09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਨੇ ‘ਤੀਆਂ ਤੀਜ ਦੀਆਂ’ ਮਨਾ ਕੇ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨਾਲ ਜੋੜਿਆ

ਚੌਂਕੀਮਾਨ, 8 ਅਗਸਤ (ਤੇਜਿੰਦਰ ਸਿੰਘ ਚੱਢਾ) ਐੱਮ. ਐੱਲ.

Ad Position 21
No active advertisement
ਅਜੀਤ ਡੈਸਕ 09-08-2026
ਚੌਂਕੀਮਾਨ, 8 ਅਗਸਤ (ਤੇਜਿੰਦਰ ਸਿੰਘ ਚੱਢਾ) ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਨੇ ਤੀਆਂ ਤੀਜ ਦੀਆਂ ਮਨਾ ਕੇ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨਾਲ ਜੋੜਿਆ। ਸਾਰੀਆਂ ਵਿਦਿਆਰਥਣਾਂ ਤਿਉਹਾਰ ਮਨਾਉਣ ਲਈ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਆਈਆਂ। ਜ਼ਿਆਦਾਤਰ ਵਿਦਿਆਰਥਣਾਂ ਪੁਰਾਤਨ ਪੰਜਾਬੀ ਪਹਿਰਾਵਾ ਜਿਵੇਂ ਘੱਗਰਾ, ਕੁੜਤਾ, ਫੁੱਲਕਾਰੀ, ਪਰਾਂਦਾ, ਸੱਗੀ-ਫੁੱਲ, ਟਿੱਕਾ, ਕਾਂਟੇ ਆਦਿ ਪਾ ਕੇ ‘ਤੀਆਂ ਤੀਜ ਦੀਆਂ’ ਮਨਾਉਣ ਲਈ ਪਹੁੰਚੀਆਂ। ਮੈਡਮ ਦਲਵੀਰ ਕੌਰ ਨੇ ਵਿਦਿਆਰਥਣਾਂ ਨੂੰ ਪੰਜਾਬੀਆਂ ਦੀ ਅਮੀਰ ਵਿਰਾਸਤ ਤੋਂ ਜਾਣੂੰ ਕਰਵਾਇਆ। ਇਸ ਮੌਕੇ ਵਿਦਿਆਰਥਣਾਂ ਤੋਂ ਪੰਜਾਬੀ ਵਿਰਾਸਤੀ ਪ੍ਰਸ਼ਨ ਜਿਵੇਂ ਅਟੇਰਨਾਂ, ਗਲੋਟਾ, ਛਿੱਕੂ, ਦੰਦਾਸਾ, ਚੰਗੇਰ, ਦੰਤ-ਕਥਾ, ਛੂਛਕ ਆਦਿ ਬਾਰੇ ਪੁੱਛੇ ਗਏ ਅਤੇ ਵਿਸਥਾਰਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਤੀਆਂ ਦਾ ਤਿਉਹਾਰ ਲੜਕੀਆਂ ਅਤੇ ਔਰਤਾਂ ਦੇ ਮਨ ਦੇ ਵਲਵਲਿਆਂ ਦਾ ਗੀਤਾਂ ਰਾਹੀਂ ਪ੍ਰਗਟਾਅ ਅਤੇ ਚਾਅ ਹੈ ਅਤੇ ਰੂਹ ਦੀ ਖੁਰਾਕ ਹੈ। ਇਸ ਮੌਕੇ ਸਾਰੀਆਂ ਵਿਦਿਆਰਥਣਾਂ ਆਪਣੇ-ਆਪਣੇ ਘਰਾਂ ਤੋਂ ਵਿਰਾਸਤੀ ਪਕਵਾਨ ਜਿਵੇਂ ਖੀਰ, ਮਾਲ-ਪੂੜੇ, ਗੁਲਗਲੇ, ਮਿੱਠੇ ਚਾਵਲ ਆਦਿ ਲੈ ਕੇ ਆਈਆਂ ਅਤੇ ਆਪਣੀਆਂ ਕਲਾਸ ਦੀਆਂ ਸਾਥਣਾਂ ਨਾਲ ਮਿਲ ਬੈਠ ਕੇ ਖਾਣ ਦਾ ਆਨੰਦ ਲਿਆ। ਸਾਰੀਆਂ ਵਿਦਿਆਰਥਣਾਂ ਨੇ ਬੋਲੀਆਂ ਪਾ ਕੇ ਗਿੱਧੇ ਦਾ ਖੂਬ ਆਨੰਦ ਲਿਆ ਅਤੇ ਪੀਘਾਂ ਝੂਟੀਆਂ। ਮੈਡਮ ਜਸਮਿੰਦਰ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਇਕ ਵਿਰਾਸਤੀ ਤਿਉਹਾਰ ਹੈ। ਇਸ ਦਿਨ ਲੜਕੀਆਂ ਨੂੰ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਦੇ ਪ੍ਰਗਟਾਵੇ ਲਈ ਪੂਰੀ ਆਜ਼ਾਦੀ ਹੁੰਦੀ ਹੈ। ਸਕੂਲ ਦੇ ਪ੍ਰਿੰਸੀਪਲ ਬਲਦੇਵ ਬਾਵਾ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਅਣਮੁੱਲੀ ਵਿਰਾਸਤ ਸਾਡੀਆਂ ਜੜ੍ਹਾਂ ਹਨ, ਪੰਜਾਬੀ ਸੰਸਾਰ ਵਿਚ ਜਿੱਥੇ ਵੀ ਜਾਂਦੇ ਹਨ ਆਪਣੀਆਂ ਜੜ੍ਹਾਂ ਨੂੰ ਨਾਲ ਲੈ ਕੇ ਜਾਂਦੇ ਹਨ ਅਤੇ ਆਪਣੀ ਅਮੀਰ ਵਿਰਾਸਤ ਦੀਆਂ ਪਰੰਪਰਾਵਾਂ ਨਾਲ ਸੰਸਾਰ ਵਿਚ ਖੁਸ਼ੀਆਂ ਵੰਡਦੇ ਹਨ। ਉਨ੍ਹਾਂ ਵਿਦਿਆਰਥਣਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਜਸਮਿੰਦਰ ਕੌਰ, ਮੈਡਮ ਦਲਵੀਰ ਕੌਰ, ਮੈਡਮ ਸੁਖਦੀਪ ਕੌਰ, ਮੈਡਮ ਅੰਮ੍ਰਿਤਪਾਲ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਖੰਡੂਰ ’ਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰ ਦਾ ਭੇਦਭਰੇ ਹਾਲਾ ’ਚ ਤੇਜ਼ਧਾਰ ਹਥਿਆਰ ਨਾਲ ਕਤਲ ਐੱਸ.ਐੱਸ.ਪੀ ਡਾ.ਅੰਕੁਰ ਗੁਪਤਾ ਵੱਲੋਂ ਕਤਲ ਦੇ ਸੁਰਾਗ ਲ...
Ad Position 24