19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲੋਕ ਸੇਵਾ ਸੁਸਾਇਟੀ ਵਲੋਂ ਸ੍ਰੀ ਦੁਰਗਾ ਮਾਤਾ ਮੰਦਰ ਸਿੱਧਵਾਂ ਬੇਟ ਨੂੰ ਕੁਰਸੀਆਂ ਭੇਟ

ਸਿੱਧਵਾਂ ਬੇਟ, 19 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਸ੍ਰੀ ਦੁਰਗਾ ਮਾਤਾ ਮੰਦਿਰ ਸਿੱਧਵਾਂ ਬੇਟ ਨੂੰ 50 ਕੁਰਸੀਆਂ ਦਿੱਤੀਆਂ ਗਈਆਂ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸ੍ਰੀ ਦੁਰਗਾ ਮਾਤਾ ਮੰਦਿਰ ਸਿੱਧਵਾਂ ਬੇਟ ਵਿਖੇ ਸੁਸਾਇਟੀ ਵੱਲੋਂ ਢੰਡ ਪਰਿਵਾਰ ਦੇ ਸਹਿਯੋਗ ਨਾਲ ਸਾਲ ਵਿਚ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਉਣ ਦੇ ਨਾਲ ਮੈਡੀਕਲ ਚੈੱਕਅਪ ਵੀ ਲਗਾਇਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 20-08-2026
ਸਿੱਧਵਾਂ ਬੇਟ, 19 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਸ੍ਰੀ ਦੁਰਗਾ ਮਾਤਾ ਮੰਦਿਰ ਸਿੱਧਵਾਂ ਬੇਟ ਨੂੰ 50 ਕੁਰਸੀਆਂ ਦਿੱਤੀਆਂ ਗਈਆਂ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸ੍ਰੀ ਦੁਰਗਾ ਮਾਤਾ ਮੰਦਿਰ ਸਿੱਧਵਾਂ ਬੇਟ ਵਿਖੇ ਸੁਸਾਇਟੀ ਵੱਲੋਂ ਢੰਡ ਪਰਿਵਾਰ ਦੇ ਸਹਿਯੋਗ ਨਾਲ ਸਾਲ ਵਿਚ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਉਣ ਦੇ ਨਾਲ ਮੈਡੀਕਲ ਚੈੱਕਅਪ ਵੀ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਸੇਵਾ ਸੁਸਾਇਟੀ ਵੱਲੋਂ ਸ੍ਰੀ ਦੁਰਗਾ ਮਾਤਾ ਮੰਦਿਰ ਸਿੱਧਵਾਂ ਬੇਟ ਨੂੰ ਪਿਛਲੇ ਸਾਲ 5 0 ਕੁਰਸੀਆਂ ਦੇਣ ਤੋਂ ਬਾਅਦ ਵੀ ਮੰਦਰ ਪ੍ਰਬੰਧਕਾਂ ਦੀ ਮੰਗ ਸੀ ਕਿ ਮੰਦਰ ਨੂੰ ਹੋਰ ਕੁਰਸੀਆਂ ਦਿੱਤੀਆਂ ਜਾਣ ਜਿਸ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਹੋਰ 50 ਕੁਰਸੀਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਵਿਕਰਮਜੀਤ ਢੰਡ ਰਿਟਾਇਰਡ ਕਾਨੂੰਗੋ ਤੇ ਸੰਜੀਵ ਕੁਮਾਰ ਢੰਡ ਸਮੇਤ ਮੰਦਰ ਪ੍ਰਬੰਧਕਾਂ ਨੇ ਲੋਕ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਘਣ ਸ਼ਾਮ, ਅਸ਼ੋਕ ਕੁਮਾਰ ਢੰਡ, ਸੁਖਜੀਤ ਕੁਮਾਰ ਢੰਡ, ਨੋਨੀ, ਅਜੇ ਢੰਡ, ਜਸਵੀਰ ਸਿੰਘ ਕਾਨੂੰਗੋ, ਪਰਮਜੀਤ ਸਿੰਘ ਖੋਸਾ ਸਰਪੰਚ, ਦਲਵੀਰ ਸਿੰਘ, ਸੱਜਣ ਕੁਮਾਰ, ਗੈਰੀ, ਰਮੇਸ਼ ਕੁਮਾਰ ਘਈ, ਹਰੀ ਓਮ ਮਿੱਤਲ, ਸੁਰੇਸ਼ ਗਰਗ ਸਮੇਤ ਸੁਸਾਇਟੀ ਦੇ ਵਾਈਸ ਚੇਅਰਮੈਨ ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਕਪਿਲ ਸ਼ਰਮਾ, ਆਰ.ਕੇ. ਗੋਇਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਜੜ੍ਹ ਵਿੱਚ ਸਫ਼ਾਈ ਦੇ ਨਾਂਅ ’ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ਆਏ ਸਾਹਮਣੇ ਅਗਲੀ ਖ਼ਬਰ ਵਿਧਾਇਕ ਦਿਆਲਪੁਰਾ ਨੇ ਪਿੰਡ ਭੌਰਲਾ ਵਿਖੇ ਕੀਤੀ ਲੋਕ ਮਿਲਣੀ
Ad Position 24