ਗਰੀਨ ਪੰਜਾਬ ਮਿਸ਼ਨ ਟੀਮ ਤੇ ਵੱਟਰੁੱਖ ਫੈੱਡਰੇਸ਼ਨ ਨੇ ਪਿੰਡ ਗਾਲਿਬ ਕਲਾਂ ’ਚ ਵਿਰਾਸਤੀ ਬੂਟੇ ਲਗਾਏ
ਜਗਰਾਉਂ, 6 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉੱਤਮ ਉਦੇਸ਼ ਨਾਲ ਗਰੀਨ ਪੰਜਾਬ ਮਿਸ਼ਨ ਟੀਮ ਅਤੇ ਵੱਟਰੁੱਖ ਫੈਡਰੇਸ਼ਨ ਵਲੋਂ ਸਾਂਝੇ ਤੌਰ ’ਤੇ ਪਿੰਡ ਗਾਲਿਬ ਕਲਾਂ ਵਿਖੇ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਪਿੰਡ ਦੀ ਚਾਹਲ ਪੱਤੀ ਸਥਿਤ ਸ਼ਮਸ਼ਾਨਘਾਟ ਵਿਚ ਕਰੀਬ 65 ਵੱਖ-ਵੱਖ ਕਿਸਮਾਂ ਦੇ ਰਵਾਇਤੀ ਤੇ ਵਿਰਾਸਤੀ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਗਿਆ।
ਪ
ਪਿੰਡ ਗਾਲਿਬ ਕਲਾਂ ਵਿਖੇ ਬੂਟੇ ਲਗਾਉਣ ਸਮੇਂ ਸੰਸਥਾਵਾਂ ਦੇ ਨੁਮਾਇੰਦੇ ਤੇ ਵਾਤਾਵਰਣ ਪ੍ਰੇਮੀ। ਤਸਵੀਰ: ਭੁਪਿੰਦਰ ਸਿੰਘ ਮੁਰਲੀ
07-08-2026
ਜਗਰਾਉਂ, 6 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉੱਤਮ ਉਦੇਸ਼ ਨਾਲ ਗਰੀਨ ਪੰਜਾਬ ਮਿਸ਼ਨ ਟੀਮ ਅਤੇ ਵੱਟਰੁੱਖ ਫੈਡਰੇਸ਼ਨ ਵਲੋਂ ਸਾਂਝੇ ਤੌਰ ’ਤੇ ਪਿੰਡ ਗਾਲਿਬ ਕਲਾਂ ਵਿਖੇ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਪਿੰਡ ਦੀ ਚਾਹਲ ਪੱਤੀ ਸਥਿਤ ਸ਼ਮਸ਼ਾਨਘਾਟ ਵਿਚ ਕਰੀਬ 65 ਵੱਖ-ਵੱਖ ਕਿਸਮਾਂ ਦੇ ਰਵਾਇਤੀ ਤੇ ਵਿਰਾਸਤੀ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਗਰੀਨ ਪੰਜਾਬ ਮਿਸ਼ਨ ਦੇ ਨੁਮਾਇੰਦੇ ਸਤਪਾਲ ਸਿੰਘ ਦੇਹੜਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੀ ਪੂਰੀ ਟੀਮ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਪਿਛਲੇ ਲੰਮੇ ਸਮੇਂ ਤੋਂ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਨਾ ਸਿਰਫ਼ ਬੂਟੇ ਲਗਾਏ ਜਾਂਦੇ ਹਨ, ਸਗੋਂ ਉਨ੍ਹਾਂ ਦੀ ਬਕਾਇਦਾ ਸਾਂਭ-ਸੰਭਾਲ ਵੀ ਯਕੀਨੀ ਬਣਾਈ ਜਾਂਦੀ ਹੈ। ਵੱਟਰੁੱਖ ਫੈੱਡਰੇਸ਼ਨ ਦੇ ਮੈਡਮ ਸਮਿਤਾ ਕੌਰ, ਮੈਡਮ ਸਵਰਨਜੀਤ ਕੌਰ ਤੇ ਗੁਰਮਨੀਤ ਸਿੰਘ ਮਾਂਗਟ ਨੇ ਗਰੀਨ ਪੰਜਾਬ ਮਿਸ਼ਨ ਟੀਮ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਧਰਤੀ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ। ਵੱਧ ਰਹੇ ਪ੍ਰਦੂਸ਼ਣ, ਘੱਟਦੇ ਜੰਗਲਾਂ ਅਤੇ ਤੇਜ਼ੀ ਨਾਲ ਬਦਲ ਰਹੇ ਮੌਸਮ ਨੂੰ ਦੇਖਦੇ ਹੋਏ ਸਾਡੀ ਸੰਸਥਾ ‘ਵੱਟਰੁੱਖ ਫੈੱਡਰੇਸ਼ਨ’ ਨੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸ਼ਲਾਘਾਯੋਗ ਕਾਰਜ ਵਿਚ ਸ਼ਿਰਕਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ ਨੇ ਗਰੀਨ ਪੰਜਾਬ ਮਿਸ਼ਨ ਟੀਮ ਅਤੇ ਵੱਟਰੁੱਖ ਫੈੱਡਰੇਸ਼ਨ ਦਾ ਧੰਨਵਾਦ ਕਰਦਿਆਂ ਸੰਸਥਾਵਾਂ ਨੂੰ ਭਰੋਸਾ ਦਿਵਾਇਆ ਕਿ ਕੁਦਰਤ ਦੀ ਸਾਂਭ-ਸੰਭਾਲ ਦੇ ਇਸ ਮਹਾਨ ਕਾਰਜ ਵਿਚ ਉਨ੍ਹਾਂ ਵੱਲੋਂ ਹਰ ਸੰਭਵ ਪ੍ਰਸ਼ਾਸਨਿਕ ਅਤੇ ਨਿੱਜੀ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਜਗਪ੍ਰੀਤ ਸਿੰਘ, ਹਰਨਰਾਇਣ ਸਿੰਘ, ਕੰਚਨ ਮੈਡਮ, ਰਾਜਪਾਲ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਤਾਵਰਨ ਪ੍ਰੇਮੀ ਹਾਜ਼ਰ ਸਨ।