06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨਗਰ ਕੌਂਸਲ ਜਗਰਾਉਂ ਦੀ ਹਾਊਸ ਮੀਟਿੰਗ

ਜਗਰਾਉਂ, 6 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਆਮ ਮੀਟਿੰਗ ਹੋਈ। ਇਹ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਦੀ ਪ੍ਰਧਾਨਗੀ ਅਤੇ ਕਾਰਜ ਸਾਧਕ ਅਧਿਕਾਰੀ ਰੋਹਿਤ ਸ਼ਰਮਾ ਦੀ ਨਿਗਰਾਨੀ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 07-08-2026
ਜਗਰਾਉਂ, 6 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਆਮ ਮੀਟਿੰਗ ਹੋਈ। ਇਹ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਦੀ ਪ੍ਰਧਾਨਗੀ ਅਤੇ ਕਾਰਜ ਸਾਧਕ ਅਧਿਕਾਰੀ ਰੋਹਿਤ ਸ਼ਰਮਾ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ਵਿਚ ਕਮੇਟੀ ਦੀ ਕਾਰਗੁਜਾਰੀ ਨੂੰ ਲੈ ਕੇ ਵਿਰੋਧੀ ਧਿਰ ਨਾਲੋਂ ਸੱਤ੍ਹਾਧਾਰੀ ਧਿਰ ਦੇ ਮੈਂਬਰਾਂ ਨੇ ਜ਼ਿਆਦਾ ਦੁੱਖੜਾ ਰੋਇਆ। ਮੀਟਿੰਗ ਵਿਚ ਨਵੇਂ ਚੁਣੇ ਮੈਂਬਰ ਆਪਣੇ ਵਾਰਡਾਂ ਪ੍ਰਤੀ ਜ਼ਿਆਦਾ ਚਿੰਤਤ ਦੇਖੇ ਗਏ ਅਤੇ ਉਹ ਆਪਣੇ ਵਾਰਡਾਂ ਦੇ ਹਿੱਤਾਂ ਲਈ ਕਿਸੇ ਕਿਸਮ ਦਾ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਸਨ। ਵਾਰਡ ਨੰਬਰ 14 ਦੇ ਕੌਂਸਲਰ ਸੁਖਚੈਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਖੁਦ ਅਦਾਇਗੀ ਕਰਕੇ ਵਾਰਡ ਦੀ ਸਫ਼ਾਈ ਕਰਵਾ ਰਿਹਾ ਹੈ। ਵਾਰਡ ਨੰਬਰ ਅੱਠ ਦੇ ਕੌਂਸਲਰ ਵਿੱਕੀ ਸਿੰਘ ਨੇ ਕਿਹਾ ਕਿ ਉਸ ਦਾ ਵਾਰਡ ਸ਼ਹਿਰ ਦਾ ਸਭ ਤੋਂ ਵੱਡਾ ਵਾਰਡ ਹੈ ਪਰ ਇਥੇ ਸਫ਼ਾਈ ਸੇਵਕ ਇਕ ਹੀ ਹੈ। ਮੀਟਿੰਗ ਵਿਚ ਸਭ ਮੈਂਬਰਾਂ ਨੇ ਸ਼ਹਿਰ ਅੰਦਰ ਸਫ਼ਾਈ ਦੇ ਬੁਰੇ ਹਾਲ ਪ੍ਰਤੀ ਪ੍ਰਧਾਨ ਅਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਜਨਤਾ ਨੇ ਸਾਨੂੰ ਚੁਣਿਆ ਹੈ ਪਰ ਸਫ਼ਾਈ ਸੇਵਕ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਦਵਿੰਦਰਜੀਤ ਸਿੰਘ ਸਿੱਧੂ, ਵਰਿੰਦਰ ਸਿੰਘ ਕਲੇਰ, ਜਗਜੀਤ ਸਿੰਘ ਜੱਗੀ, ਸੁਖਚੈਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਨੋਨੀ, ਕਵਿਤਾ ਰਾਣੀ, ਗੁਰਪ੍ਰੀਤ ਕੌਰ ਤੱਤਲਾ ਆਦਿ ਨੇ ਕਿਹਾ ਕਿ ਨਗਰ ਕੌਂਸਲ ਕੋਲ ਲੋੜੀਂਦੀ ਸਾਰੀ ਮਸ਼ੀਨਰੀ ਹੋਣ ਦੇ ਬਾਵਜੂਦ ਸ਼ਹਿਰ ਦੀ ਨਾ ਤਾਂ ਸਫ਼ਾਈ ਹੋ ਰਹੀ ਹੈ ਅਤੇ ਨਾ ਹੀ ਕੂੜਾ ਚੁੱਕਿਆ ਜਾ ਰਿਹਾ ਹੈ। ਅੱਜ ਪੂਰੇ ਸ਼ਹਿਰ ਸਮੇਤ ਨਗਰ ਕੌਂਸਲ ਗੰਦਗੀ ਅਤੇ ਕੂੜੇ ਦਾ ਘਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਕੌਂਸਲਰਾਂ ਦੀ ਗੱਲ ਹੀ ਨਹੀਂ ਸੁਣ ਰਹੇ ਹਨ । ਉਹ ਆਪਣੀ ਮਰਜ਼ੀ ਨਾਲ ਆਉਂਦੇ ਅਤੇ ਕੰਮ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕੌਂਸਲ ਦਾ ਜਿਹੜਾ ਵੀ ਮੁਲਾਜ਼ਮ ਆਪਣੇ ਬਣਦੇ ਫ਼ਰਜ਼ਾਂ ਪ੍ਰਤੀ ਸੁਹਿਰਦ ਨਹੀਂ ਉਸ ਵਿਰੁੱਧ ਵਿਭਾਗੀ ਕਰਵਾਈ ਕਰਕੇ ਘਰ ਦਾ ਰਸਤਾ ਦਿਖਾਇਆ ਜਾਵੇ। ਇਸ ’ਤੇ ਪ੍ਰਧਾਨ ਕੰਵਰਪਾਲ ਸਿੰਘ, ਕੌਂਸਲਰ ਕਰਮਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਮ੍ਹਾਂ ਹੋਏ ਕੂੜੇ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਚੁੱਕ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਫ਼ਤੇ ਵਿਚੋਂ ਤਿੰਨ ਦਿਨ ਸਫ਼ਾਈ ਸੇਵਕ ਕੌਂਸਲਰ ਕੋਲ ਜਾਵੇਗਾ ਅਤੇ ਜਿਥੇ ਕੌਂਸਲਰ ਕਹੇਗਾ ਉਥੇ ਉਸ ਨੂੰ ਸਫ਼ਾਈ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਕੂੜੇ ਦੀ ਛਟਾਈ ਕਰਨ ਲਈ ਕੌਂਸਲ ਢਾਈ ਏਕੜ ਜ਼ਮੀਨ ਕਿਰਾਏ ’ਤੇ ਲੈ ਰਹੀ ਹੈ। ਇਸ ਮੌਕੇ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਨੇ ਕਿਹਾ ਕਿ ਸ਼ਹਿਰ ਦੇ ਏਰੀਏ ਅਨੁਸਾਰ ਸਫ਼ਾਈ ਸੇਵਕ ਘੱਟ ਹਨ। ਉਨ੍ਹਾਂ ਕਿਹਾ ਕਿ ਉਹ ਕੌਂਸਲਰਾਂ ਦਾ ਸਤਿਕਾਰ ਕਰਦੇ ਹਨ ਅਤੇ ਹਰ ਸਫ਼ਾਈ ਸੇਵਕ ਨੂੰ ਕੌਂਸਲਰ ਨਾਲ ਰਾਬਤਾ ਰੱਖਣਾ ਜ਼ਰੂਰੀ ਹੈ। ਇਸ ਮੀਟਿੰਗ ਵਿਚ ਲਾਵਾਰਿਸ ਕੁੱਤਿਆਂ ਦੀ ਨਸਬੰਦੀ ਕਰਨ ਤੋਂ ਬਾਆਦ ਮੁੜ ਉਨ੍ਹਾਂ ਹੀ ਵਾਰਡਾਂ ’ਚ ਛੱਡਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਕੁੱਤਿਆਂ ਦੀ ਗਿਣਤੀ ਘਟਾਉਣ ਨਾਲੋਂ ਉਨ੍ਹਾਂ ਵਲੋਂ ਰਾਹਗੀਰਾਂ ਨੂੰ ਵੱਡਣ ਦੀ ਸਮੱਸਿਆ ਵੱਲ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਇਨ੍ਹਾਂ ਕੁੱਤਿਆਂ ਦੀ ਸਾਂਭ ਸੰਭਾਲ ਲਈ ਇਕ ਕਮੇਟੀ ਬਣਨੀ ਚਾਹੀਦੀ ਹੈ, ਜਿਸ ਕਮੇਟੀ ਦੇ ਮੈਂਬਰ ਸਾਰੇ ਕੌਂਸਲਰ ਹੋਣੇ ਚਾਹੀਦੇ ਹਨ। ਉਨ੍ਹਾਂ ਮੌਜੂਦਾ ਬਣਾਈ ਕਮੇਟੀ ਨੂੰ ਰੱਦ ਕੀਤਾ ਅਤੇ ਸਰਵ ਸੰਮਤੀ ਨਾਲ ਨਵੀਂ ਕਮੇਟੀ ਬਣਾਉਣ ਦਾ ਮਤਾ ਪਾਸ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਜਾਂ ਵਾਰਡ ਪੱਧਰ ਦੀ ਕੋਈ ਵੀ ਕਮੇਟੀ ਬਣਦੀ ਹੈ ਤਾਂ ਉਸ ਵਿਚ ਕੌਂਸਲਰ ਦਾ ਨਾਮ ਸ਼ਾਮਿਲ ਹੋਣਾ ਜ਼ਰੂਰੀ ਹੈ। ਕੌਂਸਲਰ ਪਰਮਿੰਦਰ ਕੌਰ, ਸੁਨੈਨਾ ਮਲੋਹਤਰਾ ਨੇ ਸ਼ਹਿਰ ਅੰਦਰ ਬਣੇ ਡੇਅਰੀ ਫਾਰਮਾਂ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਡੇਅਰੀਆਂ ਦੇ ਗੋਹੇ ਨਾਲ ਨਾਲੀਆਂ ਅਤੇ ਸੀਵਰੇਜ਼ ਬਲਾਕ ਹੋ ਰਹੇ ਹਨ। ਇਸ ਮੌਕੇ ਕੌਂਸਲਰ ਕਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਸਭ ਦਾ ਸਹਿਯੋਗ ਲੈ ਕੇ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਜਗਜੀਤ ਸਿੰਘ ਜੱਗੀ ਨੇ ਕਿਹਾ ਕਿ ਕੇਂਦਰ ਸਰਕਾਰ ਜੇਕਰ ਸਾਨੂੰ ਕੋਈ ਵਿੱਤੀ ਸਹਾਇਤਾ ਕਰਦਾ ਹੈ ਤਾਂ ਉਹ ਸਾਡੇ ਰਾਜ ਵਿਚੋਂ ਇਕੱਤਰ ਕੀਤੇ ਟੈਕਸਾਂ ਵਿਚੋਂ ਹੀ ਦਿੰਦਾ ਹੈ। ਨਗਰ ਕੌਂਸਲ ਵਲੋਂ ਸ਼ਹਿਰ ਦੇ ਪੁਰਾਣੇ ਦਰਵਾਜੇ ਦੀ ਮੁਰੰਮਤ ਕਰਵਾਉਣ ਲਈ ਰੱਖੀ ਰਾਸ਼ੀ ’ਤੇ ਬੋਲਦਿਆਂ ਸਾਬਕਾ ਪ੍ਰਧਾਨ ਰਾਣਾ ਨੇ ਕਿਹਾ ਕਿ ਇਹ ਦਰਵਾਜਾ ਇਕ ਸਦੀ ਤੋਂ ਵੱਧ ਦੇ ਸਮੇਂ ਦਾ ਹੈ। ਇਹ ਸਾਡੀ ਰਾਸ਼ਟਰੀ ਨਿਸ਼ਾਨੀ ਹੈ। ਇਸ ਦਾ ਰਖ ਰਖਾਵ ਪੀ. ਡਬਲਯੂ. ਡੀ. ਜਾਂ ਪੁਰਾਤਤਵ ਵਿਭਾਗ ਵਲੋਂ ਕਰਨਾ ਚਾਹੀਦਾ ਨਾ ਕਿ ਨਗਰ ਕੌਂਸਲ ਵਲੋਂ। ਕੌਂਸਲਰ ਰਾਣੇ ਦੀ ਇਸ ਗੱਲ ਨਾਲ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਅਤੇ ਉਕਤ ਵਿਭਾਗਾਂ ਨਾਲ ਰਾਬਤਾ ਬਣਾਉਣ ਲਈ ਆਖਿਆ ਗਿਆ। ਕੌਂਸਲਰ ਰਾਣਾ ਨੇ ਮਤਾ ਨੰਬਰ 12 ਦੀ ਵਿਰੋਧ ਕਰਨ ’ਤੇ ਸਾਰੇ ਮੈਂਬਰਾਂ ਨੇ ਇਸ ਮਤੇ ਨੂੰ ਰੱਦ ਕੀਤਾ। ਮੀਟਿੰਗ ਵਿਚ ਮਤੇ ਦਵਿੰਦਰ ਸਿੰਘ ਵਲੋਂ ਪੜ੍ਹੇ ਗਏ। ਇਸ ਮੌਕੇ ਕੌਂਸਲਰ ਰਜਿੰਦਰ ਕੌਰ, ਰਵਿੰਦਰਪਾਲ ਕੌਰ, ਕੁਲਵੰਤ ਸਿੰਘ, ਮਨਜੀਤ ਕੌਰ, ਰਾਮ ਪ੍ਰਤਾਪ ਸਿੰਘ, ਰਜਨੀ ਚੋਪੜਾ, ਨੈਨਸੀ ਵਰਮਾ, ਸੁਮਨ ਦੇਵੀ, ਗੁਰਮੀਤ ਕੌਰ, ਅਜੈਪਾਲ ਵਰਮਾ, ਨਿਰਮਲਜੀਤ,ਅਭੈ ਜੋਸ਼ੀ, ਸ਼ਿਵ ਕੁਮਾਰ, ਹਰੀਸ਼ ਕੁਮਾਰ, ਹਰਦੀਪ ਢੋਲਣ, ਦਵਿੰਦਰ ਸਿੰਘ ਗਰਚਾ, ਸਤਿਨਾਮ ਸਿੰਘ, ਕਸ਼ਕ ਦੌਧਰੀਆ, ਗੁਰਸਿਮਰਨ ਸਿੰਘ, ਅਮਿਤ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਡਵੀਜ਼ਨ ਅੱਡਾ ਦਾਖਾ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਹਲਕਾ ਦਾਖਾ ਕਾਂਗਰਸ ਦੇ ਚੱਲਦੇ ਸਮਾਗਮ ਬਾਹਰ ਚੰਨੀ ਲਿਆਉ-ਪੰਜਾਬ ਬਚਾਉ ਦੇ ਲੱਗੇ ਨਾਅਰੇ
Ad Position 24
No active advertisement