02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਵਿਹੜੇ ਵਿਚ ਤੀਆਂ ਦੀਆਂ ਲੱਗੀਆਂ ਰੌਣਕਾਂ ਰਵਾਇਤੀ ਪੰਜਾਬੀ ਪਹਿਰਾਵਿਆਂ, ਲੋਕ-ਸੱਭਿਆਚਾਰ ਅਤੇ ਵਿਰਸੇ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਮੋਹਿਆ ਮਨ

ਭੂੰਦੜੀ, 2 ਅਗਸਤ (ਕੁਲਦੀਪ ਸਿੰਘ ਮਾਨ )– ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਬੀ.

Ad Position 21
No active advertisement
ਸਿੱਧਵਾਂ ਬੇਟ ਵਿਖੇ ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਵਿਚ ਤੀਆਂ ਦੇ ਸਮਾਗਮ ਦੌਰਾਨ ਉਰਮਿਲਾ ਦੇਵੀ, ਪ੍ਰਿੰਸੀਪਲ ਸ੍ਰੀਮਤੀ ਮੋਨਾ ਠਾਕੁਰ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ। ਤਸਵੀਰ: ਕੁਲਦੀਪ ਸਿੰਘ ਮਾਨ 03-08-2026
ਭੂੰਦੜੀ, 2 ਅਗਸਤ (ਕੁਲਦੀਪ ਸਿੰਘ ਮਾਨ )– ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਏੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਸਾਵਣ ਮਹੀਨੇ ਦਾ ਤਿਉਹਾਰ ‘ਤੀਆਂ’ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਸਮਾਗਮ ਵਿਚ ਉਰਮਿਲਾ ਦੇਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮੋਨਾ ਠਾਕੁਰ ਦੀ ਅਗਵਾਈ ਹੇਠ ਸਕੂਲ ਦੇ ਹਾਲ ਨੂੰ ਫੁੱਲਕਾਰੀਆਂ, ਹੱਥੀਂ ਕੱਢੀਆਂ ਚਾਦਰਾਂ, ਦਰੀਆਂ ਅਤੇ ਹੋਰ ਪੁਰਾਤਨ ਸਾਜੋ-ਸਾਮਾਨ ਨਾਲ ਸਜਾਇਆ ਗਿਆ। ਸਟੇਜ਼ ’ਤੇ ਚਰਖਾ, ਚੁੱਲ੍ਹਾ, ਪਿੱਤਲ ਦੇ ਭਾਂਡੇ, ਖੂਹ ਅਤੇ ਹੋਰ ਪੇਂਡੂ ਜੀਵਨ ਨਾਲ ਸਬੰਧਿਤ ਵਸਤਾਂ ਰਾਹੀਂ ਪੰਜਾਬੀ ਵਿਰਸੇ ਦਾ ਜੀਵਤ ਦ੍ਰਿਸ਼ ਪੇਸ਼ ਕੀਤਾ ਗਿਆ। ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਤੀਆਂ ਦੇ ਸਮਾਗਮ ਵਿਚ ਉਤਸ਼ਾਹ ਨਾਲ ਭਾਗ ਲਿਆ। ਘੱਗਰੇ, ਫੁੱਲਕਾਰੀਆਂ, ਸੱਗੀ-ਫੁੱਲ ਅਤੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜੀਆਂ ਵਿਦਿਆਰਥਣਾਂ ਨੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾ ਦਿੱਤੇ। ਅਧਿਆਪਕਾਵਾਂ ਵੀ ਪੰਜਾਬੀ ਰਵਾਇਤੀ ਪਹਿਰਾਵੇ ਵਿਚ ਸ਼ਾਮਿਲ ਹੋਈਆਂ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿਚ ਮਿਸ ਤੀਜ ਦਾ ਖਿਤਾਬ ਜਪਨੀਤ ਕੌਰ ਨੇ ਜਿੱਤਿਆ, ਜਦਕਿ ਪਹਿਲੀ ਰਨਰਅੱਪ ਗੁਰਲੀਨ ਕੌਰ ਅਤੇ ਦੂਜੀ ਰਨਰਅੱਪ ਕਿਰਨਦੀਪ ਕੌਰ ਰਹੀ। ਬੈਸਟ ਡਰੈੱਸ ਦਾ ਸਨਮਾਨ ਜਸਵਿੰਦਰ ਕੌਰ ਅਤੇ ਗੁਰਲੀਨ ਕੌਰ ਨੂੰ ਮਿਲਿਆ, ਜਦਕਿ ਮਿਸ ਗੋਰਜੀਅਸ ਦਾ ਖਿਤਾਬ ਨਵਦੀਪ ਕੌਰ ਅਤੇ ਚਰਨਜੋਤ ਕੌਰ ਨੇ ਆਪਣੇ ਨਾਮ ਕੀਤਾ। ਟੈਲੈਂਟ ਹੰਟ ਵਿੱਚ ਵੀ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪਿ੍ੰਸੀਪਲ ਸ੍ਰੀਮਤੀ ਮੋਨਾ ਠਾਕੁਰ ਨੇ ਮੁੱਖ ਮਹਿਮਾਨ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰਧਾਨ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ਼, ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਦਿਆਰਥੀ ਲਹਿਰ ਦੇ ਸਮਝੌਤੇ ਪੂਰੇ ਨਾ ਕਰਕੇ ਅੰਦੋਲਨ ਨੂੰ ਆਵਾਜ਼ਾਂ ਮਾਰ ਰਹੀ ਮੋਦੀ ਸਰਕਾਰ - ਦਸਮੇਸ਼ ਯੂਨੀਅਨ ਅਗਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24
No active advertisement