ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਵਲੋਂ ਸਾਰੇ ਹਲਕਿਆਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ– ਡਾ. ਸ਼ਰਮਾ
ਰਾੜਾ ਸਾਹਿਬ, 1 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)– ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਇੰਚਾਰਜ ਪੰਜਾਬ ਡਾ. ਰਾਵਿੰਦਰਪਾਲ ਸ਼ਰਮਾ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ 2027 ਲਈ ਸੰਗਠਨ ਵਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ।
ਦ
ਦੀਦਾਰ ਸਿੰਘ ਚਾਪੜਾ ਉਮੀਦਵਾਰ ਹਲਕਾ ਪਾਇਲ ਤੇ ਰੀਟਾ ਸਿੰਘ ਉਮੀਦਵਾਰ ਹਲਕਾ ਸਾਹਨੇਵਾਲ।
02-11-2026
ਰਾੜਾ ਸਾਹਿਬ, 1 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)– ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਇੰਚਾਰਜ ਪੰਜਾਬ ਡਾ. ਰਾਵਿੰਦਰਪਾਲ ਸ਼ਰਮਾ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ 2027 ਲਈ ਸੰਗਠਨ ਵਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਨ੍ਹਾਂ ਦੀਦਾਰ ਸਿੰਘ ਚਾਪੜਾ ਜੋ ਕਿ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਹਲਕਾ ਪਾਇਲ ਦੇ ਪ੍ਰਧਾਨ ਹਨ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਪਾਇਲ ਤੋਂ ਆਪਣਾ ਉਮੀਦਵਾਰ ਐਲਾਨਿਆ ਅਤੇ ਨਾਲ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਹਲਕਾ ਪਾਇਲ ਤੋਂ ਮਹਿਲਾ ਵਿੰਗ ਪ੍ਰਧਾਨ ਰੀਟਾ ਸਿੰਘ ਧੌਲ਼ ਖ਼ੁਰਦ ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਆਪਣਾ ਉਮੀਦਵਾਰ ਐਲਾਨਿਆ ਅਤੇ ਕਿਹਾ ਕਿ ਜਲਦੀ ਹੀ ਸਾਰੇ ਹਲਕਿਆਂ ਵਿਚ ਸਮਾਜ ਸੇਵੀ ਅਤੇ ਚੰਗੇ ਅਕਸ ਵਾਲੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਸਾਰਿਆਂ ਦੀ ਰਾਇ ਅਨੁਸਾਰ ਉਨ੍ਹਾਂ ਵਿਚੋਂ ਆਪਣਾ ਉਮੀਦਵਾਰ ਚੁਣਿਆ ਜਾਵੇਗਾ। ਡਾ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਪੰਜਾਬ ਅੰਦਰੋਂ ਭ੍ਰਿਸ਼ਟਾਚਾਰ ਅਤੇ ਨਸ਼ੇ ਦਾ ਮੁਕੰਮਲ ਖ਼ਾਤਮਾ ਕਰਨਾ ਹੈ ਕਿਉਂਕਿ ਅੱਜ ਸਾਡੇ ਪੰਜਾਬ ਨੂੰ ਜਿੱਥੇ ਭ੍ਰਿਸ਼ਟਾਚਾਰੀ ਲੋਕ ਖਾ ਰਹੇ ਹਨ, ਉੱਥੇ ਹੀ ਨੌਜਵਾਨੀ ਨੂੰ ਨਸ਼ਾ ਘੁਣ ਵਾਂਗ ਖਾ ਰਿਹਾ ਹੈ। ਜਿਸ ਦੇ ਮੁਕੰਮਲ ਖ਼ਾਤਮੇ ਇੱਕ ਮੁਹਿੰਮ ਵਿੱਢੀ ਜਾਵੇਗੀ। ਇਸ ਸਮੇਂ ਦੀਦਾਰ ਸਿੰਘ ਚਾਪੜਾ ਅਤੇ ਰੀਟਾ ਸਿੰਘ ਧੌਲ਼ ਖ਼ੁਰਦ ਨੇ ਡਾ . ਰਾਵਿੰਦਰਪਾਲ ਸ਼ਰਮਾ ਦਾ ਧੰਨਵਾਦ ਕੀਤਾ ।