05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਕੂਲ ਆਫ ਐਮੀਨੈਂਸ ਬੱਦੋਵਾਲ ਵਿਖੇ ਗਰਮ ਰੁੱਤ ਜ਼ੋਨਲ ਕਬੱਡੀ ਮੁਕਾਬਲੇ ਹੋਏ

ਮੁੱਲਾਂਪੁਰ-ਦਾਖਾ, 4 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਗਰਮ ਰੁੱਤ ਜ਼ੋਨਲ ਖੇਡ ਟੂਰਨਾਮੈਂਟ ਦਾਖਾ ਜ਼ੋਨ ਪੱਧਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਸਪੋਰਟਸ ਕੋਆਰਡੀਨੇਟਰ ਕੁਲਬੀਰ ਸਿੰਘ ਦੀ ਅਗਵਾਈ ਹੇਠ ਦਾਖਾ ਜ਼ੋਨ ਲੜਕਿਆਂ ਦੇ ਕਬੱਡੀ ਸਰਕਲ ਸਟਾਈਲ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਲੁਧਿ:) ਵਿਖੇ ਹੋਏ। ਲੜਕਿਆਂ ਦੀ ਕਬੱਡੀ ਅੰਡਰ-14, 17 ਅਤੇ 19 ਲਈ ਦਰਜਨਾਂ ਟੀਮਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 05-08-2026
ਮੁੱਲਾਂਪੁਰ-ਦਾਖਾ, 4 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਗਰਮ ਰੁੱਤ ਜ਼ੋਨਲ ਖੇਡ ਟੂਰਨਾਮੈਂਟ ਦਾਖਾ ਜ਼ੋਨ ਪੱਧਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਸਪੋਰਟਸ ਕੋਆਰਡੀਨੇਟਰ ਕੁਲਬੀਰ ਸਿੰਘ ਦੀ ਅਗਵਾਈ ਹੇਠ ਦਾਖਾ ਜ਼ੋਨ ਲੜਕਿਆਂ ਦੇ ਕਬੱਡੀ ਸਰਕਲ ਸਟਾਈਲ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਲੁਧਿ:) ਵਿਖੇ ਹੋਏ। ਲੜਕਿਆਂ ਦੀ ਕਬੱਡੀ ਅੰਡਰ-14, 17 ਅਤੇ 19 ਲਈ ਦਰਜਨਾਂ ਟੀਮਾਂ ਨੇ ਸ਼ਮੂਲੀਅਤ ਕੀਤੀ। ਸਕੂਲ ਪ੍ਰਿੰਸੀਪਲ ਕਰਮਜੀਤ ਕੌਰ ਦੀ ਨਜ਼ਰਸਾਨੀ ਹੇਠ ਅੰਡਰ-14 ਮੁਕਾਬਲੇ ਜ਼ੋਨ ਸਕੱਤਰ ਕੁਲਦੀਪ ਸਿੰਘ, ਰਮਨਜੀਤ ਕੌਰ, ਜਗਦੀਪ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਰੋਹਿਤ ਰਾਣੀ ਵਲੋਂ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਸਮੇਂ ਸੱਤਿਆ ਭਾਰਤੀ ਸਕੂਲ ਹੰਬੜਾਂ ਟੀਮ ਜੇਤੂ, ਸੱਤਿਆ ਭਾਰਤੀ ਸਕੂਲ ਮੋਹੀ ਉੱਪ ਜੇਤੂ ਅਤੇ ਗੁਰੂ ਹਰਗੋਬਿੰਦ ਪਬਲਿਕ ਮਾਡਲ ਸਕੂਲ ਰਕਬਾ ਟੀਮ ਤੀਸਰੇ ਸਥਾਨ ’ਤੇ ਰਹੀ। ਅੰਡਰ-17 ਕਬੱਡੀ ਮੁਕਾਬਲਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਕਬਾ ਜੇਤੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਉੱਪ ਜੇਤੂ ਅਤੇ ਸਰਕਾਰੀ ਹਾਈ ਸਕੂਲ ਖੰਡੂਰ ਕਬੱਡੀ ਟੀਮ ਤੀਸਰੇ ਸਥਾਨ ’ਤੇ ਰਹੀ। ਅੰਡਰ-19 ਲੜਕਿਆਂ ਦੇ ਕਬੱਡੀ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਦੀ ਟੀਮ ਬਾਜ਼ੀ ਮਾਰ ਗਈ। ਸਕੂਲ ਆਫ ਐਮੀਨੈਂਸ ਬੱਦੋਵਾਲ ਦੀ ਟੀਮ ਦੂਸਰੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਕਬੱਡੀ ਟੀਮ ਤੀਸਰੇ ਸਥਾਨ ’ਤੇ ਰਹੀ। ਜੇਤੂ, ਉੱਪ ਜੇਤੂ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੀਆਂ ਕਬੱਡੀ ਟੀਮਾਂ ਨੂੰ ਸਰਟੀਫਿਕੇਟ ਅਤੇ ਯਾਦਗਾਰ ਟਰਾਫ਼ੀ ਦਿੱਤੇ ਜਾਣ ਸਮੇਂ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਸੀਨੀਅਰ ਸੈਕੰਡਰੀ ਸਕੂਲ ਦਾਖਾ ਪ੍ਰਿੰਸੀਪਲ ਸੰਗੀਤਾ ਸ਼ੰਗਾਰੀ ਕੌਰ, ਕੋਆਰਡੀਨੇਟਰ ਖੇਡ ਕੁਲਬੀਰ ਸਿੰਘ, ਮੁੱਖ ਅਧਿਆਪਕਾ ਗੁਨਜੀਤ ਕੌਰ ਸੇਖੋਂ, ਹੋਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਿਰਨਜੀਤ ਕੌਰ ਦੇ 29ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਲਈ ਲਾਮਬੰਦੀ ਜਾਰੀ ਅਗਲੀ ਖ਼ਬਰ ਨਿਗਮ ਦੇ ਜ਼ੋਨ ਡੀ. ਦਫ਼ਤਰ ਬਾਹਰ ਭਾਰਤੀ ਜਨਤਾ ਪਾਰਟੀ ਕੌਂਸਲਰਾਂ ਨੇ ਲਾਇਆ ਵੱਖਰਾ ਸਦਨ ਵਾਰਡਾਂ ਦੇ ਵਿਕਾਸ ਕਾਰਜ ਠੱਪ ਹੋਣ...
Ad Position 24
No active advertisement