09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਯਾਦਗਾਰੀ ਹੋ ਨਿੱਬੜਿਆ ਸੁਧਾਰ (ਪੱਤੀ ਗਿੱਲ) ਵਿਖੇ ਮਨਾਇਆ ‘ਤੀਆਂ ਦਾ ਤਿਉਹਾਰ’

ਗੁਰੂਸਰ ਸੁਧਾਰ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਕਾਰਗਿਲ ਸ਼ਹੀਦ ਪ੍ਰਦੀਪ ਸਿੰਘ ਯਾਦਗਾਰੀ ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ, ਲੜਕੀਆਂ (ਪੱਤੀ ਗਿੱਲ) ਵਿਖੇ ਸਰਪੰਚ ਹਰਜਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਮਨਾਇਆ ਗਿਆ ‘ਤੀਆਂ ਦਾ ਤਿਉਹਾਰ’ ਪਿੰਡ ਲਈ ਸ਼ਾਨਦਾਰ ਤੇ ਯਾਦਗਾਰੀ ਹੋ ਨਿੱਬੜਿਆ। ਤੀਆਂ ਦੇ ਇਸ ਰੰਗਾਰੰਗ ਅਤੇ ਸੱਭਿਆਚਾਰਕ ਸਮਾਗਮ ਵਿਚ ਪੇਕੇ ਪਿੰਡ ਆਈਆਂ ਧੀਆਂ, ਨੂੰਹਾਂ, ਨਿੱਕੀਆਂ ਬਾਲੜੀਆਂ, ਮੁਟਿਆਰਾਂ ਤੇ ਹਰ ਉਮਰ ਦੀਆਂ ਮਹਿਲਾਵਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਬੋਲੀਆਂ ’ਤੇ ਗਿੱਧਾ ਪਾਉਣ ਤੇ ਰਵਾਇਤੀ ਗੀਤ ਗਾ ਕੇ ਆਪਣੇ ਚਾਅ ਪੂਰੇ ਕੀਤੇ।

Ad Position 21
No active advertisement
ਅਜੀਤ ਡੈਸਕ 04-08-2026
ਗੁਰੂਸਰ ਸੁਧਾਰ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਕਾਰਗਿਲ ਸ਼ਹੀਦ ਪ੍ਰਦੀਪ ਸਿੰਘ ਯਾਦਗਾਰੀ ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ, ਲੜਕੀਆਂ (ਪੱਤੀ ਗਿੱਲ) ਵਿਖੇ ਸਰਪੰਚ ਹਰਜਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਮਨਾਇਆ ਗਿਆ ‘ਤੀਆਂ ਦਾ ਤਿਉਹਾਰ’ ਪਿੰਡ ਲਈ ਸ਼ਾਨਦਾਰ ਤੇ ਯਾਦਗਾਰੀ ਹੋ ਨਿੱਬੜਿਆ। ਤੀਆਂ ਦੇ ਇਸ ਰੰਗਾਰੰਗ ਅਤੇ ਸੱਭਿਆਚਾਰਕ ਸਮਾਗਮ ਵਿਚ ਪੇਕੇ ਪਿੰਡ ਆਈਆਂ ਧੀਆਂ, ਨੂੰਹਾਂ, ਨਿੱਕੀਆਂ ਬਾਲੜੀਆਂ, ਮੁਟਿਆਰਾਂ ਤੇ ਹਰ ਉਮਰ ਦੀਆਂ ਮਹਿਲਾਵਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਬੋਲੀਆਂ ’ਤੇ ਗਿੱਧਾ ਪਾਉਣ ਤੇ ਰਵਾਇਤੀ ਗੀਤ ਗਾ ਕੇ ਆਪਣੇ ਚਾਅ ਪੂਰੇ ਕੀਤੇ। ਮਹਿਲਾਵਾਂ ਤੇ ਮੁਟਿਆਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਰਪੰਚ ਹਰਜਿੰਦਰ ਕੌਰ ਗਿੱਲ ਨੇ ਸਾਰੀਆਂ ਨੂੰ ਸਾਉਣ ਮਹੀਨੇ ਦੇ ਤਿਉਹਾਰ ‘ਤੀਆਂ’ ਦੀ ਵਧਾਈ ਦਿੱਤੀ ਤੇ ਕਿਹਾ ਕਿ ਇਹ ਤਿਉਹਾਰ ਸਾਡੀ ਅਮੀਰ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦਾ ਅਹਿਮ ਅੰਗ ਹੋਣ ਦੇ ਨਾਲ ਨਾਲ ਧੀਆਂ-ਭੈਣਾਂ ਦੇ ਆਪਸੀ ਪਿਆਰ, ਮਿਲਵਰਤਨ ਤੇ ਸਾਂਝ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਿਰਸੇ ਨਾਲ ਜੋੜਨ ਵਾਲੇ ਤੀਆਂ ਦੇ ਤਿਉਹਾਰ ਨੂੰ ਹਰ ਵਰ੍ਹੇ ਰੀਝਾਂ ਨਾਲ ਮਨਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪੇਕੇ ਆਈਆਂ ਧੀਆਂ, ਪਿੰਡ ਦੀਆਂ ਨੂੰਹਾਂ, ਬਾਲੜੀਆਂ ਤੇ ਮੁਟਿਆਰਾਂ ਨੂੰ ਤੀਆਂ ਦੇ ਤਿਉਹਾਰ ਨੂੰ ਸਫ਼ਲ ਤੇ ਯਾਦਗਾਰੀ ਬਨਾਉਣ ਲਈ ਸ਼ਾਨਦਾਰ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਹਰਜਿੰਦਰ ਕੌਰ ਗਿੱਲ, ਨੀਲਮ, ਮਨਦੀਪ ਕੌਰ, ਹਰਜਿੰਦਰ ਕੌਰ, ਰਜਵੰਤ ਕੌਰ, ਬੇਅੰਤ ਕੌਰ, ਪ੍ਰਦੀਪ ਕੌਰ, ਜਗਦੀਸ਼ ਕੌਰ, ਮਨਜੀਤ ਕੌਰ, ਰਮਨਦੀਪ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਜਸਪ੍ਰੀਤ ਕੌਰ, ਕੋਮਲਪ੍ਰੀ ਤ ਕੌਰ, ਭਾਗਪ੍ਰੀਤ ਕੌਰ, ਮੁਹਿੰਦਰ ਕੌਰ, ਅਮਨ ਕੌਰ, ਸੁਖਮਿੰਦਰ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਆਦਿ ਸਮੇਤ ਹੋਰ ਮਹਿਲਾਵਾਂ, ਬਾਲੜੀਆਂ ਤੇ ਮੁਟਿਆਰਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਬਿਮਾਰੀਆਂ ਵੰਡਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਕਲੀਨਿਕ ਹੰਬੜਾਂ ਦੇ ਮੁੱਖ ਗੇਟ ’ਤੇ ਲੱਗਾ ਗੰਦਗੀ ਦਾ ਢੇਰ ਅਗਲੀ ਖ਼ਬਰ ਪਮਾਲ ’ਚ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24