27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਗੁਰਦੁਆਰਾ ਰਾੜਾ ਸਾਹਿਬ ਵਿਖੇ ਸੰਤ ਈਸ਼ਰ ਸਿੰਘ ਤੇ ਸੰਤ ਬਲਜਿੰਦਰ ਸਿੰਘ ਦੇ ਬਰਸੀ ਸਮਾਗਮ ਸਮਾਪਤ

ਰਾੜਾ ਸਾਹਿਬ, 26 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਪ੍ਰਦਾਇ ਰਾੜਾ ਸਾਹਿਬ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੋਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਦੇਖ ਰੇਖ ਹੇਠ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 51ਵੀਂ ਸਾਲਾਨਾ ਯਾਦ ’ਚ ਅਤੇ ਸੰਤ ਬਲਜਿੰੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਪਹਿਲੀ ਯਾਦ ’ਚ ਕਰਵਾਏ ਗਏ ਬਰਸੀ ਸਮਾਗਮਾਂ ਦੀ ਸੰਪੂਰਨਤਾ ਹੋਈ। ਇਸ ਸਮੇਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 27-08-2026
ਰਾੜਾ ਸਾਹਿਬ, 26 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਪ੍ਰਦਾਇ ਰਾੜਾ ਸਾਹਿਬ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੋਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਦੇਖ ਰੇਖ ਹੇਠ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 51ਵੀਂ ਸਾਲਾਨਾ ਯਾਦ ’ਚ ਅਤੇ ਸੰਤ ਬਲਜਿੰੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਪਹਿਲੀ ਯਾਦ ’ਚ ਕਰਵਾਏ ਗਏ ਬਰਸੀ ਸਮਾਗਮਾਂ ਦੀ ਸੰਪੂਰਨਤਾ ਹੋਈ। ਇਸ ਸਮੇਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸਮਾਗਮ ਵਿਚ ਬੀਤੀ ਰਾਤ ਰੈਣ ਸਥਾਈ ਕੀਰਤਨ ਦਰਬਾਰ ਵਿਚ ਜਿੱਥੇ ਬੀਬੀ ਉਜਾਗਰ ਕੌਰ ਰਤਵਾੜਾ ਸਾਹਿਬ, ਭਾਈ ਹਰਚੰਦ ਸਿੰਘ ਚੰਡੀਗੜ੍ਹ, ਬਾਬਾ ਦਰਸ਼ਨ ਸਿੰਘ ਭੀਖੀ (ਸੰਤ ਸਤਨਾਮ ਸਿੰਘ ਵੱਲੋਂ), ਭਾਈ ਮਨਦੀਪ ਸਿੰਘ ਗੁ. ਅਤਰਸਰ ਸਾਹਿਬ, ਸੰਤ ਬਾਬਾ ਅਮਰਾਉ ਸਿੰਘ ਲੰਬਿਆਂ ਵਾਲੇ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ, ਬਾਬਾ ਵਿਸਾਖਾ ਸਿੰਘ ਕਲਿਆਣ ਪੁੱਲ, ਗਿਆਨੀ ਇਕਬਾਲ ਸਿੰਘ ਕਥਾ ਵਾਚਕ, ਬਾਬਾ ਅਵਤਾਰ ਸਿੰਘ ਸੰਪ੍ਰਦਾਇ ਹਰਖੋਵਾਲ, ਭਾਈ ਪਰਮਜੀਤ ਸਿੰਘ ਲੱਡੂ, ਗਿਆਨੀ ਗੁਰਬਚਨ ਸਿੰਘ ਤਖਤ ਸ਼੍ਰੀ ਹਜੂਰ ਸਾਹਿਬ, ਬਾਬਾ ਅਵਤਾਰ ਸਿੰਘ ਮਹੋਲੀ ਵਾਲੇ, ਸੰਤ ਹਰਦੇਵ ਸਿੰਘ ਅਲਹੋਰਾਂ ਸਾਹਿਬ, ਕਾਕਾ ਅਰਜੁਨਵੀਰ ਸਿੰਘ ਅਮਰੀਕਾ, ਗਿਆਨੀ ਪਿੰਦਰਪਾਲ ਸਿੰਘ, ਬਾਬਾ ਕਸ਼ਮੀਰਾਂ ਸਿੰਘ ਅਲਹੋਰਾਂ ਸਾਹਿਬ ਨੇ ਹਾਜਰੀ ਭਰੀ ਉਥੇ ਹੀ ਅੱਜ ਦਿਨ ਦੇ ਦੀਵਾਨ ਵਿੱਚ ਸਮੂਹ ਵਿਦਿਆਰਥੀ ਗੁਰਮਿਤ ਸੰਗੀਤ ਵਿਦਿਆਲਾ ਰਾੜਾ ਸਾਹਿਬ, ਭਾਈ ਦਲਜੀਤ ਸਿੰਘ ਅੜੈਚਾਂ, ਭਾਈ ਰਣਵੀਰ ਸਿੰਘ ਵਾਲਿਆਂ ਸਮੇਤ ਵੱਖ-ਵੱਖ ਮਹਾਪੁਰਸ਼ਾਂ ਵਲੋਂ ਨੂੰ ਸੰਤ ਈਸ਼ਰ ਸਿੰਘ ਅਤੇ ਸੰਤ ਬਲਜਿੰਦਰ ਸਿੰਘ ਨੂੰ ਸ਼ਰਧਾ-ਸਤਿਕਾਰ ਭੇਟ ਕੀਤਾ ਗਿਆ। ਸਮਾਗਮਾਂ ਵਿਚ ਵੱਖ-ਵੱਖ ਸੰਤ- ਮਹਾਂਪੁਰਸ਼ਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਸੰਪ੍ਰਦਾਇ ਦੇ ਮੌਜੂਦਾ ਮੁਖੀ ਅਮਰ ਸਿੰਘ ਦੀ ਰਾਹਿੁਮਾਈ ਹੇਠ ਮੁੱਖ ਗ੍ਰੰਥੀ ਬਾਬਾ ਬਲਦੇਵ ਸਿੰਘ ਅਤੇ ਬਾਬਾ ਮਨਜੀਤ ਸਿੰਘ ਭੋਰਾ ਸਾਹਿਬ ਵਾਲਿਆਂ ਵਲੋਂ ਕੀਤਾ ਗਿਆ। ਸੰਪ੍ਰਦਾਇ ਦੇ ਮੁੱਖ ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਵਲੋਂ ਬਰਸੀ ਸਮਾਗਮ ਦੌਰਾਨ ਪੁੱਜੀਆਂ ਸਮੂਹ ਸੰਗਤਾਂ, ਵੱਖ-ਵੱਖ ਵਿਭਾਗਾਂ ’ਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ, ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਬਾਖੂਬੀ ਨਾਲ ਡਿਊਟੀ ਨਿਭਾਉਣ ’ਤੇ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਅਗਲੇਰੇ ਸਮਾਗਮਾਂ ਸੰਬੰਧੀ ਜਾਣਕਾਰੀ ਦਿੱਤੀ। ਸਮਾਗਮਾਂ ਦੌਰਾਨ ਕਾਕਾ ਅਰਜਨਵੀਰ ਸਿੰਘ ਵੱਲੋਂ 9 ਮਾਰੂ ਰਾਗ ਸ਼ਬਦਾਂ ਵਿੱਚ ਗਾਇਨ ਕੀਤੀ ਐਲਬਮ ਦੇ ਪੋਸਟਰ ਨੂੰ ਸੰਤ ਅਮਰ ਸਿੰਘ ਭੋਰਾ ਸਾਹਿਬ ਮੋਜੂਦਾ ਮੁਖੀ ਸੰਪ੍ਰਦਾਇ ਰਾੜਾ ਸਾਹਿਬ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਐਸ. ਜੀ. ਪੀ. ਸੀ, ਗਿਆਨੀ ਇਕਬਾਲ ਸਿੰਘ ਸਾਬਕਾ ਜਥੇ. ਸ਼੍ਰੀ ਪਟਨਾ ਸਾਹਿਬ, ਬਾਬਾ ਬੂਟਾ ਸਿੰਘ ਗੁਰਥਲੀ ਮੈਂਬਰ ਐਸ. ਜੀ. ਪੀ ਸੀ, ਬਾਬਾ ਮਨਜੀਤ ਸਿੰਘ ਭੋਰਾ ਸਾਹਿਬ, ਬਾਬਾ ਬਲਦੇਵ ਸਿੰਘ ਹੈੱਡ ਗ੍ਰੰਥੀ, ਭਾਈ ਰਣਧੀਰ ਸਿੰਘ ਢੀਡਸਾ ਮੁੱਖ ਸਟੇਜ ਸਕੱਤਰ, ਭਾਈ ਗੁਰਨਾਮ ਸਿੰਘ ਅੜੈਚਾਂ, ਭਾਈ ਮਲਕੀਤ ਸਿੰਘ ਪਨੇਸਰ, ਪ੍ਰਿੰਸ਼ੀਪਲ ਡਾ. ਗੁਰਨਾਮ ਕੌਰ, ਸਟੇਜ ਸਕੱਤਰ ਭਾਈ ਹਰਦੇਵ ਸਿੰਘ ਦੋਰਾਹਾ ਸਮੇਤ ਵੱਖ-ਵੱਖ ਆਗੂਆਂ ਤੇ ਮਹਾਂਪੁਰਸ਼ਾਂ ਵੱਲੋਂ ਰਿਲੀਜ ਕੀਤਾ ਗਿ ਆ ।
Ad Position 22
No active advertisement
ਪਿਛਲੀ ਖ਼ਬਰ ਧਰਮ ਦਾ ਪਾਲਣ ਅਤੇ ਏਕਤਾ ਦਾ ਸੰਦੇਸ਼ ਦੇ ਰਿਹਾ ਮੀਰੀ ਪੀਰੀ ਖ਼ਾਲਸਾ ਮਾਰਚ-ਗਿਆਨੀ ਕੁਲਦੀਪ ਸਿੰਘ ਗੜਗੱਜ ਅਗਲੀ ਖ਼ਬਰ ਨਾਨਕਸਰ ਵਿਖੇ ਪੰਜ ਰੋਜ਼ਾ ਮੁਫ਼ਤ ਹੋਮਿਓਪੈਥਿਕ ਕੈਂਪ ਦਾ ਉਦਘਾਟਨ
Ad Position 24