08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਜ਼ਾਦੀ ਦਿਵਸ ’ਤੇ ਪ ੁਲਿਸ ਸ ੁਰੱਖਿਆ: ਵਿਦੇਸ਼ੀ ਮੂਲ ਦਾ ਨਾਗਰਿਕ ਹੋਟਲ/ਪੀ.ਜ਼ੀ ਰੁਕਦਾ ਤਾਂ ਜਾਣਕਾਰੀ ਪੁਲਿਸ ਨੂੰ ਦਿਓ-ਐੱਸ.ਐੱਸ.ਪੀ. ਡਾ: ਗੁਪਤਾ

ਮੁੱਲਾਂਪੁਰ-ਦਾਖਾ, 8 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਜ਼ਾਦੀ ਦਿਵਸ 15 ਅਗਸਤ ਦੇ ਮੱਦੇਨਜ਼ਰ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਅਧੀਨ ਹੋਟਲ (ਮੋਟਲ) ਕਾਰੋਬਾਰੀ ਅਤੇ (ਪੇਇੰਗ ਗੈਸਟ) ਪੀ. ਜ਼ੀ ਮਾਲਕਾਂ ਨੂੰ ਐੱਸ.

Ad Position 21
No active advertisement
ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ 09-08-2026
ਮੁੱਲਾਂਪੁਰ-ਦਾਖਾ, 8 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਜ਼ਾਦੀ ਦਿਵਸ 15 ਅਗਸਤ ਦੇ ਮੱਦੇਨਜ਼ਰ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਅਧੀਨ ਹੋਟਲ (ਮੋਟਲ) ਕਾਰੋਬਾਰੀ ਅਤੇ (ਪੇਇੰਗ ਗੈਸਟ) ਪੀ.ਜ਼ੀ ਮਾਲਕਾਂ ਨੂੰ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਡਾ: ਅੰਕੁਰ ਗੁਪਤਾ ਨੇ ਆਦੇਸ਼ ਦਿੱਤਾ ਕਿ ਇਨ੍ਹਾਂ ਦਿਨਾਂ ਦੇ ਅੰਦਰ ਕੋਈ ਵੀ ਵਿਦੇਸ਼ੀ ਮੂਲ ਦਾ ਨਾਗਰਿਕ ਜਾਂ ਸ਼ੱਕੀ ਵਿਅਕਤੀ ਹੋਟਲ/ਪੀ.ਜੀ. ਵਿੱਚ ਰੁਕਦਾ ਹੈ ਤਾਂ ਉਸਦੇ ਸ਼ਨਾਖਤੀ ਪੱਤਰ (ਆਈ.ਡੀ.), ਪਾਸਪੋਰਟ ਅਤੇ ਵੀਜ਼ਾ ਦੀ ਜਾਣਕਾਰੀ ਤੁਰੰਤ ਸਬੰਧਿਤ ਥਾਣਾ ਇੰਚਾਰਜ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਸਾਫਿਰ ਨੂੰ ਬਿਨਾਂ ਪੁਖ਼ਤਾ ਪਛਾਣ ਪੱਤਰ ਦੇ ਕਮਰਾ ਨਾ ਦਿੱਤਾ ਜਾਵੇ ਅਤੇ ਹੋਟਲਾਂ ਦੇ ਸੀ.ਸੀ.ਟੀ.ਵੀ. ਕੈਮਰੇ 24 ਘੰਟੇ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ, ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾ: ਅੰਕੁਰ ਗੁਪਤਾ ਨੇ ਕਿਹਾ ਕਿ ਸੁਤੰਤਰ ਰਾਸ਼ਟਰ ਭਾਰਤ ’ਚ ਆਜ਼ਾਦੀ ਦੇ ਜਸ਼ਨਾਂ ਮੌਕੇ ਅਮਨ ਕਾਨੂੰਨ ਦੀ ਸਥਿਤੀ ’ਤੇ ਪੁਲਿਸ ਦੀ ਤਿਰਛੀ ਨਜ਼ਰ ਰਹੇਗੀ ਤਾਂ ਜੋ ਸ਼ਾਂਤਮਈ ਸੁਰੱਖਿਆ ਬਣੀ ਰਹੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਹੋਰ ਜਨਤਕ ਥਾਵਾਂ ’ਤੇ ਕੋਈ ਸ਼ੱਕੀ ਵਸਤੂ ਪਈ ਨਜ਼ਰ ਆਵੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਪੈਟਰੋਲਿੰਗ ਗਸ਼ਤ ਵਧਾਉਣ ਦੇ ਨਾਲ ਖਾਸ ਨਾਕਾਬੰਦੀ ’ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਜਾਰੀ ਰਹੇਗੀ। ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਨੇ ਕਿਹਾ ਕਿ ਆਮ ਲੋਕ ਭੈਅ ਮੁਕਤ ਹੋ ਕੇ ਪੇਂਡੂ-ਸ਼ਹਿਰੀ ਖੇਤਰਾਂ ’ਚ ਮਨਾਏ ਜਾਣ ਵਾਲੇ ਅਜ਼ਾਦੀ ਜਸ਼ਨਾਂ ਦੇ ਸਮਾਰੋਹਾਂ ਵਿਚ ਸ਼ਮੂਲੀਅਤ ਕਰਨ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਖੇ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਲਈ ਹਲਵਾਰਾ ਏਅਰਪੋਰਟ ਤੋਂ ਰਵਾਨਾ ਹੋਏ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿ... ਅਗਲੀ ਖ਼ਬਰ ਮਹਾਂਪ੍ਰਗਿਆ ਸਕੂਲ ਵਿਖੇ ਡਾਂਸ ਮੁਕਾਬਲੇ ਕਰਵਾਏ
Ad Position 24