09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਡੀ.ਏ.ਵੀ. ਸਕੂਲ ਜ਼ੋਨਲ ਕਰਾਟੇ ਟੂਰਨਾਮੈਂਟ ਵਿੱਚ ਓਵਰਆਲ ਚੈਂਪੀਅਨ ਬਣਿਆ

ਜਗਰਾਉਂ, 3 ਅਗਸਤ (ਵਿਨੋਦ ਕੁਮਾਰ)-ਪੰਜਾਬ ਸਕੂਲ ਵਿਭਾਗ ਵੱਲੋਂ ਪੰਜਾਬ ਸਕੂਲ ਖੇਡਾਂ ਦੇ 70ਵੇਂ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਕਰਾਟੇ ਖੇਡ ਦਾ ਟੂਰਨਾਮੈਂਟ ਡੀ. ਏ.

Ad Position 21
No active advertisement
ਅਜੀਤ ਡੈਸਕ 04-08-2026
ਜਗਰਾਉਂ, 3 ਅਗਸਤ (ਵਿਨੋਦ ਕੁਮਾਰ)-ਪੰਜਾਬ ਸਕੂਲ ਵਿਭਾਗ ਵੱਲੋਂ ਪੰਜਾਬ ਸਕੂਲ ਖੇਡਾਂ ਦੇ 70ਵੇਂ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਕਰਾਟੇ ਖੇਡ ਦਾ ਟੂਰਨਾਮੈਂਟ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਕਰਵਾਇਆ ਗਿਆ। ਇਹ ਕਰਾਟੇ ਜ਼ੋਨਲ ਟੂਰਨਾਮੈਂਟ ਜਗਰਾਉਂ ਜ਼ੋਨਲ ਕਮੇਟੀ ਵੱਲੋਂ ਕਰਵਾਇਆ ਗਿਆ। ਕਰਾਟੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਡਾ: ਵੇਦ ਵਰਤ ਪਲਾਹ, ਜ਼ੋਨ ਸਕੱਤਰ ਗੁਰਮੀਤ ਸਿੰਘ ਅਤੇ ਜਸਵੀਰ ਸਿੰਘ ਵੱਲੋਂ ਕੀਤਾ ਗਿਆ । ਇਸ ਕਰਾਟੇ ਟੂਰਨਾਮੈਂਟ ਵਿੱਚ ਡੀ.ਏ.ਵੀ. ਸਕੂਲ ਦੇ ਵੀ ਖਿਡਾਰੀਆਂ ਨੇ ਭਾਗ ਲਿਆ ਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 15 ਸੋਨ, 4 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਜ਼ੋਨਲ ਦੇ ਕਰਾਟੇ ਟੂਰਨਾਮੈਂਟ ਵਿੱਚ ਓਵਰਆਲ ਚੈਂਪੀਅਨ ਟਰਾਫ਼ੀ ਜਿੱਤੀ। ਕਰਾਟੇ ਜ਼ੋਨਲ ਟੂਰਨਾਮੈਂਟ ਕੋਚ ਸੁਰਿੰਦਰ ਪਾਲ ਵਿੱਜ ਡੀ.ਪੀ.ਈ. ਕਨਵੀਨਰ ਦੇ ਦੇਖ-ਰੇਖ ਵਿੱਚ ਹੋਇਆ। ਇਹ ਟੂਰਨਾਮੈਂਟ ਮੁਕੇਸ਼ ਬਾਂਸਲ, ਹਰਦੀਪ ਸਿੰਘ ਡੀ.ਪੀ.ਈ. ਕੋ-ਕਨਵੀਨਰ ਪਰਮਦੀਪ ਸਿੰਘ ਡੀ.ਪੀ.ਈ. ਪਰਮਜੀਤ ਕੌਰ ਡੀ.ਪੀ.ਈ. ਹਰਬੰਸ ਕੌਰ ਡੀ.ਪੀ.ਈ. ਸੁਖਵਿੰਦਰ ਕੌਰ ਡੀ.ਪੀ.ਈ. ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਕਿ ਅੰਡਰ-14 ਲੜਕੀਆਂ ਵਿੱਚ 34 ਕਿਲੋ ਵਿੱਚ ਨਵਿਯਾ ਨੇ ਸੋਨ, 38 ਕਿਲੋ ਵਿੱਚ ਯਸਮਨ ਚਾਂਦੀ ਤਗਮਾ, 45 ਕਿਲੋ ਵਿੱਚ ਨੀਤਿਕਾ ਨੇ ਚਾਂਦੀ ਤਗਮਾ, 50+ ਕਿਲੋ ਵਿੱਚ ਸਾਨਵੀ ਨੇ ਸੋਨ, 50+ ਵਿੱਚ ਖੁਸ਼ਮਾਇਆ ਨੇ ਸੋਨ ਮੈਡਲ, ਅੰਡਰ-14 ਲੜਕੇ 40 ਕਿੱਲੋ ਵਿੱਚ ਹੈਵਨ ਬੈਕਟਰ ਨੇ ਸੋਨ, 45 ਕਿਲੋ ਜੈਵੀਨ ਭਾਰਦਵਾਜ ਨੇ ਸੋਨ, 50+ ਕਿਲੋ ਵਿੱਚ ਰੁਪੇਸ਼ ਵਰਮਾ ਨੇ ਸੋਨ, 55 ਕਿੱਲੋ ਵਿੱਚ ਮਨਕਰਨ ਸਿੰਘ ਨੇ ਸੋਨ, 60 ਕਿਲੋ ਗੁਰਵੀਰ ਸਿੰਘ ਨੇ ਸੋਨ, 60 ਕਿਲੋ ਵਿੱਚ ਭਾਰਗਵ ਮਲਹੋਤਰਾ ਨੇ ਸੋਨ, ਅੰਡਰ-17 ਲੜਕੀਆਂ 40 ਕਿਲੋ ਵਿੱਚ ਹਿਮਾਂਸ਼ੀ ਨੇ ਚਾਂਦੀ ਮੈਡਲ, 44 ਕਿਲੋ ਵਿੱਚ ਦੀਆ ਚੌਧਰੀ ਨੇ ਚਾਂਦੀ, 48 ਕਿਲੋ ਵਿੱਚ ਨਵੀਕਾ ਨੇ ਚਾਂਦੀ, 56 ਕਿਲੋ ਵਿੱਚ ਸਿਮਰਨ ਵਜਾਨੀਆਂ ਨੇ ਸੋਨ, 60 ਕਿੱਲੋ ਵਿੱਚ ਕੀਰਤ ਕੌਰ ਨੇ ਸੋਨ ਤਗਮਾ ਹਾਸਲ ਕੀਤਾ। ਅੰਡਰ -17 ਲੜਕੇ 54 ਕਿਲੋ ਵਿੱਚ ਯੁਵਰਾਜ ਨੇ ਸੋਨ, 62 ਕਿਲੋ ਵਿੱਚ ਪ੍ਰਭਨੂਰ ਸਿੰਘ ਨੇ ਸੋਨ, 66 ਕਿਲੋ ਵਿੱਚ ਮਨਮਯ ਪੱਬੀ ਨੇ ਸੋਨ, 70 ਕਿਲੋ ਵਿੱਚ ਗੁਰਫਤਿਹ ਸਿੰਘ ਨੇ ਸੋਨ ਤਗਮਾ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਕਰਾਟੇ ਵਰਗੀਆਂ ਖੇਡਾਂ ਨਾ ਸਿਰਫ਼ ਸਰੀਰਕ ਤਾਕਤ ਵਧਾਉਂਦੀਆਂ ਹਨ, ਸਗੋਂ ਅਨੁਸ਼ਾਸਨ, ਸਵੈ-ਵਿਸ਼ਵਾਸ ਅਤੇ ਸੰਕਟ ਸਮੇਂ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਵੀ ਵਿਕਸਿਤ ਕਰਦੀਆਂ ਹਨ। ਉਨ੍ਹਾਂ ਨੇ ਕੋਚ ਅਤੇ ਅਧਿਆਪਕਾਂ ਦੇ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਸੁਧਾਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਲੋਕਾਂ ਨੂੰ ਬਿਮਾਰੀਆਂ ਵੰਡਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਕਲੀਨਿਕ ਹੰਬੜਾਂ ਦੇ ਮੁੱਖ ਗੇਟ ’ਤੇ ਲੱਗਾ ਗੰਦਗੀ ਦਾ ਢੇਰ
Ad Position 24