿੰਘ ਰਕਬਾ, ਲਖਵਿੰਦਰ ਸਿੰਘ ਕੋਠੇ ਪੋਨਾ, ਦਲਵੀਰ ਸਿੰਘ ਲਤਾਲਾ, ਗੁਰਪ੍ਰੀਤ ਸਿੰਘ ਬੋਪਾਰਾਏ, ਦੀਪਾ ਗਿੱਲ, ਜਸਪ੍ਰੀਤ ਕੌਰ ਭਨੋਹੜ, ਨੀਲਮ ਰਾਣੀ ਮੁੱਲਾਂਪੁਰ, ਜਸਵਿੰਦਰ ਕੌਰ ਚੌਧਰੀ, ਜਸਵੀਰ ਕੌਰ ਸੇਖੂਪੁਰਾ, ਕਮਲਜੀਤ ਕੌਰ ਸਿੱਧੂ ਹੋਰ ਮੋਜੁਦ ਰਹੇ।
ਸਫ਼ਾਈ ਸੇਵਕ ਕਾਮਿਆਂ ਦੀ ਬੇਪਤੀ ਵਾਲੀ ‘ਆਪ’ ਪਾਰਟੀ ਵੋਟ ਦੀ ਹੱਕਦਾਰ ਨਹੀਂ- ਸੁਖਬੀਰ ਸਿੰਘ ਬਾਦਲ
ਅਜੀਤ ਡੈਸਕ
30-07-2026