ਮੀਰੀ-ਪੀਰੀ ਖ਼ਾਲਸਾ ਮਾਰਚ’ ਦੇ ਸਵਾਗਤ ਸੰਬੰਧੀ ਸੰਗਤਾਂ ਦੀ ਹੋਈ ਮੀਟਿੰਗ
ਬੀਜਾ, 23 ਅਗਸਤ (ਬਗਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਯੋਜਿਤ ਕੀਤਾ ਰਿਹਾ ਵਿਸ਼ਾਲ ’ਮੀਰੀ ਪੀਰੀ ਖ਼ਾਲਸਾ ਮਾਰਚ’ ਮਿਤੀ 23 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ਖ਼ਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ (ਵਿਖੇ ਰੋਪੜ) ਲਈ ਰਵਾਨਾ ਹੋਇਆ। ਇਹ ਇਤਿਹਾਸਕ ਖ਼ਾਲਸਾ ਮਾਰਚ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ 31 ਅਗਸਤ ਨੂੰ ਵਿਧਾਨ ਸਭਾ ਹਲਕਾ ਖੰਨਾ ਅੰਦਰ ਦਾਖਲ ਹੋਵੇਗਾ।
ਬੀਜਾ, 23 ਅਗਸਤ (ਬਗਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਯੋਜਿਤ ਕੀਤਾ ਰਿਹਾ ਵਿਸ਼ਾਲ ’ਮੀਰੀ ਪੀਰੀ ਖ਼ਾਲਸਾ ਮਾਰਚ’ ਮਿਤੀ 23 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ਖ਼ਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ (ਵਿਖੇ ਰੋਪੜ) ਲਈ ਰਵਾਨਾ ਹੋਇਆ। ਇਹ ਇਤਿਹਾਸਕ ਖ਼ਾਲਸਾ ਮਾਰਚ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ 31 ਅਗਸਤ ਨੂੰ ਵਿਧਾਨ ਸਭਾ ਹਲਕਾ ਖੰਨਾ ਅੰਦਰ ਦਾਖਲ ਹੋਵੇਗਾ। ਇਸ ਵਿਸ਼ਾਲ ਮਾਰਚ ਦੇ ਸਵਾਗਤ ਲਈ ਅੱਜ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਕਸਬਾ ਬੀਜਾ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਜੱਥੇਦਾਰ ਦਵਿੰਦਰ ਸਿੰਘ ਖੱਟੜਾ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ ਦੀ ਦੇਖ ਰੇਖ ਹੇਠ ਕੀਤੀ ਗਈ। ਇਸ ਮੌਕੇ ਜੱਥੇਦਾਰ ਹਰਪਾਲ ਸਿੰਘ ਜੱਲ੍ਹਾ, ਪਰਮਜੀਤ ਸਿੰਘ ਪ੍ਰਚਾਰਕ, ਗੁਰਪ੍ਰੀਤ ਸਿੰਘ ਰੁਪਾਲੋਂ ਕਥਾਵਾਚਕ, ਹਰਪ੍ਰੀਤ ਸਿੰਘ ਪ੍ਰਚਾਰਕ ਨੇ ਕਿਹਾ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕੀ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਪ੍ਰਬੰਧਾਂ ਵਿਚ ਵੱਧ ਚੜ ਕੇ ਆਪਣਾ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਇਸ ਖਾਲਸਾ ਮਾਰਚ ਮੌਕੇ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਵੀ ਕਰਵਾਏ ਜਾਣਗੇ। ਉਕਤ ਆਗੂਆਂ ਨੇ ਦਸਿਆ ਕਿ ਸੇਵਾਦਾਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇਤੇਜਿੰਦਰ ਸਿੰਘ ਇਕੋਲਾਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਜਮੇਰ ਸਿੰਘ ਇਕੋਲਾਹੀ, ਸਰਕਲ ਪ੍ਰਧਾਨ, ਜਗਦੀਸ਼ ਸਿੰਘ ਦੀਸ਼ਾ, ਇਕਬਾਲ ਸਿੰਘ ਕਿਸ਼ਨਗੜ੍ਹ, ਕਮਿਕਰ ਸਿੰਘ ਸਾਬਕਾ ਸਰਪੰਚ ਕੋਟ ਸੇਖੋਂ, ਪਰਮਜੀਤ ਸਿੰਘ ਪ੍ਰਚਾਰਕ, ਗੁਰਪ੍ਰੀਤ ਸਿੰਘ ਰੁਪਾਲੋਂ, ਹਰਪ੍ਰੀਤ ਸਿੰਘ ਪ੍ਰਚਾਰਕ, ਗੁਰਦੀਪ ਸਿੰਘ ਅੜੈਚਾ, ਜਸਨਦੀਪ ਸਿੰਘ ਜਟਾਣਾ, ਅਮਰਿੰਦਰ ਸਿੰਘ ਮਾਂਗਟ, ਰਾਜਿੰਦਰ ਸਿੰਘ ਪਨੈਚ, ਮਨਦੀਪ ਸਿੰਘ ਖਾਲਸਾ, ਜੱਸ ਕਿਸ਼ਨਗੜ੍ਹ, ਸੁਖਵਿੰਦਰ ਸਿੰਘ ਸੁੱਖਾ, ਗੁਰਮੁੱਖ ਸਿੰਘ ਮਾਂਗਟ, ਜਸਵੰਤ ਸਿੰਘ ਬੀਜਾ, ਹਰਦੀਪ ਸਿੰਘ ਦੀਪਾ , ਗੋਨੀ ਕਿਸ਼ਨਗੜ੍ਹ, ਡਾਕਟਰ ਚੀਮਾ ਘੁੰਗਰਾਲੀ, ਦਰਸੀ ਪਾਇਲ, ਸੰਤੋਖ ਸਿੰਘ ਬੀਜਾ, ਹਰਮਨ ਬੀਜਾ, ਬਲਜੀਤ ਸਿੰਘ ਭੁਮੱਦੀ, ਜੁਝਾਰ ਸਿੰਘ, ਮਾਸਟਰ ਬਲਵਿੰਦਰ ਸਿੰਘ, ਜਸਵੰਤ ਸਿੰਘ ਜੱਸੀ, ਹਰਪ੍ਰੀਤ ਸਿੰਘ ਭੂਮੱਦੀ, ਭਗਵੰਤ ਸਿੰਘ, ਦਲਭੰਜਨ ਸਿੰਘ ਆਰ ਕੇ, ਗੁਰਬੀਰ ਸਿੰਘ ਜੱਲ੍ਹਾ, ਰੁਪਿੰਦਰ ਸਿੰਘ ਗਾਂਧੀ, ਬਲਜੀਤ ਸਿੰਘ ਲਿਬੜਾ, ਗੁਰਵਿੰਦਰ ਸਿੰਘ ਗਗਨ, ਅੰਮ੍ਰਿਤਪਾਲ ਸਿੰਘ, ਗੁਰਮੁੱਖ ਸਿੰਘ, ਜਸਵੀਰ ਸਿੰਘ ਘੁੰਗਰਾਲੀ, ਸਤਨਾਮ ਸਿੰਘ ਚਾਪੜਾ, ਭਗਵੰਤ ਸਿੰਘ, ਮਹਿੰਦਰ ਸਿੰਘ ਕੋਟ, ਜਸਵੀਰ ਸਿੰਘ, ਹਰਦੀਪ ਸਿੰਘ, ਚਰਨਜੀਤ ਸਿੰਘ ਚੰਨੀ ਪਾਇਲ ਆਦਿ ਸੰਗਤਾਂ ਨੇ ਸ਼ਿਰਕਤ ਕੀਤੀ।