29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮੁੱਲਾਂਪੁਰ ਦਾਖਾ ’ਚ ਅਧਿਆਪਕ ਤੇ ਹੋਰ ਮੁਲਾਜ਼ਮਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ

ਮੁੱਲਾਂਪੁਰ ਦਾਖਾ, 28 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸਰਕਾਰੀ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਮਹਾਂ ਹੜਤਾਲ ਦੇ ਚੱਲਦਿਆਂ ਮੁਲਾਜ਼ਮ ਆਗੂਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਗੱਲਬਾਤ ਲਈ ਸਮਾ ਮੰਗਿਆ ਤਾਂ ਮੁੱਖ ਮੰਤਰੀ ਵਲੋਂ ਇਹ ਕਹਿ ਦੇਣਾ ਕਿ ਗੱਲਬਾਤ ਤੇ ਹੜਤਾਲ ਇਕੱਠਿਆ ਨਹੀਂ ਹੋ ਸਕਦੀ, ਇਸ ਗੱਲ ਦੇ ਰੋਸ ਅਤੇ ਜਲੰਧਰ ਡੀ. ਸੀ.

Ad Position 21
No active advertisement
ਮੰਡੀ ਮੁੱਲਾਂਪੁਰ ਦਾਖਾ ਮੁੱਖ ਚੌਕ ਨੇੜੇ ਸਰਕਾਰ ਦਾ ਪੁਤਲਾ ਫੂਕੇ ਜਾਣ ਸਮੇਂ ਭਾਰੀ ਗਿਣਤੀ ਅਧਿਅਪਕ, ਹੋਰ ਕਰਮਚਾਰੀ। ਤਸਵੀਰ: ਕ੍ਰਿਪਾਲ ਹੰਬੜਾਂ 29-08-2026
ਮੁੱਲਾਂਪੁਰ ਦਾਖਾ, 28 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸਰਕਾਰੀ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਮਹਾਂ ਹੜਤਾਲ ਦੇ ਚੱਲਦਿਆਂ ਮੁਲਾਜ਼ਮ ਆਗੂਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਗੱਲਬਾਤ ਲਈ ਸਮਾ ਮੰਗਿਆ ਤਾਂ ਮੁੱਖ ਮੰਤਰੀ ਵਲੋਂ ਇਹ ਕਹਿ ਦੇਣਾ ਕਿ ਗੱਲਬਾਤ ਤੇ ਹੜਤਾਲ ਇਕੱਠਿਆ ਨਹੀਂ ਹੋ ਸਕਦੀ, ਇਸ ਗੱਲ ਦੇ ਰੋਸ ਅਤੇ ਜਲੰਧਰ ਡੀ.ਸੀ. ਦਫ਼ਤਰ ਬਾਹਰ ਧਰਨੇ ’ਤੇ ਬੈਠੇ ਮੁਲਾਜ਼ਮਾਂ ਦੀ ਖਿੱਚ-ਧੂਹ, ਹਲਕਾ ਲਾਠੀਚਾਰਜ ਦੇ ਰੋਸ ਵਜੋਂ ਅੱਜ ਮੁੱਲਾਂਪੁਰ ’ਚ ਸਾਂਝਾ ਮੁਲਾਜ਼ਮ ਮੰਚ ਵਲੋਂ ਬਾਅਦ ਦੁਪਹਿਰ ਮੁੱਖ ਚੌਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖਿਆ ਕਈ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਮੰਡੀ ਮੁੱਲਾਂਪੁਰ ’ਚ ਸਾਂਝੇ ਰੋਸ ਧਰਨੇ ਨੂੰ ਸੰਬੋਧਨ ਹੁੰਦਿਆਂ ਮੁਲਾਜ਼ਮ ਆਗੂ ਬਲਬੀਰ ਸਿੰਘ ਬਾਸੀਆ ਕਿਹਾ ਕਿ ਸਾਂਝੀ ਤਾਲਮੇਲ ਕਮੇਟੀ ਦੇ ਨੁਮਾਇਦਿਆਂ ਨੂੰ ਪੀ.ਏ.ਪੀ ਕੰਪਲੈਕਸ ਵਿਚ ਸਥਿਤ ਸਪੋਰਟਸ ਕਲੱਬ ਅੰਦਰ ਸਮਾਂ ਦੇ ਕੇ ਬਾਅਦ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੱਲ ਨਾ ਕਰਨਾ ਕਿੱਥੋ ਦਾ ਲੋਕਤੰਤਰ ਹੈ। ਬਾਸੀਆ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਮਹਾਂ ਹੜਤਾਲ ਦੇ ਦਿਨ 7 ਲੱਖ ਤੋਂ ਵੱਧ ਕਰਮਚਾਰੀ ਅਤੇ ਪੈਨਸ਼ਰਾਂ ਦੇ ਵੱਡੇ ਇਕੱਠ ਤੋਂ ਘਬਰਾਈ ਪੰਜਾਬ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਜਲੰਧਰ ‘ਚ ਕੈਨਨ ਟੈਕਰਾ ਦਾ ਪ੍ਰਬੰਧ ਕੀਤਾ ਹੋਇਆ ਸੀ। ਮੈਡਮ ਸਵਾਤੀ, ਬਲਜੀਤ ਕੌਰ, ਪਰਮਿੰਦਰ ਕੌਰ, ਕਰਮਜੀਤ ਕੌਰ, ਮੇਜਰ ਸਿੰਘ ਹਿੱਸੋਵਾਲ, ਬਲਦੇਵ ਸਿੰਘ ਸੇਖੂਪੁਰ, ਦੀਪਕ ਰਾਏ, ਬਲਦੇਵ ਸਿੰਘ ਮੁੱਲਾਂਪੁਰ, ਕੁਲਵਿੰਦਰ ਸਿੰਘ ਸੇਖੂਪੁਰਾ, ਹਰਭਿੰਦਰ ਸਿੰਘ ਮੁੱਲਾਂਪੁਰ, ਹਰਦੇਵ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਭਨੋਹੜ, ਲੈਕ: ਬਲਜੀਤ ਸਿੰਘ, ਕੁਲਦੀਪ ਸਿੰਘ ਮੰਡਿਆਣੀ, ਰਵਿੰਦਰ ਸਿੰਘ ਧਾਲੀਵਾਲ, ਸੰਤੋਖ ਸਿੰਘ, ਹਰਜੀਤ ਸਿੰਘ ਸੁਧਾਰ, ਜਤਿੰਦਰਪਾਲ ਸਿੰਘ ਤਲਵੰਡੀ, ਜਗਮੀਤ ਸਿੰਘ, ਹਰਕੇਸ ਚੌਧਰੀ, ਜੌਨੀ ਜਗਦੀਪ ਸਿੰਘ, ਤਰਨਜੀਤ ਸਿੰਘ, ਅਵਤਾਰ ਸਿੰਘ, ਓਮ ਪ੍ਰਾਕਸ, ਹਰਜਿੰਦਰ ਸਿੰਘ, ਸੰਦੀਪ ਕੰਬੋਜ਼ ਹੋਰਨਾਂ ਵਲੋਂ ਸਰਕਾਰੀ ਮੁਲਾਜ਼ਮਾਂ ਦੀ ਮਹਾਂ ਹੜਤਾਲ ਸਫਲ ਹੋਣ ਦੀ ਸਮੁੱਚੇ ਕਰਮਚਾਰੀਆ ਨੂੰ ਵਧਾਈ ਦਿੰਦਿਆਂ, ਜਲੰਧਰ ’ਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਸਾਂਤਮਈ ਰੋਸ ਮਾਰਚ ਵਾਲੇ ਮੁਲਾਜ਼ਮਾਂ ’ਤੇ ਧੱਕਾ-ਮੁੱਕੀ ਦੀ ਨਿੰਦਾਂ ਕੀਤੀ। ਬੁਲਾਰਿਆਂ ਕਿਹਾ ਕਿ ਮਹਿੰਗਾਈ ਭੱਤਾ (ਡੀ.ਏ.), ਪੁਰਾਣੀ ਪੈਨਸ਼ਨ ਬਹਾਲੀ, ਕੱਲੇ ਮੁਲਾਜ਼ਮਾਂ ਨੂੰ ਰੈਗੁਲਰ, ਡੀ.ਏ. ਦੀ ਬਕਾਇਆ ਰਕਮ ਜਾਰੀ, ਮਿੱਡ-ਡੇਅ ਮੀਲ ਵਰਕਰਾਂ, ਆਸਾ ਤੇ ਆਗਨਵਾੜੀ ਵਰਕਰਾਂ ਵਲੋਂ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ’ਚ ਹਿੱਸਾ ਲਿਆ ਸੀ। ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਮੁੱਲਾਂਪੁਰ ਦਾਖਾ ’ਚ ਸਰਕਾਰੀ ਅਧਿਆਪਕਾ ਪਹਿਲਾ ਰੋਸ ਮੀਟਿੰਗ ਕੀਤੀ, ਫਿਰ ਰੋਸ ਮਾਰਚ ਕੱਢਦਿਆਂ ਮੰਡੀ ਮੁੱਲਾਂਪੁਰ ਮੁੱਖ ਚੌਕ ਨੇੜੇ ਪੰਜਾਬ ਸਰਕਾਰ ਦਾ ਪੁਤਲਾ ਜਿਲਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਤੁਗਲ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਬਦਲੀ ਕੀਤੇ ਅਧਿਆਪਕਾਂ ਦੀ ਤਾਇਨਾਤੀ ਤੇ ਮੁੱਖ ਅਧਿਆਪਕਾ ਨੂੰ ਫ਼ਾਰਗ ਕਰਨ ਲਈ ਧਰਨਾ,... ਅਗਲੀ ਖ਼ਬਰ 12 ਗ੍ਰਾਮ ਹੈਰੋਇਨ ਸਮੇਤ ਦੋ ਔਰਤਾਂ ਕਾਬੂ
Ad Position 24