10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਭਾਕਿਯੂ ਏਕਤਾ ਡਕੌਂਦਾ ਵਲੋਂ ਦਰਜਨਾਂ ਪਿੰਡਾਂ ’ਚ ਜਨਤਕ ਮੀਟਿੰਗਾਂ ਦੀ ਮੁਹਿੰਮ ਮੁਕੰਮਲ

ਜਗਰਾਉਂ, 10 ਅਗਸਤ (ਮਲਕ)-12 ਅਗਸਤ ਨੂੰ ਮਹਿਲਕਲਾਂ ਵਿਖੇ ਸ਼ਹੀਦ ਬੱਚੀ ਕਿਰਨਜੀਤ ਕੌਰ ਦੀ 29ਵੀਂ ਬਰਸੀ ’ਤੇ ਕੀਤੀ ਜਾ ਰਹੀ ਸੂਬਾਈ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੀਤੇ ਦਿਨੀਂ ਜਗਰਾਉਂ, ਸਿੱਧਵਾਂ ਬੇਟ, ਰਾਏਕੋਟ, ਸੁਧਾਰ, ਹੰਬੜਾਂ, ਮੁਲਾਂਪੁਰ, ਲੁਧਿਆਣਾ-1 ਅਤੇ 2 ਬਲਾਕਾਂ ਅੰਦਰ ਪੈਂਦੇ ਪਿੰਡਾਂ ’ਚ ਇਸ ਬਰਸੀ ਸਮਾਗਮ ’ਤੇ ਲੋਕਾਂ ਦੀ ਭਾਗੀਦਾਰੀ ਕਰਾਉਣ ਲਈ ਮੀਟਿੰਗਾਂ ਦੀ ਜ਼ੋਰਦਾਰ ਮੁਹਿੰਮ ਚਲਾਈ ਗਈ।

Ad Position 21
No active advertisement
ਅਜੀਤ ਡੈਸਕ 11-08-2026
ਜਗਰਾਉਂ, 10 ਅਗਸਤ (ਮਲਕ)-12 ਅਗਸਤ ਨੂੰ ਮਹਿਲਕਲਾਂ ਵਿਖੇ ਸ਼ਹੀਦ ਬੱਚੀ ਕਿਰਨਜੀਤ ਕੌਰ ਦੀ 29ਵੀਂ ਬਰਸੀ ’ਤੇ ਕੀਤੀ ਜਾ ਰਹੀ ਸੂਬਾਈ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੀਤੇ ਦਿਨੀਂ ਜਗਰਾਉਂ, ਸਿੱਧਵਾਂ ਬੇਟ, ਰਾਏਕੋਟ, ਸੁਧਾਰ, ਹੰਬੜਾਂ, ਮੁਲਾਂਪੁਰ, ਲੁਧਿਆਣਾ-1 ਅਤੇ 2 ਬਲਾਕਾਂ ਅੰਦਰ ਪੈਂਦੇ ਪਿੰਡਾਂ ’ਚ ਇਸ ਬਰਸੀ ਸਮਾਗਮ ’ਤੇ ਲੋਕਾਂ ਦੀ ਭਾਗੀਦਾਰੀ ਕਰਾਉਣ ਲਈ ਮੀਟਿੰਗਾਂ ਦੀ ਜ਼ੋਰਦਾਰ ਮੁਹਿੰਮ ਚਲਾਈ ਗਈ। ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਕਿਰਨਜੀਤ ਕੌਰ ਦੀ ਯਾਦ ’ਚ ਸਲਾਨਾ ਸਮਾਗਮ ਮਹਿਜ ਰਸਮ ਪੂਰਤੀ ਨਹੀਂ ਹੈ, ਸਗੋਂ ਇਹ ਸਮਾਗਮ ਔਰਤ ਦੇ ਆਜ਼ਾਦੀ ਸੰਘਰਸ਼ ਦਾ ਐਲਾਨਨਾਮਾ ਹੈ। ਇਸ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਦਾ ਸੰਦ ਬਣੇਗੀ। ਇਸੇ ਰੋਸ਼ਨੀ ’ਚ ਹੀ ਲਗਾਤਾਰ ਉਨੱਤੀ ਸਾਲਾਂ ਤੋਂ ਮਨਾਈ ਜਾ ਰਹੀ ਇਹ ਬਰਸੀ ਸਮਾਜ ’ਚ ਔਰਤ ਵਿਰੋਧੀ ਮਾਨਸਿਕਤਾ, ਸੋਚ ਖਿਲਾਫ਼ ਜੱਦੋ-ਜ਼ਹਿਦ ਦਾ ਇਕ ਚਾਨਣ ਮੁਨਾਰਾ ਹੈ। ਉਨ੍ਹਾਂ ਦੱਸਿਆ ਕਿ ਬਾਰਾਂ ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਚੋਂ ਸੈਂਕੜੇ ਕਿਸਾਨ-ਮਜ਼ਦੂਰ, ਮਰਦ-ਔਰਤਾਂ ਇਸ ਬਰਸੀ ਸਮਾਗਮ ’ਚ ਪੁੱਜਣਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ’ਚ ਔਰਤ ਹੱਕਾਂ ਦੀਆਂ ਅਲੰਬਰਦਾਰ ਦੋ ਔਰਤ ਕਾਰਕੁੰਨਾਂ ਦਿੱਲੀ ਤੋਂ ਰਾਖੀ ਸਹਿਗਲ ਅਤੇ ਚੰਡੀਗੜ੍ਹ ਤੋਂ ਐਡਵੋਕੇਟ ਅਮਨਦੀਪ ਕੌਰ ਮੁੱਖ ਵਕਤਾ ਹੋਣਗੇ। ਇਸ ਸਮਾਗਮ ’ਚ ਔਰਤਾਂ ਦੀ ਹਾਲਤ ਨੂੰ ਬਿਆਨ ਕਰਦਾ ਨਾਟਕ ‘ਤੂੰ ਮਸ਼ਾਲ ਬਾਲ ਕੇ ਰੱਖੀਂ’ ਲੋਕ ਕਲਾ ਮੰਚ ਮੁੱਲਾਂਪੁਰ ਦੀ ਵਿਸ਼ੇਸ਼ ਪੇਸ਼ਕਾਰੀ ਖੇਡਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਾਂਤਕ ਤੇਰਾਪੰਥ ਸਭਾ ਦੀ ਕਾਰਜਕਾਰੀ ਕਮੇਟੀ ਦਾ ਐਲਾਨ ਅਗਲੀ ਖ਼ਬਰ ਪਿੰਡ ਅੱਬੂਪੁਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24