09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਲੋਕਾਂ ਨੂੰ ਬਿਮਾਰੀਆਂ ਵੰਡਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਕਲੀਨਿਕ ਹੰਬੜਾਂ ਦੇ ਮੁੱਖ ਗੇਟ ’ਤੇ ਲੱਗਾ ਗੰਦਗੀ ਦਾ ਢੇਰ

ਹੰਬੜਾਂ, 3 ਅਗਸਤ (ਮੇਜਰ ਹੰਬੜਾਂ)-ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦਿੰਦਿਆਂ ਭਾਵੇਂ ਕਿ ਬਲਾਕ ਸਿੱਧਵਾਂ ਬੇਟ ਅਧੀਨ ਹੰਬੜਾਂ ਦੇ ਸਰਕਾਰੀ ਹਸਪਤਾਲ ਨੂੰ ਆਮ ਆਦਮੀ ਕਲੀਨਿਕ ਤਾਂ ਬਣਾ ਦਿੱਤਾ ਗਿਆ ਪਰ ਆਮ ਆਦਮੀ ਕਲੀਨਿਕ ’ਚ ਸਫ਼ਾਈ ਪ੍ਰਬੰਧ ਨਾ ਹੋਣ ਕਾਰਨ ਕਲੀਨਿਕ ਦੇ ਮੁੱਖ ਗੇਟ ’ਚ ਪਈ ਗੰਦਗੀ ਮਰੀਜ਼ਾਂ ਦੇ ਠੀਕ ਹੋਣ ਦੀ ਬਜਾਏ ਉਨ੍ਹਾਂ ਨੂੰ ਹੋਰ ਬਿਮਾਰੀਆਂ ਵੰਡਦੀ ਨਜ਼ਰ ਆ ਰਹੀ ਹੈ ਤੇ ਆਮ ਆਦਮੀ ਕਲੀਨਿਕ ਦੀ ਜਗ੍ਹਾ ਅੰਦਰ ਸਫ਼ਾਈ ਨਾ ਹੋਣ ਕਾਰਨ ਜਣੇਪੇ ਲਈ ਬਣੀ ਬਿਲਡਿੰਗ ਨੇੜੇ ਉੱਗਿਆ ਘਾਹ ਫੂਸ ਸੱਪਾਂ ਦਾ ਘਰ ਬਣਿਆ ਹੋਇਆ ਹੈ। ਦੇਖਣ ’ਚ ਆਇਆ ਕਿ ਆਮ ਆਦਮੀ ਕਲੀਨਿਕ ਹੰਬੜਾਂ ਦੇ ਦੋਵੇਂ ਪਾਸੇ ਦੇ ਗੇਟ ਵੜ੍ਹਦਿਆਂ ਸਾਰ ਗੰਦਗੀ ਪਈ ਨਜ਼ਰ ਆਉਂਦੀ ਹੈ ਤੇ ਦੂਸਰੇ ਪਾਸੇ ਘਾਹ ਫੂਸ ਉੱਗਣ ਕਾਰਨ ਆਮ ਆਦਮੀ ਕਲੀਨਿਕ ਜੰਗਲ ਦਾ ਰੂਪ ਧਾਰ ਚੁੱਕਾ ਹੈ ਪਰ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਆਪ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਆਮ ਆਦਮੀ ਕਲੀਨਿਕਾਂ ਦੀ ਸਫਾਈ ਕੌਣ ਕਰੇਗਾ ਕੀ ਇਸ ਲਈ ਆਮ ਆਦਮੀ ਕਲੀਨਿਕ ਨੂੰ ਕੋਈ ਫੰਡ ਜਾਰੀ ਨਹੀਂ ਹੁੰਦਾ, ਜਿਸ ਨਾਲ ਸਫਾਈ ਪ੍ਰਬੰਧਾਂ ਨੂੰ ਪੂਰਾ ਕੀਤਾ ਜਾ ਸਕੇ ਜਾਂ ਫਿਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

Ad Position 21
No active advertisement
ਆਮ ਆਦਮੀ ਕਲੀਨਿਕ ਹੰਬੜਾਂ ਦੇ ਮੁੱਖ ਗੇਟ ’ਚ ਲੱਗਿਆ ਗੰਦਗੀ ਦਾ ਢੇਰ ਦਿਖਾਉਂਦੇ ਹੋਏ ਨੰਬਰਦਾਰ ਜਗਦੇਵ ਸਿੰਘ ਸੋਨੀ ਧਾਲੀਵਾਲ। ਤਸਵੀਰ: ਮੇਜਰ ਹੰਬੜਾਂ 04-08-2026
ਹੰਬੜਾਂ, 3 ਅਗਸਤ (ਮੇਜਰ ਹੰਬੜਾਂ)-ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦਿੰਦਿਆਂ ਭਾਵੇਂ ਕਿ ਬਲਾਕ ਸਿੱਧਵਾਂ ਬੇਟ ਅਧੀਨ ਹੰਬੜਾਂ ਦੇ ਸਰਕਾਰੀ ਹਸਪਤਾਲ ਨੂੰ ਆਮ ਆਦਮੀ ਕਲੀਨਿਕ ਤਾਂ ਬਣਾ ਦਿੱਤਾ ਗਿਆ ਪਰ ਆਮ ਆਦਮੀ ਕਲੀਨਿਕ ’ਚ ਸਫ਼ਾਈ ਪ੍ਰਬੰਧ ਨਾ ਹੋਣ ਕਾਰਨ ਕਲੀਨਿਕ ਦੇ ਮੁੱਖ ਗੇਟ ’ਚ ਪਈ ਗੰਦਗੀ ਮਰੀਜ਼ਾਂ ਦੇ ਠੀਕ ਹੋਣ ਦੀ ਬਜਾਏ ਉਨ੍ਹਾਂ ਨੂੰ ਹੋਰ ਬਿਮਾਰੀਆਂ ਵੰਡਦੀ ਨਜ਼ਰ ਆ ਰਹੀ ਹੈ ਤੇ ਆਮ ਆਦਮੀ ਕਲੀਨਿਕ ਦੀ ਜਗ੍ਹਾ ਅੰਦਰ ਸਫ਼ਾਈ ਨਾ ਹੋਣ ਕਾਰਨ ਜਣੇਪੇ ਲਈ ਬਣੀ ਬਿਲਡਿੰਗ ਨੇੜੇ ਉੱਗਿਆ ਘਾਹ ਫੂਸ ਸੱਪਾਂ ਦਾ ਘਰ ਬਣਿਆ ਹੋਇਆ ਹੈ। ਦੇਖਣ ’ਚ ਆਇਆ ਕਿ ਆਮ ਆਦਮੀ ਕਲੀਨਿਕ ਹੰਬੜਾਂ ਦੇ ਦੋਵੇਂ ਪਾਸੇ ਦੇ ਗੇਟ ਵੜ੍ਹਦਿਆਂ ਸਾਰ ਗੰਦਗੀ ਪਈ ਨਜ਼ਰ ਆਉਂਦੀ ਹੈ ਤੇ ਦੂਸਰੇ ਪਾਸੇ ਘਾਹ ਫੂਸ ਉੱਗਣ ਕਾਰਨ ਆਮ ਆਦਮੀ ਕਲੀਨਿਕ ਜੰਗਲ ਦਾ ਰੂਪ ਧਾਰ ਚੁੱਕਾ ਹੈ ਪਰ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਆਪ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਆਮ ਆਦਮੀ ਕਲੀਨਿਕਾਂ ਦੀ ਸਫਾਈ ਕੌਣ ਕਰੇਗਾ ਕੀ ਇਸ ਲਈ ਆਮ ਆਦਮੀ ਕਲੀਨਿਕ ਨੂੰ ਕੋਈ ਫੰਡ ਜਾਰੀ ਨਹੀਂ ਹੁੰਦਾ, ਜਿਸ ਨਾਲ ਸਫਾਈ ਪ੍ਰਬੰਧਾਂ ਨੂੰ ਪੂਰਾ ਕੀਤਾ ਜਾ ਸਕੇ ਜਾਂ ਫਿਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਐੱਸ.ਐੱਮ.ਓ. ਸਿੱਧਵਾਂ ਬੇਟ ਦੀ ਨਿਗਰਾਨੀ ’ਚ ਕੰਮ ਕਰ ਰਿਹਾ ਹੰਬੜਾਂ ਦਾ ਆਮ ਆਦਮੀ ਕਲੀਨਿਕ ਦੀ ਸਫਾਈ ਪੱਖੋਂ ਬੁਰਾ ਹਾਲ ਹੈ ਤੇ ਹਸਪਤਾਲ ਦੇ ਮੁੱਖ ਗੇਟ ਜਿੱਥੋਂ ਰੋਜ਼ਾਨਾ ਡਿਊਟੀ ਕਰਦੇ ਡਾਕਟਰ ਲੰਘਦੇ ਹਨ ਪਰ ਕੀ ਉਨ੍ਹਾਂ ਨੂੰ ਗੰਦਗੀ ਪਈ ਨਜ਼ਰ ਨਹੀਂ ਆ ਰਹੀ ਜਾਂ ਫਿਰ ਕੋਈ ਕਲੀਨਿਕ ਅੰਦਰ ਸਫਾਈ ਪਾਸੇ ਧਿਆਨ ਹੀ ਨਹੀਂ ਦੇਣਾ ਚਾਹੁੰਦਾ। ਕਸਬਾ ਹੰਬੜਾਂ ਦੇ ਨੰਬਰਦਾਰ ਜਗਦੇਵ ਸਿੰਘ ਸੋਨੀ ਧਾਲੀਵਾਲ ਨੇ ਕਿਹਾ ਕਿ ਲੱਗਦਾ ਹੈ ਕਿ ਮਰੀਜ਼ਾ ਨੂੰ ਠੀਕ ਕਰਨ ਵਾਲਾ ਆਮ ਆਦਮੀ ਕਲੀਨਿਕ ਖੁਦ ਹੀ ਬਿਮਾਰ ਹੈ ਕਿਉਂਕਿ ਆਮ ਆਦਮੀ ਕਲੀਨਿਕ ਦੇ ਗੇਟ ’ਚ ਗੰਦਗੀ ਦੇ ਢੇਰ ਮਰੀਜ਼ਾਂ ਲਈ ਸਰਾਫ ਹਨ, ਜਿਸ ਪਾਸੇ ਸਿਹਤ ਵਿਭਾਗ ਨੂੰ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਜ਼ੋਨਲ ਕਰਾਟੇ ਟੂਰਨਾਮੈਂਟ ਵਿੱਚ ਓਵਰਆਲ ਚੈਂਪੀਅਨ ਬਣਿਆ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸੁਧਾਰ (ਪੱਤੀ ਗਿੱਲ) ਵਿਖੇ ਮਨਾਇਆ ‘ਤੀਆਂ ਦਾ ਤਿਉਹਾਰ’
Ad Position 24