ਪੰਜਾਬ ਪ੍ਰਾਂਤਕ ਤੇਰਾਪੰਥ ਸਭਾ ਦੀ ਕਾਰਜਕਾਰੀ ਕਮੇਟੀ ਦਾ ਐਲਾਨ
ਜਗਰਾਉਂ, 10 ਅਗਸਤ (ਵਿਨੋਦ) ਪੰਜਾਬ ਪ੍ਰਾਂਤਕ ਸ੍ਰੀ ਜੈਨ ਸ਼ਵੇਤਾੰਬਰ ਤੇਰਾਪੰਥ ਸਭਾ ਦੇ ਨਾਮਜ਼ਦ ਅਹੁਦੇਦਾਰਾਂ ਦਾ ਸਹੁੰ-ਚੁੱਕ ਸਮਾਗਮ ਅਤੇ ਕਾਰਜਕਾਰੀ ਕਮੇਟੀ ਦੀ ਪਹਿਲੀ ਮੀਟਿੰਗ ਆਚਾਰੀਆ ਤੁਲਸੀ ਕਲਿਆਣ ਕੇਂਦਰ ਟਰੱਸਟ, ਤੇਰਾਪੰਥ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ। ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੀ ਸ਼ੁਰੂਆਤ ਨਵਕਾਰ ਮਹਾਮੰਤਰ ਦੇ ਜਾਪ ਨਾਲ ਹੋਈ।
ਜਗਰਾਉਂ, 10 ਅਗਸਤ (ਵਿਨੋਦ) ਪੰਜਾਬ ਪ੍ਰਾਂਤਕ ਸ੍ਰੀ ਜੈਨ ਸ਼ਵੇਤਾੰਬਰ ਤੇਰਾਪੰਥ ਸਭਾ ਦੇ ਨਾਮਜ਼ਦ ਅਹੁਦੇਦਾਰਾਂ ਦਾ ਸਹੁੰ-ਚੁੱਕ ਸਮਾਗਮ ਅਤੇ ਕਾਰਜਕਾਰੀ ਕਮੇਟੀ ਦੀ ਪਹਿਲੀ ਮੀਟਿੰਗ ਆਚਾਰੀਆ ਤੁਲਸੀ ਕਲਿਆਣ ਕੇਂਦਰ ਟਰੱਸਟ, ਤੇਰਾਪੰਥ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ। ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੀ ਸ਼ੁਰੂਆਤ ਨਵਕਾਰ ਮਹਾਮੰਤਰ ਦੇ ਜਾਪ ਨਾਲ ਹੋਈ। ਇਸ ਤੋਂ ਬਾਅਦ ਸਭਾ ਦੇ ਗੀਤ ਅਤੇ ‘ਸ਼੍ਰਾਵਕ ਨਿਸ਼ਠਾ ਪੱਤਰ’ ਦਾ ਪਾਠ ਕੀਤਾ ਗਿਆ। ਸਮਾਗਮ ਦੌਰਾਨ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ ਵੱਲੋਂ ਨਵੀਂ ਬਣੀ ਟੀਮ ਦਾ ਰਸਮੀ ਐਲਾਨ ਕੀਤਾ ਗਿਆ। ਮੀਤ ਪ੍ਰਧਾਨ ਅਭੈ ਕੁਮਾਰ ਸਿੰਘੀ (ਲੁਧਿਆਣਾ), ਮੀਤ ਪ੍ਰਧਾਨ ਸੁਨੀਲ ਕੁਮਾਰ ਖੁੱਲਰ (ਮੰਡੀ ਗੋਬਿੰਦਗੜ੍ਹ), ਜਨਰਲ ਸਕੱਤਰ ਵਿਸ਼ਾਲ ਜੈਨ ਪਟਨੀ (ਜਗਰਾਉਂ), ਸੰਗਠਨ ਸਕੱਤਰ ਮਨੋਜ ਜੈਨ (ਲੁਧਿਆਣਾ), ਸੰਯੁਕਤ ਸਕੱਤਰ ਵਿਜੇ ਕੁਮਾਰ ਗੋਇਲ (ਚੰਡੀਗੜ੍ਹ), ਸੰਯੁਕਤ ਸਕੱਤਰ ਭੀਮ ਸੈਨ (ਧੂਰੀ) ਅਤੇ ਖ਼ਜ਼ਾਨਚੀ ਅਸ਼ੋਕ ਜੈਨ (ਭਿੱਖੀ) ਅਤੇ ਅਹੁਦੇਦਾਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ। ਇਸ ਮੌਕੇ ਉਪਸਥਿਤ ਵਿਸ਼ਿਸਟ ਵਿਅਕਤੀਆਂ, ਡਾ. ਬਿਸ਼ਵ ਮੋਹਨ ਲੁਧਿਆਣਾ, ਪ੍ਰੇਮ ਚੰਦ ਸਿੰਗਲਾ ਚੰਡੀਗੜ੍ਹ, ਵਿਜੈ ਕੁਮਾਰ ਸੰਗਰੂਰ ਅਤੇ ਸੂਰਜ ਪ੍ਰਕਾਸ਼ ਸਾਮਸੁਖਾ ਲੁਧਿਆਣਾ ਨੇ ਆਪਣੇ ਮਜ਼ਬੂਤ ਪ੍ਰੇਰਣਾ ਦਾਇਕ ਭਾਸ਼ਣ ਰਾਹੀਂ ਸੰਗਠਨ ਨੂੰ ਮਜ਼ਬੂਤ ਬਨਾਉਣ, ਸਮਾਜ ਵਿੱਚ ਏਕਤਾ ਬਣਾਏ ਰੱਖਣ ਅਤੇ ਸੇਵਾ ਕਾਰਜਾਂ ਨੂੰ ਵਿਆਪਕ ਸਤਰ ਤੱਕ ਪਹੁੰਚਾਉਣ ਉੱਤੇ ਬੱਲ ਦਿੱਤਾ। ਪਹਿਲੀ ਵਰਕਿੰਗ ਕਮੇਟੀ ਮੀਟਿੰਗ ਵਿੱਚ, ਮੈਂਬਰਾਂ ਨੇ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਸੁਝਾਅ ਅਤ ੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਮੰਜੂ ਸਿੰਧੀ, ਗਿਆਨਸ਼ਾਲਾ ਪ੍ਰਭਾਰੀ -ਪੰਜਾਬ ਨੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਗਿਆਨਸ਼ਾਲਾ ਵਿੱਚ ਦਾਖਲ ਕਰਵਾਉਣ ਲਈ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ’ਤੇ ਧੰਨਵਾਦ ਮਤਾ ਪੇਸ਼ ਕੀਤਾ ਗਿਆ।