09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਖੰਡੂਰ ’ਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਜੋਧਾਂ, 8 ਅਗਸਤ (ਗੁਰਵਿੰਦਰ ਸਿੰਘ ਹੈਪੀ)- ਲਾਗਲੇ ਇਤਿਹਾਸਕ ਪਿੰਡ ਖੰਡੂਰ ਵਿਖੇ ਮਹਿਲਾ ਆਗੂ ਜਸਵੀਰ ਕੌਰ ਦੀ ਅਗਵਾਈ ਵਿੱਚ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਸਵੀਰ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦਾ ਅੰਗ ਹੈ।

Ad Position 21
No active advertisement
ਅਜੀਤ ਡੈਸਕ 09-08-2026
ਜੋਧਾਂ, 8 ਅਗਸਤ (ਗੁਰਵਿੰਦਰ ਸਿੰਘ ਹੈਪੀ)- ਲਾਗਲੇ ਇਤਿਹਾਸਕ ਪਿੰਡ ਖੰਡੂਰ ਵਿਖੇ ਮਹਿਲਾ ਆਗੂ ਜਸਵੀਰ ਕੌਰ ਦੀ ਅਗਵਾਈ ਵਿੱਚ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਸਵੀਰ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦਾ ਅੰਗ ਹੈ। ਸਾਡੇ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ, ਇੱਥੇ ਹਰ ਤਿਉਹਾਰ ਆਪਸ ਵਿਚ ਰਲ ਮਿਲਕੇ ਮਨਾਇਆ ਜਾਂਦਾ ਹੈ। ਤੀਆਂ ਦੇ ਤਿਉਹਾਰ ਮੌਕੇ ਸਭ ਮਹਿਲਾਵਾਂ ਨੇ ਲੋਕ ਨਾਚ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਪੰਜਾਬੀ ਗੀਤਾਂ ਤੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁਰਪ੍ਰੀਤ ਕੌਰ, ਸੰਦੀਪ ਕੌਰ , ਅਮਨਦੀਪ ਕੌਰ, ਸਿੰਮੀ ਕੌਰ, ਕਿਰਨ ਕੌਰ, ਬਲਜੀਤ ਕੌਰ, ਕਮਲ ਕੌਰ ਆਦਿ ਤੋਂ ਇਲਾਵਾ ਨੰਨੀਆਂ ਬੱਚੀਆਂ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਰਹਿੰਦੇ ਪੁੱਤਰ ਦੀ ਜ਼ਮਾਨਤ ਦੇ ਨਾਂਅ ’ਤੇ ਧੋਖੇਬਾਜ਼ਾਂ ਨੇ ਫ਼ੋਨ ਕਾਲ ਕਰਕੇ 10 ਲੱਖ ਦੀ ਮਾਰੀ ਠੱਗੀ-ਕੇਸ ਦਰਜ ਅਗਲੀ ਖ਼ਬਰ ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਨੇ ‘ਤੀਆਂ ਤੀਜ ਦੀਆਂ’ ਮਨਾ ਕੇ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ...
Ad Position 24