02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਾਊਦੀ ਅਰਬ ’ਚ ਮੌਤ ਦੀ ਸਜ਼ਾ ਟਲਣ ਨਾਲ ਸੁਖਚੈਨ ਸਿੰਘ ਦੇ ਪਰਿਵਾਰ ਨੂੰ ਮਿਲੀ ਰਾਹਤ

ਸਮਰਾਲਾ, 1 ਨਵੰਬਰ (ਗੋਪਾਲ ਸੋਫਤ)- ਸਾਊਦੀ ਅਰਬ ਤੋਂ ਇਕ ਰਾਹਤ ਭਰੀ ਖ਼ਬਰ ਨੇ ਪੰਜਾਬ ਦੇ ਦੋ ਸਹਿਮੇ ਹੋਏ ਘਰਾਂ ਵਿਚ ਆਸ ਦੀ ਕਿਰਨ ਜਗਾ ਦਿੱਤੀ ਹੈ। ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਪਾ ਚੁੱਕੇ ਦੋ ਪੰਜਾਬੀ ਨੌਜਵਾਨ ਜਿਨ੍ਹਾਂ ਵਿਚੋਂ ਇਕ ਇੱਥੋਂ ਨੇੜਲੇ ਪਿੰਡ ਮਾਣਕੀ ਦੇ ਵਸਨੀਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੁਖਚੈਨ ਸਿੰਘ ਤੇ ਦੂਸਰਾ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਬਰਸਾਲਪੁਰ ਦੇ ਗੁਰਦੀਪ ਸਿੰਘ ਦੀ ਸਜ਼ਾ ’ਤੇ ਲੱਗੀ 20 ਦਿਨਾਂ ਦੀ ਮੋਹਲਤ ਨੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਡੁੱਬਦੀਆਂ ਆਸਾਂ ਨੂੰ ਮੁੜ ਸੁਰਜੀਤ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 02-11-2026
ਸਮਰਾਲਾ, 1 ਨਵੰਬਰ (ਗੋਪਾਲ ਸੋਫਤ)- ਸਾਊਦੀ ਅਰਬ ਤੋਂ ਇਕ ਰਾਹਤ ਭਰੀ ਖ਼ਬਰ ਨੇ ਪੰਜਾਬ ਦੇ ਦੋ ਸਹਿਮੇ ਹੋਏ ਘਰਾਂ ਵਿਚ ਆਸ ਦੀ ਕਿਰਨ ਜਗਾ ਦਿੱਤੀ ਹੈ। ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਪਾ ਚੁੱਕੇ ਦੋ ਪੰਜਾਬੀ ਨੌਜਵਾਨ ਜਿਨ੍ਹਾਂ ਵਿਚੋਂ ਇਕ ਇੱਥੋਂ ਨੇੜਲੇ ਪਿੰਡ ਮਾਣਕੀ ਦੇ ਵਸਨੀਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੁਖਚੈਨ ਸਿੰਘ ਤੇ ਦੂਸਰਾ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਬਰਸਾਲਪੁਰ ਦੇ ਗੁਰਦੀਪ ਸਿੰਘ ਦੀ ਸਜ਼ਾ ’ਤੇ ਲੱਗੀ 20 ਦਿਨਾਂ ਦੀ ਮੋਹਲਤ ਨੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਡੁੱਬਦੀਆਂ ਆਸਾਂ ਨੂੰ ਮੁੜ ਸੁਰਜੀਤ ਕੀਤਾ ਹੈ। ਭਾਵੇਂ ਹਾਲੇ ਇਹ ਆਸ ਥੋੜੇ ਦਿਨਾਂ ਲਈ ਹੀ ਹੈ, ਪਰ ਕੀਤੇ ਯਤਨ ਅਤੇ ਅਰਦਾਸਾਂ ਸਦਕਾ ਰਾਹਤ ਲਈ ਵੱਡੀ ਆਸ ਜ਼ਰੂਰ ਜਾਗ ਪਈ ਹੈ। ਸੁਖਚੈਨ ਸਿੰਘ ਦੀ ਮਾਤਾ ਤੇ ਪਿਤਾ ਛਿੰਦਰ ਸਿੰਘ ਦੇ ਦਿਲ ਵਿਚ ਅਥਾਹ ਦਰਦ ਤਾਂ ਹੈ, ਪਰ ਅੱਖਾਂ ਵਿੱਚ ਇੱਕ ਆਸ ਦੀ ਕਿਰਨ ਜ਼ਰੂਰ ਫੁੱਟੀ ਹੈ। ਇਨਾਂ ਦੋਵਾਂ ਨੌਜਵਾਨਾਂ ਨੂੰ ਉੱਥੋਂ ਦੀ ਸਰਕਾਰ ਵਲੋਂ 29 ਤਰੀਕ ਨੂੰ ਦਿੱਤੀ ਜਾਣ ਵਾਲੀ ਸਜ਼ਾ ਹੁਣ ਕੁਦਰਤ ਦੀ ਰਹਿਮਤ ਨਾਲ ਅਤੇ ਉੱਥੋਂ ਦੀ ਅਦਾਲਤ ਵਿਚ ਕੀਤੀ ਅਪੀਲ ਸਦਕਾ ਥੋੜ੍ਹੀ ਅੱਗੇ ਸਰਕ ਗਈ ਹੈ। ਪਰ ਪਹਾੜ ਨਾਲੋਂ ਵੀ ਵੱਡਾ ਦੁੱਖ ਝੇਲ ਰਹੇ ਮਾਣਕੀ ਦੇ ਇਨ੍ਹਾਂ ਮਾਪਿਆਂ ਨੇ ਅਜੇ ਵੀ ਹਾਰ ਨਹੀਂ ਮੰਨੀ ਹੈ। ਆਪਣੇ ਪੁੱਤਰ ਨੂੰ ਬਚਾਉਣ ਦੀ ਗੁਹਾਰ ਲੈ ਕੇ ਵੱਡੇ ਅਧਿਕਾਰੀ, ਨੇਤਾ ਅਤੇ ਉੱਚੀ ਪਹੁੰਚ ਰੱਖਣ ਵਾਲਿਆਂ ਦਾ ਹਰ ਦਰਵਾਜਾ ਖੜਕਾ ਚੁੱਕੇ ਮਾਪੇ ਹੁਣ ਆਪਣੇ ਬਲਬੂਤੇ ਕਾਨੂੰਨੀ ਚਾਰਾ ਜੋਈ ਕਰ ਰਹੇ ਇਸ ਮਜਬੂਰ ਪਰਿਵਾਰ ਨੇ ਇੱਕ ਵਾਰ ਫਿਰ ਭਾਰਤ ਅਤੇ ਪੰਜਾਬ ਸਰਕਾਰ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਹੈ। ਅਗਲੇ 20 ਦਿਨ ਹੁਣ ਮਾਪਿਆਂ ਦੇ ਭਾਵੇਂ ਰਾਹਤ ਭਰੇ ਹਨ, ਪਰ ਪੁੱਤਰ ਦੇ ਸਹੀ ਸਲਾਮਤ ਘਰ ਪਰਤਣ ਦੀ ਚਿੰਤਾ ਦਾ ਬੋਝ ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ ਹੈ। ਪਰਿਵਾਰ ਦੀਆਂ ਨਜ਼ਰਾਂ ਹੁਣ ਸਰਕਾਰਾਂ ਸਬੰਧਿਤ ਅਧਿਕਾਰੀਆਂ ਅਤੇ ਉੱਥੋਂ ਦੀ ਅਦਾਲਤ ’ਤੇ ਟਿਕੀਆਂ ਹੋਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਘੁਡਾਣੀ ਕਲਾਂ ਵਿਖੇ ਵਿਧਾਇਕ ਗਿਆਸਪੁਰਾ ਨਤਮਸਤਕ ਹੋਏ ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਪੋਨਾ ਵਿਖੇ ਅਥਲੈਟਿਕਸ ਮੀਟ ਕਰਵਾਈ
Ad Position 24