ਨਗਰ ਕੌਂਸਲ ਚੋਣਾਂ ਦੌਰਾਨ ਦੋਰਾਹਾ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ - ਵਿਧਾਇਕ ਗਿਆਸਪੁਰਾ
ਨਵੇਂ ਬਣੇ ਪ੍ਰਧਾਨ ਐਨੀ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ ਧਾਰਮਿਕ ਸਮਾਗਮ
ਦੋਰਾਹਾ, 4 ਅਗਸਤ (ਮਨਜੀਤ ਸਿੰਘ ਗਿੱਲ)-ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਖਿਆ ਕਿ ਦੋਰਾਹਾ ਨਿਵਾਸੀਆਂ ਨੇ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਭਰੋਸਾ ਜਿਤਾਉਂਦਿਆਂ ਨਗਰ ਕੌਂਸਲ ਚੋਣਾਂ ਵਿੱਚ ਆਪ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਉਹਨਾਂ ਇਸ ਦੇ ਲਈ ਦੋਰਾਹਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਦੋਰਾਹਾ, 4 ਅਗਸਤ (ਮਨਜੀਤ ਸਿੰਘ ਗਿੱਲ)-ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਖਿਆ ਕਿ ਦੋਰਾਹਾ ਨਿਵਾਸੀਆਂ ਨੇ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਭਰੋਸਾ ਜਿਤਾਉਂਦਿਆਂ ਨਗਰ ਕੌਂਸਲ ਚੋਣਾਂ ਵਿੱਚ ਆਪ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਉਹਨਾਂ ਇਸ ਦੇ ਲਈ ਦੋਰਾਹਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਦੋਰਾਹਾ ਨਗਰ ਕੌਂਸਲ ਦੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਨਮੋਲ ਐਨੀ ਸ਼ਰਮਾ ਦੀ ਅਗਵਾਈ ਵਿੱਚ ਗੁਰਦੁਆਰਾ ਗੋਬਿੰਦ ਸਾਗਰ ਵਿਖੇ ਕਰਵਾਏ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਦੌਰਾਨ ਵਿਧਾਇਕ ਵਿਧਾਇਕ ਗਿਆਸਪੁਰਾ ਨੇ ਅੱਗੇ ਬੋਲਦਿਆ ਆਖਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਦੋਰਾਹਾ ਵਿੱਚ ਵੱਡੇ ਪੱਧਰ ਤੇ ਵਿਕਾਸ ਹੋਇਆ ਹੈ ਅਤੇ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪੱਧਰ ਤੱਕ ਪਹੁੰਚਾਇਆ ਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ। ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਅਨਮੋਲ ਐਨੀ ਸ਼ਰਮਾ ਅਤੇ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਵਿਧਾਇਕ ਗਿਆਸਪੁਰਾ ਸਮੇਤ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਹਨਾਂ ਵਲੋਂ ਪ੍ਰਗਟਾਏ ਵਿਸ਼ਵਾਸ ਤੇ ਖਰਾ ਉਤਰਨਗੇ ਅਤੇ ਸ਼ਹਿਰ ਦੇ ਸਾਰੇ ਹੀ ਵਾਰਡਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਵਿਕਾਸ ਤੇ ਤਰੱਕੀ ਤੇ ਚਲਾਈ ਲਹਿਰ ਨੂੰ ਬਰਕਰਾਰ ਰੱਖਿਆ ਜਾਵੇਗਾ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ ਬਿੱਟੂ, ਕੌਂਸਲਰ ਜਸਵੰਤ ਕੌਰ ਲੋਹਟ, ਪੰਕਜ ਗੌਤਮ, ਪੂਜਾ, ਹਰਜੀਤ ਕੌਰ, ਰਿਕੀ ਬੈਕਟਰ , ਰਜਿੰਦਰ ਗਹੀਰ, ਹਰਿੰਦਰ ਕੁਮਾਰ ਹਿੰਦਾ, ਰਣਵੀਰ ਰਵੀ, ਅਮਰੀਕ ਸਿੰਘ, ਗੁਰਜਿੰਦਰ ਸ਼ੁਕਲਾ, ਬੋਬੀ ਤਿਵਾੜੀ, ਉਦੇ ਸ਼ਰਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਡਾਕਟਰ ਅਸ਼ੀਸ਼ ਸੂਦ, ਰਜਿੰਦਰ ਸੇਠੀ, ਦਲਜੀਤ ਸਿੰਘ ਪੱਪੂ, ਮਨੋਜ ਸੀ ਏ, ਸੰਦੀਪ ਬਬਲਾ, ਵਨੀਤ ਮਕੋਲ, ਸ਼ਨੀ ਆਸ਼ਟ, ਸਾਬਕਾ ਡੀਐਸਪੀ ਹਰਦੀਪ ਸਿੰਘ ਚੀਮਾ, ਜਗਦੀਪ ਘੁਨਾ, ਰਮਨ ਮਹਿਤਾ, ਹਨੀਸ਼ ਅਬਿਲਸ਼, ਪ੍ਰਿੰਸੀਪਲ ਡੀ ਐਸ ਗੋਸਾਈ, ਕਾਕਾ ਕੌਸ਼ਲ, ਸਚਿਨ ਸੂਦ, ਸ਼ਰਨਜੀਤ ਸਿੰਘ ਮਿੱਠੂ, ਅਨੀਸ਼ ਬੈਕਟਰ, ਵਿੱਕੀ ਪ੍ਰੇਮ ਮੋਟਰ, ਰਾਜ ਬੂਟ ਹਾਊਸ, ਭੂਸ਼ਨ ਕੁਮਾਰ, ਨਿਰਮਲ ਸਿੰਘ ਲਾਪਰਾਂ, ਬਲਜੀਤ ਸਿੰਘ ਢਿੱਲੋਂ, ਨਿਰਦੋਖ ਸ਼ਰਮਾ, ਗੁਰਦੇਵ ਸਿੰਘ ਐਸ. ਡੀ. ਓ, ਵਰੁਣ ਸ਼ਰਮਾ, ਰਣਜੀਤ ਸਿੰਘ ਭੁੱਟਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।