08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਹਾਂਪ੍ਰਗਿਆ ਸਕੂਲ ਵਿਖੇ ਡਾਂਸ ਮੁਕਾਬਲੇ ਕਰਵਾਏ

ਜਗਰਾਉਂ, 8 ਅਗਸਤ (ਵਿਨੋਦ ਕੁਮਾਰ)-ਮਹਾਂਪ੍ਰਗਿਆ ਸਕੂਲ ਵਿਖੇ ਡਾਂਸ ਮੁਕਾਬਲੇ ਉਤਸ਼ਾਹ ਅਤੇ ਸੱਭਿਆਚਾਰਕ ਮਾਹੌਲ ਵਿੱਚ ਕਰਵਾਏ ਗਏ। ਇਹ ਮੁਕਾਬਲਾ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਤਿੰਨ ਵਰਗਾਂ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਭਾਰਤੀ ਸੱਭਿਆਚਾਰ ਅਤੇ ਸ਼ਾਸਤਰੀ ਨਾਚ ਦੀ ਸੁੰਦਰ ਪੇਸ਼ਕਾਰੀ ਕਰਕੇ ਸਭ ਦਾ ਮਨ ਮੋਹ ਲਿਆ।

Ad Position 21
No active advertisement
ਮਹਾਂਪ੍ਰਗਿਆ ਸਕੂਲ ਵਿਖੇ ਕਰਵਾਏ ਡਾਂਸ ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਸਟਾਫ਼। ਅਜੀਤ ਤਸਵੀਰ 09-08-2026
ਜਗਰਾਉਂ, 8 ਅਗਸਤ (ਵਿਨੋਦ ਕੁਮਾਰ)-ਮਹਾਂਪ੍ਰਗਿਆ ਸਕੂਲ ਵਿਖੇ ਡਾਂਸ ਮੁਕਾਬਲੇ ਉਤਸ਼ਾਹ ਅਤੇ ਸੱਭਿਆਚਾਰਕ ਮਾਹੌਲ ਵਿੱਚ ਕਰਵਾਏ ਗਏ। ਇਹ ਮੁਕਾਬਲਾ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਤਿੰਨ ਵਰਗਾਂ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਭਾਰਤੀ ਸੱਭਿਆਚਾਰ ਅਤੇ ਸ਼ਾਸਤਰੀ ਨਾਚ ਦੀ ਸੁੰਦਰ ਪੇਸ਼ਕਾਰੀ ਕਰਕੇ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਹਾਵ-ਭਾਵ, ਲੈਅ, ਤਾਲ ਅਤੇ ਮੰਚ ਪ੍ਰਦਰਸ਼ਨ ਰਾਹੀਂ ਆਪਣੀ ਕਲਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਸਬ ਜੂਨੀਅਰ ਗਰੁੱਪ ਵਿੱਚੋਂ ਪ੍ਰਭਜੋਤ ਕੌਰ ਪਹਿਲੇ, ਅਵੀਨੂਰ ਕੌਰ ਦੂਜੇ ਅਤੇ ਨੋਬਯਾ ਤੀਜੇ ਸਥਾਨ ਉੱਤੇ ਰਹੀਆਂ, ਜੂਨੀਅਰ ਗਰੁੱਪ ਵਿੱਚ ਗੁਰਸ਼ਰਨ ਕੌਰ ਨੇ ਪਹਿਲੀ, ਸਹਿਜਦੀਪ ਕੌਰ ਨੇ ਦੂਜੀ ਅਤੇ ਤਸਨੀਮ ਨੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ, ਸੀਨੀਅਰ ਗਰੁੱਪ ਵਿੱਚੋਂ ਕਿਰਤਨੂਰ ਕੌਰ ਨੇ ਪਹਿਲਾ, ਦੀਪਿਕਾ ਨੇ ਦੂਜਾ ਅਤੇ ਖੁਸ਼ਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਟਰਾਫ਼ੀ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਪ੍ਰਤੀਭਾਗੀਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਡਾਇਰੈਕਟਰ ਵਿਸ਼ਾਲ ਜੈਨ ਅਤੇ ਪ੍ਰਿੰਸੀਪਲ ਪ੍ਰਭਜੀਤ ਕੌਰ ਨੇ ਸਾਰੇ ਭਾਗੀਦਾਰਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਰਚਨਾਤਮਕ ਸੋਚ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ’ਤੇ ਪ ੁਲਿਸ ਸ ੁਰੱਖਿਆ: ਵਿਦੇਸ਼ੀ ਮੂਲ ਦਾ ਨਾਗਰਿਕ ਹੋਟਲ/ਪੀ.ਜ਼ੀ ਰੁਕਦਾ ਤਾਂ ਜਾਣਕਾਰੀ ਪੁਲਿਸ ਨੂੰ ਦਿਓ-ਐੱਸ... ਅਗਲੀ ਖ਼ਬਰ ਉੱਘੇ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਨਿਵਾਸੀ 70 ਸਾਲਾ ਵਿਅਕਤੀ...
Ad Position 24