ਐੱਸ. ਜੀ. ਐੱਨ. ਡੀ. ਕਾਨਵੈਂਟ ਸਕੂਲ ਵਿੱਚ ਵਿਦਿਆਰਥੀ ਕੌਂਸਲ ਦਾ ਗਠਨ
ਰਾਏਕੋਟ, 4 ਅਗਸਤ (ਸੁਸ਼ੀਲ)-ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ. ਜੀ.
ਐ
ਐੱਸ.ਜੀ.ਐੱਨ.ਡੀ. ਕਾਨਵੈਂਟ ਸਕੂਲ ਵਿੱਚ ਚੁਣੀ ਗਈ ਵਿਦਿਆਰਥੀ ਕੌਂਸਲ ਦੇ ਮੈਂਬਰ ਵਿਦਿਆਰਥੀ। ਅਜੀਤ ਤਸਵੀਰ
05-08-2026
ਰਾਏਕੋਟ, 4 ਅਗਸਤ (ਸੁਸ਼ੀਲ)-ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ.ਜੀ.ਐੱਨ.ਡੀ. ਕਾਨਵੈਂਟ ਸਕੂਲ ਆਂਡਲੂ ਵਿਖੇ ਸਾਲ 2026-27 ਲਈ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਕੌਂਸਲ ਦੀ ਚੋਣ ਸਕੂਲ ਦੇ ਚੇਅਰਮੈਨ ਹਰਵਿੰਦਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਗਈ। ਚੋਣ ਦੌਰਾਨ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਵੀਰ ਕੌਰ ਨੂੰ ਹੈੱਡ ਗਰਲ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਾਹਿਬਜੋਤ ਸਿੰਘ ਨੂੰ ਹੈੱਡ ਬੁਆਏ ਚੁਣਿਆ ਗਿਆ। ਇਸੇ ਤਰ੍ਹਾਂ ਗੈਵਨਦੀਪ ਕੌਰ ਨੂੰ ਵਾਈਸ ਹੈੱਡ ਗਰਲ ਅਤੇ ਜਸ਼ਨਦੀਪ ਸਿੰਘ ਨੂੰ ਵਾਈਸ ਹੈੱਡ ਬੁਆਏ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਅਰਸ਼ਦੀਪ ਕੌਰ ਨੂੰ ਮੈਡੀਕਲ ਇੰਚਾਰਜ, ਮਹਿਕਦੀਪ ਕੌਰ ਨੂੰ ਕਲਚਰਲ ਇੰਚਾਰਜ, ਤਰਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੂੰ ਸਟੂਡੈਂਟ ਇੰਚਾਰਜ, ਮਨਜੋਤ ਕੌਰ, ਕਮਲਪ੍ਰੀਤ ਕੌਰ ਅਤੇ ਗੁਰਲੀਨ ਕੌਰ ਨੂੰ ਵਾਟਰ ਇੰਚਾਰਜ, ਰਾਜਵੀਰ ਕੌਰ ਅਤੇ ਸੁਖਮਨੀ ਕੌਰ ਨੂੰ ਸਪੋਰਟਸ ਇੰਚਾਰਜ, ਕੋਮਲਪ੍ਰੀਤ ਕੌਰ, ਅਮਨਦੀਪ ਕੌਰ ਅਤੇ ਸੁਖਮਨ ਕੌਰ ਤੂਰ ਨੂੰ ਮੈਡੀਕਲ ਇੰਚਾਰਜ, ਜਦਕਿ ਹਰਸਦੀਪ ਕੌਰ, ਲਵਲੀਨ ਕੌਰ, ਲਵਦੀਪ ਕੌਰ ਅਤੇ ਐਸਦੀਪ ਕੌਰ ਨੂੰ ਇਲੈਕਟ੍ਰਿਸਿਟੀ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਇਲਾਵਾ ਹਰਜੋਤ ਕੌਰ, ਹਰਸਿਮਰਨ ਕੌਰ, ਸਹਿਜਪ੍ਰੀਤ ਕੌਰ, ਗੁਰਲੀਨ ਕੌਰ ਅਤੇ ਪਵਨੀਤ ਕੌਰ ਨੂੰ ਵੀ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਜੂਨੀਅਰ ਕੌਂਸਲ ਵਿੱਚ ਸਮਰ ਸਿੰਘ ਬਰਾੜ, ਹਰਨੂਪ ਕੌਰ ਤੂਰ, ਗੁਰਨਿਮਰਤ ਕੌਰ, ਕਰਮਨ ਕੌਰ, ਜਪਜੀਤ ਕੌਰ ਚੀਮਾ ਅਤੇ ਅਨੰਤਪਾਲ ਸਿੰਘ ਨੂੰ ਵੀ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦੇ ਕੇ ਉਨ੍ਹਾਂ ਨੂੰ ਲੀਡਰਸ਼ਿਪ ਦੇ ਗੁਣਾਂ ਨਾਲ ਜੋੜਨ ਦਾ ਮੌਕਾ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਨੇ ਨਵ-ਚੁਣੇ ਕੌਂਸਲ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਕੌਂਸਲ ਦਾ ਉਦੇਸ਼ ਬੱਚਿਆਂ ਵਿੱਚ ਅਨੁਸ਼ਾਸਨ, ਸੇਵਾ ਭਾਵਨਾ, ਲੀਡਰਸ਼ਿਪ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ, ਤਾਂ ਜੋ ਉਹ ਭਵਿੱਖ ਵਿੱਚ ਇੱਕ ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਵਜੋਂ ਸਮਾਜ ਦੀ ਸੇਵਾ ਕਰ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਨਵ-ਚੁਣੇ ਵਿਦਿਆਰਥੀ ਕੌਂਸਲ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।