ਸਤਲੁਜ ਦਰਿਆ ਵਾਲੀਆਂ ਨਾਜਾਇਜ਼ ਖੱਡਾਂ ਵਿੱਚ ਪਾਣੀ ਭਰਿਆ
ਲੋਕਾਂ ਵੱਲੋਂ ਪਹਿਲਾਂ ਹੀ ਡੂੰਘਾਈ ਵਾਲੇ ਰਕਬੇ ਨੂੰ ਨਾਜਾਇਜ਼ ਮਾਈਨਿੰਗ ਕਰਕੇ ਹੋਰ ਡੂੰਘਾ ਕਰਨ ਦਾ ਦੋਸ਼
ਸਿੱਧਵਾਂ ਬੇਟ, 21 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਜਗਰਾੳ-ਜਲੰਧਰ ਮਾਰਗ ’ਤੇ ਬਣੇ ਪੁਲ ਦੇ ਬਿਲਕੁਲ ਕਰੀਬ ਪੱਛਮ ਵਾਲੇ ਪਾਸੇ ਵਾਲੀਆਂ ਨਾਜਾਇਜ਼ ਖੱਡਾਂ ਦਰਿਆ ਵਿੱਚ ਛੱਡੇ ਥੋੜ੍ਹੇ ਪਾਣੀ ਨੇ ਹੀ ਭਰ ਦਿੱਤੀਆਂ ਹਨ। ਜੇਕਰ ਸਤਲੁਜ ਵਿੱਚ ਜ਼ਿਆਦਾ ਪਾਣੀ ਛੱਡ ਦਿੱਤਾ ਤਾਂ ਇਹ ਖੱਡਾਂ ਸਤਲੁਜ ਦੇ ਜਲੰਧਰ ਵਾਲੇ ਪਾਸੇ ਪੱਛਮੀ ਬੰਨ੍ਹ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਸਿੱਧਵਾਂ ਬੇਟ, 21 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਜਗਰਾੳ-ਜਲੰਧਰ ਮਾਰਗ ’ਤੇ ਬਣੇ ਪੁਲ ਦੇ ਬਿਲਕੁਲ ਕਰੀਬ ਪੱਛਮ ਵਾਲੇ ਪਾਸੇ ਵਾਲੀਆਂ ਨਾਜਾਇਜ਼ ਖੱਡਾਂ ਦਰਿਆ ਵਿੱਚ ਛੱਡੇ ਥੋੜ੍ਹੇ ਪਾਣੀ ਨੇ ਹੀ ਭਰ ਦਿੱਤੀਆਂ ਹਨ। ਜੇਕਰ ਸਤਲੁਜ ਵਿੱਚ ਜ਼ਿਆਦਾ ਪਾਣੀ ਛੱਡ ਦਿੱਤਾ ਤਾਂ ਇਹ ਖੱਡਾਂ ਸਤਲੁਜ ਦੇ ਜਲੰਧਰ ਵਾਲੇ ਪਾਸੇ ਪੱਛਮੀ ਬੰਨ੍ਹ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਿਸ ਥਾਂ ’ਤੇ ਰੇਤ ਮਾਫੀਏ ਦੇ ਲੋਕਾਂ ਨੂੰ ਦਰਿਆ ਦੀ ਸਫ਼ਾਈ ਕਰਨ ਦੇ ਨਾਂਅ ’ਤੇ ਡੂੰਘੀਆਂ ਖੱਡਾਂ ਪਾ ਦਿੱਤੀਆਂ ਸਨ ਉਸ ਦਾ ਲੋਕਾਂ ਨੇ ਭਾਰੀ ਵਿਰੋਧ ਕੀਤਾ ਸੀ। ਉਸ ਸਮੇਂ ਵੀ ਲੋਕਾਂ ਨੇ ਖਦਸਾ ਪ੍ਰਗਟ ਕੀਤਾ ਸੀ ਕਿ ਜਿਸ ਜਗ੍ਹਾ ’ਤੇ ਦਰਿਆ ਦੀ ਸਫ਼ਾਈ ਕਰਨ ਦੀ ਲੋੜ ਹੈ ਉਸ ਥਾਂ ’ਤੇ ਕੋਈ ਕੰਮ ਨਹੀਂ ਰਿਹਾ ਪਰ ਦਰਿਆ ਦਾ ਜਿਹੜਾ ਰਕਬਾ ਪਹਿਲਾਂ ਹੀ ਡੂੰਘਾ ਹੈ ਉਸ ਨੂੰ ਰੇਤ ਮਾਫੀਆਂ ਆਪਣਾ ਫਾਇਦਾ ਲੈਣ ਲਈ ਹੋਰ ਡੂੰਘਾ ਕਰ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਸਾਡੀਆਂ ਅਪੀਲਾਂ ਅਤੇ ਦਲੀਲਾਂ ਦੇ ਬਾਵਜੂਦ ਡਰੇਨਜ਼ ਵਿਭਾਗ ਨੇ ਸਾਡੀ ਕੋਈ ਨਹੀਂ ਸੁਣੀ। ਹੁਣ ਜਦੋਂ ਦਰਿਆ ਵਿੱਚ ਪਾਣੀ ਹੋਰ ਭਰ ਗਿਆ ਤਾਂ ਇਹ ਪੁਲ ਦਾ ਵੀ ਨੁਕਸਾਨ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਪਾਸੇ ਤਾਂ ਪਹਿਲਾਂ ਹੀ ਪੱਥਰਾਂ ਦਾ ਕੋਈ ਸੁਰੱਖਿਆ ਬੰਨ੍ਹ ਨਹੀਂ ਬਣਾਇਆ ਗਿਆ ਸੀ ਜਦਕਿ ਬਾਕੀ ਤਿੰਨ ਪਾਸਿਆਂ ’ਤੇ ਜਦੋਂ ਪੁਲ ਬਣਿਆ ਸੀ ਉਸ ਸਮੇਂ ਸੁਰੱਖਿਆ ਬੰਂਨ੍ਹ ਬਣਾਏ ਗਏ ਸਨ। ਪਰ ਇਕ ਬੰਨ੍ਹ ’ਤੇ ਪੱਕੀ ਸੜਕ ਹੋਣ ਕਾਰਣ ਇਸ ਨੂੰ ਟਾਲ ਦਿੱਤਾ ਗਿਆ ਸੀ। ਪਰ ਹੁਣ ਦਰਿਆ ਵਿਚਲੀਆਂ ਖੱਡਾਂ ਇਸ ਪਾਸੇ ਦਾ ਨੁਕਸਾਨ ਕਰ ਸਕਦੀਆਂ ਹਨ। ਲੋਕਾਂ ਨੇ ਸਿਵਲ ਪ੍ਰਸ਼ਾਸਨ ਤੋਂ ਵੀ ਇਸ ਵੱਲ ਜਲਦੀ ਧਿਆਨ ਦੇਣ ਦੀ ਮੰਗ ਕੀਤੀ।