‘ ਮੀਰੀ-ਪੀਰੀ ਖ਼ਾਲਸਾ ਮਾਰਚ’ ਦੀਆਂ ਤਿਆਰੀਆਂ ਸੰਬੰਧੀ ਹੋਈ ਵਿਸ਼ੇਸ਼ ਇਕੱਤਰਤਾ
ਰਾਏਕੋਟ, 19 ਅਗਸਤ (ਬਲਵਿੰਦਰ ਸਿੰਘ ਲਿੱਤਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਯੋਜਿਤ ਕੀਤਾ ਜਾ ਰਿਹਾ ਵਿਸ਼ਾਲ ‘ਮੀਰੀ ਪੀਰੀ ਖ਼ਾਲਸਾ ਮਾਰਚ’ 23 ਅਗਸਤ 2026 ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ਖ਼ਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ (ਰੋਪੜ) ਲਈ ਰਵਾਨਾ ਹੋਵੇਗਾ। ਇਹ ਇਤਿਹਾਸਕ ਖ਼ਾਲਸਾ ਮਾਰਚ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ 25 ਅਗਸਤ ਦੀ ਦੇਰ ਰਾਤ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਪੁੱਜੇਗਾ, ਜਿੱਥੇ ਇਸ ਮਾਰਚ ਦਾ ਰਾਤਰੀ ਵਿਸ਼ਰਾਮ ਹੋਵੇਗਾ।
ਜ
ਜਗਰਾਉਂ ਵਿਖੇ ਮੁਲਾਜ਼ਮ ਜਥੇਬੰਦੀਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਸਮੇਂ।ਅਜੀਤ ਤਸਵੀਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਯੋਜਿਤ ਕੀਤੇ ਜਾ ਰਹੇ ਵਿਸ਼ਾਲ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀਆਂ ਤਿਆਰੀਆਂ ਮੀਟਿੰਗ ਕਰਨ ਸਮੇਂ ਦੀ ਤਸਵੀਰ। ਤਸਵੀਰ: ਬਲਵਿੰਦਰ ਸਿੰਘ ਲਿੱਤਰ
20-08-2026
ਰਾਏਕੋਟ, 19 ਅਗਸਤ (ਬਲਵਿੰਦਰ ਸਿੰਘ ਲਿੱਤਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਯੋਜਿਤ ਕੀਤਾ ਜਾ ਰਿਹਾ ਵਿਸ਼ਾਲ ‘ਮੀਰੀ ਪੀਰੀ ਖ਼ਾਲਸਾ ਮਾਰਚ’ 23 ਅਗਸਤ 2026 ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ਖ਼ਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ (ਰੋਪੜ) ਲਈ ਰਵਾਨਾ ਹੋਵੇਗਾ। ਇਹ ਇਤਿਹਾਸਕ ਖ਼ਾਲਸਾ ਮਾਰਚ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ 25 ਅਗਸਤ ਦੀ ਦੇਰ ਰਾਤ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਪੁੱਜੇਗਾ, ਜਿੱਥੇ ਇਸ ਮਾਰਚ ਦਾ ਰਾਤਰੀ ਵਿਸ਼ਰਾਮ ਹੋਵੇਗਾ। ਰਾਏਕੋਟ ਪਹੁੰਚਣ ’ਤੇ ਮਾਰਚ ਦੇ ਨਿੱਘੇ ਸਵਾਗਤ, ਰਹਿਣ-ਸਹਿਣ, ਲੰਗਰ ਅਤੇ ਅਗਲੇਰੀ ਰਵਾਨਗੀ ਦੇ ਉਚੇਚੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਅੱਜ ਇਕ ਅਹਿਮ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਹਾਜ਼ਰ ਸਮੂਹ ਅਕਾਲੀ ਦਲ ਦੇ ਵਰਕਰਾਂ, ਅਹੁਦੇਦਾਰਾਂ, ਰਾਏਕੋਟ ਸ਼ਹਿਰ ਤੇ ਇਲਾਕੇ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕੀ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਪ੍ਰਬੰਧਾਂ ਵਿਚ ਵੱਧ-ਚੜ੍ਹਕੇ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਖ਼ਾਲਸਾ ਮਾਰਚ ਦੇ ਨਿੱਘੇ ਸਵਾਗਤ ਲਈ ਪੂਰੇ ਇਲਾਕੇ ਦੀਆਂ ਸੰਗਤਾਂ ਵਿਚ ਅਥਾਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੇਵਾਦਾਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਥੇਦਾਰ ਤਲਵੰਡੀ ਨੇ ਦੱਸਿਆ ਕਿ ਮਿਤੀ 26 ਅਗਸਤ ਨੂੰ ਸਵੇਰੇ 9 ਵਜੇ ਇਹ ਖ਼ਾਲਸਾ ਮਾਰਚ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਅਗਲੇ ਪੜ੍ਹਾਅ ਲਈ ਆਰੰਭ ਹੋਵੇਗਾ। ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਅਮਨਦੀਪ ਸਿੰਘ ਗਿੱਲ ਪ੍ਰਧਾਨ ਸ਼੍ਰੋ.ਅ.ਦਲ ਸਰਕਲ ਸ਼ਹਿਰੀ ਰਾਏਕੋਟ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਪ੍ਰਧਾਨ ਸੁਖਰਾਜ ਸਿੰਘ ਮਹੇਰਨਾ, ਡਾ. ਹਰਪਾਲ ਸਿੰਘ ਗਰੇਵਾਲ, ਜਗਦੇਵ ਸਿੰਘ ਸੈਂਭੀ ਯੂਥ ਪ੍ਰਧਾਨ ਸ਼ਹਿਰੀ, ਜਥੇਦਾਰ ਕੁਲਵਿੰਦਰ ਸਿੰਘ ਭੱਟੀ, ਮੈਨੇਜਰ ਤਰਸੇਮ ਸਿੰਘ ਬਲਿਆਲ, ਮੈਨੇਜਰ ਨਿਰਭੈ ਸਿੰਘ ਹੇਰਾਂ, ਮੈਨੇਜਰ ਅਮਰੀਕ ਸਿੰਘ ਦਿਉਲ, ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਪ੍ਰਿਤਪਾਲ ਸਿੰਘ ਬਾਘਾ, ਸੁਖਮਿੰਦਰ ਸਿੰਘ ਧੂਰਕੋਟ, ਸਾਬਕਾ ਸਰਪੰਚ ਦਰਬਾਰਾ ਸਿੰਘ ਕਾਲਸਾਂ, ਸੁਖਦੇਵ ਸਿੰਘ ਕੇਡੀ ਗੋਬਿੰਦਗੜ੍ਹ, ਗੁਰਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਸੱਤੋਵਾਲ, ਰਾਜ ਸਿੰਘ ਸੱਤੋਵਾਲ, ਡਾ. ਜੁਗਰਾਜ ਸਿੰਘ ਰਾਜਗੜ੍ਹ, ਪਿ੍ੰ: ਹਰਜੀਤ ਸਿੰਘ ਜਲਾਲਦੀਵਾਲ , ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ, ਸਰਪੰਚ ਕੁਲਜਿੰਦਰ ਸਿੰਘ ਕਾਲਾ ਧੂਰਕੋਟ, ਰਾਮਦੀਪ ਸਿੰਘ, ਹਰਵਿੰਦਰ ਸਿੰਘ ਭੂੰਦੜੀ, ਹਰਵੀ ਰ ਸਿੰਘ ਆਂਡਲੂ ਆਦਿ ਹਾਜ਼ਰ ਸਨ।