02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਦਿੱਲੀ ਵਿਦਿਆਰਥੀ ਲਹਿਰ ਦੇ ਸਮਝੌਤੇ ਪੂਰੇ ਨਾ ਕਰਕੇ ਅੰਦੋਲਨ ਨੂੰ ਆਵਾਜ਼ਾਂ ਮਾਰ ਰਹੀ ਮੋਦੀ ਸਰਕਾਰ - ਦਸਮੇਸ਼ ਯੂਨੀਅਨ

ਗੁਰੂਸਰ ਸੁਧਾਰ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਬੁਢੇਲ ਵਿਖੇ ਹੋਈ, ਜਿਸ ਵਿਚ ਦਿੱਲੀ ਸਮੇਤ ਦੇਸ਼ ਵਿਆਪੀ ਹੱਕੀ ਤੇ ਪੁਰ ਅਮਨ ਵਿਦਿਆਰਥੀ ਲਹਿਰ ਦੀ ਤਾਜ਼ਾ ਸਥਿਤੀ ਅਤੇ ਹੋਰ ਅਹਿਮ ਮੁੱਦਿਆਂ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਯੂਨੀਅਨ ਦੀ ਕਾਰਜਕਾਰੀ ਕਮੇਟੀ ਨੇ ਵਰਨਣ ਕੀਤਾ ਕਿ 36 ਦਿਨ ਦਿੱਲੀ ਵਿਖੇ ਚੱਲੇ ਵਿਦਿਆਰਥੀਆਂ ਦੇ ਨੀਟ ਮੁੱਦੇ ਸਬੰਧੀ ਹੱਕੀ, ਵਾਜਬ ਅਤੇ ਬੇਮਿਸਾਲ ਵਿਦਿਆਰਥੀ ਅੰਦੋਲਨ ਦੇ ਸਿੱਟੇ ਵਜੋਂ ਵਿਦਿਆਰਥੀ ਆਗੂਆਂ ਅਤੇ ਕੇਂਦਰੀ ਹਕੂਮਤ ਵਿਚਕਾਰ ਸਮਝੌਤੇ ਤੋਂ ਬਾਅਦ ਅਗਲੇ ਹੀ ਦਿਨ ਤੋਂ ਦਿੱਲੀ ਤੋਂ ਇਲਾਵਾ 8 ਸੂਬਿਆਂ ਵਿਚ ਦਰਜ ਕਥਿਤ ਮੁਕੱਦਮੇ ਰੱਦ ਨਾ ਕਰਨ ਕਰਕੇ ਮੋਦੀ ਸਰਕਾਰ ਮੁੜ ਤੋਂ ਅੰਦੋਲਨ ਨੂੰ ਆਵਾਜ਼ਾਂ ਮਾਰ ਰਹੀ ਹੈ ਤੇ ਵਿਦਿਆਰਥੀ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਸਮੇਤ ਜਬਰ ਦਾ ਦੌਰ ਜਾਰੀ ਹੈ।

Ad Position 21
No active advertisement
ਅਜੀਤ ਡੈਸਕ 03-08-2026
ਗੁਰੂਸਰ ਸੁਧਾਰ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਬੁਢੇਲ ਵਿਖੇ ਹੋਈ, ਜਿਸ ਵਿਚ ਦਿੱਲੀ ਸਮੇਤ ਦੇਸ਼ ਵਿਆਪੀ ਹੱਕੀ ਤੇ ਪੁਰ ਅਮਨ ਵਿਦਿਆਰਥੀ ਲਹਿਰ ਦੀ ਤਾਜ਼ਾ ਸਥਿਤੀ ਅਤੇ ਹੋਰ ਅਹਿਮ ਮੁੱਦਿਆਂ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਯੂਨੀਅਨ ਦੀ ਕਾਰਜਕਾਰੀ ਕਮੇਟੀ ਨੇ ਵਰਨਣ ਕੀਤਾ ਕਿ 36 ਦਿਨ ਦਿੱਲੀ ਵਿਖੇ ਚੱਲੇ ਵਿਦਿਆਰਥੀਆਂ ਦੇ ਨੀਟ ਮੁੱਦੇ ਸਬੰਧੀ ਹੱਕੀ, ਵਾਜਬ ਅਤੇ ਬੇਮਿਸਾਲ ਵਿਦਿਆਰਥੀ ਅੰਦੋਲਨ ਦੇ ਸਿੱਟੇ ਵਜੋਂ ਵਿਦਿਆਰਥੀ ਆਗੂਆਂ ਅਤੇ ਕੇਂਦਰੀ ਹਕੂਮਤ ਵਿਚਕਾਰ ਸਮਝੌਤੇ ਤੋਂ ਬਾਅਦ ਅਗਲੇ ਹੀ ਦਿਨ ਤੋਂ ਦਿੱਲੀ ਤੋਂ ਇਲਾਵਾ 8 ਸੂਬਿਆਂ ਵਿਚ ਦਰਜ ਕਥਿਤ ਮੁਕੱਦਮੇ ਰੱਦ ਨਾ ਕਰਨ ਕਰਕੇ ਮੋਦੀ ਸਰਕਾਰ ਮੁੜ ਤੋਂ ਅੰਦੋਲਨ ਨੂੰ ਆਵਾਜ਼ਾਂ ਮਾਰ ਰਹੀ ਹੈ ਤੇ ਵਿਦਿਆਰਥੀ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਸਮੇਤ ਜਬਰ ਦਾ ਦੌਰ ਜਾਰੀ ਹੈ। ਜਥੇਬੰਦੀ ਅਨੁਸਾਰ ਮੋਦੀ ਹਕੂਮਤ ਨੇ ਜੇਕਰ ਵਿਦਿਆਰਥੀਆਂ ਨਾਲ ਕੀਤੇ ਸਮਝੌਤੇ ਫੌਰੀ ਤੌਰ ’ਤੇ ਲਾਗੂ ਨਾ ਕੀਤੇ ਤਾਂ ਉਸ ਨੂੰ ਵੱਡੇ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ ਤੇ 280 ਕਿਸਾਨ ਮਜ਼ਦੂਰ ਜਥੇਬੰਦੀਆਂ ’ਤੇ ਅਧਾਰਿਤ ‘ਦੇਸ਼ ਬਚਾਓ ਮੋਰਚਾ’ ਅਤੇ ਹੋਰ ਜਥੇਬੰਦੀਆਂ ਇਸ ਦੀ ਡਟਵੀਂ ਹਮਾਇਤ ਕਰਨਗੀਆਂ। ਦੂਜੇ ਮਤੇ ਰਾਹੀਂ ਪੰਜਾਬ ਦੀ ਕਿਸਾਨ ਲਹਿਰ ਦੇ ਸਿਰ ਕੱਢ ਆਗੂ ਸਾਥੀ ਹਰਦੇਵ ਸਿੰਘ ਸੰਧੂ ਦੇ ਸਦੀਵੀਂ ਵਿਛੋੜੇ ਨੂੰ ਪੰਜਾਬ ਦੀ ਲੋਕ ਲਹਿਰ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਅਤੇ ਪੀੜਤ ਪਰਿਵਾਰ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਜਥੇਦਾਰ ਗੁਰਮੇਲ ਸਿੰਘ ਢੱਟ, ਗੁਰਦੇਵ ਸਿੰਘ ਢੱਟ, ਨਿਰਭੈ ਸਿੰਘ ਤਲਵੰਡੀ, ਗੁਰਚਰਨ ਸਿੰਘ ਤਲਵੰਡੀ, ਲਛਮਣ ਸਿੰਘ ਸਿੱਧਵਾਂ, ਡਾਕਟਰ ਗੁਰਮੇਲ ਸਿੰਘ ਕੁਲਾਰ, ਕੁਲਦੀਪ ਸਿੰਘ ਸਵੱਦੀ, ਗੁਰਚਰਨ ਸਿੰਘ ਮੰਡਿਆਣੀ, ਹਰਪਾਲ ਸਿੰਘ ਸਵੱਦੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕੈਪਸ਼ਨ: ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਹੋਰ ਆਗੂ। ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਖਿਲਾਫ਼ ਜਾਗਰੂਕਤਾ ਮੀਟਿੰਗ 12 ਅਗਸਤ ਨੂੰ ਮਹਿਲ ਕਲਾਂ ਕਿਰਨਜੀਤ ਯਾਦਗਾਰੀ ਸਮਾਗਮ ’ਚ ਪੁ... ਅਗਲੀ ਖ਼ਬਰ ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਵਿਹੜੇ ਵਿਚ ਤੀਆਂ ਦੀਆਂ ਲੱਗੀਆਂ ਰੌਣਕਾਂ ਰਵਾਇਤੀ ਪੰਜਾਬੀ ਪਹਿਰਾਵਿਆਂ,...
Ad Position 24
No active advertisement