ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ
ਜਗਰਾਉਂ, 10 ਅਗਸਤ (ਸ਼ਮਸ਼ੇਰ ਸਿੰਘ ਗਾਲਿਬ) ਲੋਕ ਸੇਵਾ ਸੁਸਾਇਟੀ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਮਨਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ ਮਦਨ ਲਾਲ ਅਰੋੜਾ ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਸੁਸਾਇਟੀ ਦੀਆਂ ਮਹਿਲਾਵਾਂ ਨੇ ਪੰਜਾਬੀ ਪਹਿਰਾਵੇ ਵਿਚ ਸੱਜ ਧੱਜ ਕੇ ਪੰਜਾਬੀ ਸੱਭਿਆਚਾਰ ਦੇ ਹਰਿਆਲੀ ਤੀਜ ਨੂੰ ਬਹੁਤ ਹੀ ਰੋਚਕ ਅਤੇ ਨਾਲ ਧੂਮ ਧੜਕੇ ਨਾਲ ਮਨਾਇਆ।
ਜਗਰਾਉਂ, 10 ਅਗਸਤ (ਸ਼ਮਸ਼ੇਰ ਸਿੰਘ ਗਾਲਿਬ) ਲੋਕ ਸੇਵਾ ਸੁਸਾਇਟੀ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਮਨਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ ਮਦਨ ਲਾਲ ਅਰੋੜਾ ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਸੁਸਾਇਟੀ ਦੀਆਂ ਮਹਿਲਾਵਾਂ ਨੇ ਪੰਜਾਬੀ ਪਹਿਰਾਵੇ ਵਿਚ ਸੱਜ ਧੱਜ ਕੇ ਪੰਜਾਬੀ ਸੱਭਿਆਚਾਰ ਦੇ ਹਰਿਆਲੀ ਤੀਜ ਨੂੰ ਬਹੁਤ ਹੀ ਰੋਚਕ ਅਤੇ ਨਾਲ ਧੂਮ ਧੜਕੇ ਨਾਲ ਮਨਾਇਆ। ਡਾਕਟਰ ਅੰਜੂ ਗੋਇਲ ਦੀ ਦੇਖ ਹੇਠ ਮਹਿਲਾਵਾਂ ਨੇ ਪੰਜਾਬੀ ਬੋਲੀਆਂ ਪੰਜਾਬੀ ਗੀਤ ਸੱਭਿਆਚਾਰਕ ਗੀਤ ਟੱਪੇ ਤੀਆਂ ਨਾਲ ਸੰਬੰਧਿਤ ਗੀਤ ਬੋਲੀਆਂ, ਤੰਬੋਲਾ, ਖੇਡਾਂ, ਪੰਚਊਲਟੀ ਖੇਡਾਂ, ਸੋਲੋ ਡਾਂਸ, ਗੀਤ ਸਪੀਚ, ਚਿਲਡਰਨ, ਸਰਪਰਾਈਜ ਸਵਾਲਾਂ ਦੇ ਮੁਕਾਬਲੇ ਵਿਚ ਬੜੀ ਰੁਚੀ ਨਾਲ ਭਾਗ ਲੈਂਦਿਆਂ ਇਨਾਮ ਜਿੱਤੇ। ਸੁਸਾਇਟੀ ਦੀ ਗਿੱਧਾ ਟੀਮ ਡਾ: ਅੰਜੂ ਗੋਇਲ, ਸ਼ਿਫਾਲੀ ਗੋਇਲ, ਕਾਜਲ ਗਰਗ, ਊਸ਼ਾ ਗੁਪਤਾ, ਰੀਤੂ ਗੋਇਲ, ਸਮਿੰਦਰ ਕੌਰ, ਡਾਕਟਰ ਸੂਮੀ ਗੋਇਲ, ਰੀਤੂ ਸ਼ਰਮਾ, ਰੇਖਾ ਟੰਡਨ, ਪੂਜਾ ਜੈਨ ਆਦਿ ਮਹਿਲਾਵਾਂ ਨੇ ਗਿੱਧੇ ਵਿੱਚ ਖੂਬ ਧਮਾਲ ਮਚਾਈ ਅਤੇ ਸਮਾਗਮ ਵਿੱਚ ਹਾਜ਼ਰ ਮੈਂਬਰਾਂ ਦਾ ਖੂਬ ਮਨੋਰੰਜਨ ਕਰਦਿਆਂ ਸਾਡੇ ਅਨਮੋਲ ਪੰਜਾਬੀ ਸੱਭਿਆਚਾਰ ਨਾਲ ਨੌਜਵਾਨ ਪੀੜੀ ਨੂੰ ਜੋੜਨ ਦਾ ਸਫ਼ਲ ਯਤਨ ਕੀਤਾ। ਇਸ ਮੌਕੇ ਮਹਿਲਾਵਾਂ ਦੇ ਹੋਏ ਮੁਕਾਬਲੇ ਵਿਚੋਂ ਮਿਸਜ਼ ਤੀਜ ਦਾ ਖ਼ਿਤਾਬ ਰੀਤੂ ਸ਼ਰਮਾ ਨੇ ਜਿੱਤਿਆ। ਸਮਾਗਮ ਵਿਚ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਗਿੱਧੇ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਮਾਣ ਜਿਤਾਇਆ ਕਿ ਇਸ ਟੀਮ ਨੇ ਸਾਰੀਆਂ ਸੁਸਾਇਟੀ ਦੀਆਂ ਮਹਿਲਾਵਾਂ ਨੂੰ ਲੈ ਕੇ ਹਰਿਆਲੀ ਤੀਜ ਦੇ ਸਮਾਗਮ ਨੂੰ ਚਾਰ ਚੰਦ ਲਗਾਏ। ਉਨ੍ਹਾਂ ਸਾਰੀਆਂ ਮਹਿਲਾਵਾਂ ਨੂੰ ਤੀਆਂ ਦੀ ਵਧਾਈ ਦਿੱਤੀ। ਇਸ ਮੌਕੇ ਡਾਕਟਰ ਅੰਜੂ ਗੋਇਲ ਨੇ ਮੰਚ ਸੰਚਾਲਨ ਕਰਦਿਆਂ ਜਿੱਥੇ ਸੁਸਾਇਟੀ ਦੀਆਂ ਮਹਿਲਾਵਾਂ ਨੂੰ ਸਮਾਗਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ, ਉੱਥੇ ਉਨ੍ਹਾਂ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਕਰਨ ਵਾਲੀਆਂ ਮਹਿਲਾਵਾਂ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਸਮਾਗਮ ਵਿਚ ਸੁਸਾਇਟੀ ਦੇ ਜੈਂਟਸ ਮੈਂਬਰਾਂ ਸਮੇਤ ਪਰਿਵਾਰਿਕ ਮੈਂਬਰ ਹਾਜ਼ਰ ਸ਼ਾਮਿਲ ਹੋਏ।