29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਚੀਮਾ-ਬੱਸੂਵਾਲ ਸੁਸਾਇਟੀ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ

ਹਨੂਰ, 28 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਚੀਮਾ ਤੇ ਬੱਸੂਵਾਲ ਦੀ ਸਾਂਝੀ ਕੋਆਪ੍ਰਟਿਵ ਸੁਸਾਇਟੀ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਦਾ ਕਬਜ਼ਾ ਹੋ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜੱਥੇਦਾਰ ਪ੍ਰਮਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਕਤ ਹੋਈ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ 9 ਮੈਂਬਰ ਜੇਤੂ ਰਹੇ ਹਨ ਜਦਕਿ ਦੋ ਕਾਂਗਰਸ ਪਾਰਟੀ ਨਾਲ ਸਬੰਧਤ ਮੈਂਬਰ ਬਣੇ ਹਨ।

Ad Position 21
No active advertisement
ਅਜੀਤ ਡੈਸਕ 29-08-2026
ਹਨੂਰ, 28 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਚੀਮਾ ਤੇ ਬੱਸੂਵਾਲ ਦੀ ਸਾਂਝੀ ਕੋਆਪ੍ਰਟਿਵ ਸੁਸਾਇਟੀ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਦਾ ਕਬਜ਼ਾ ਹੋ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜੱਥੇਦਾਰ ਪ੍ਰਮਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਕਤ ਹੋਈ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ 9 ਮੈਂਬਰ ਜੇਤੂ ਰਹੇ ਹਨ ਜਦਕਿ ਦੋ ਕਾਂਗਰਸ ਪਾਰਟੀ ਨਾਲ ਸਬੰਧਤ ਮੈਂਬਰ ਬਣੇ ਹਨ।ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਹੁਮਤ ਮਿਲਿਆ ਹੈ। ਜੇਤੂ ਮੈਂਬਰਾਂ ਵਿਚ ਗੁਰਤੇਜ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ, ਬਲਵੰਤ ਸਿੰਘ, ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ, ਜਗਤਾਰ ਸਿੰਘ, ਅਵਨਿੰਦਰ ਸਿੰਘ, ਨਾਇਬ ਸਿੰਘ, ਪਰਮਜੀਤ ਕੌਰ ਅਤੇ ਕਰਮਮੀਤ ਕੌਰ ਮੈਂਬਰ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਉਕਤ ਦੋ ਪਿੰਡਾਂ ਦੀ ਸਾਂਝੀ ਕੋਆਪ੍ਰਟਿਵ ਸੁਸਾਇਟੀ ਵਿਚ ਦੋ ਮੈਂਬਰ ਬੱਸੂਵਾਲ ਦੇ ਚੁਣੇ ਜਾਂਦੇ ਹਨ ਅਤੇ ਬਾਕੀ 9 ਮੈਂਬਰ ਚੀਮਾ ਪਿੰਡ ਦੇ ਚੁਣੇ ਜਾਂਦੇ ਹਨ।ਜੱਥੇਦਾਰ ਪ੍ਰਮਿੰਦਰ ਸਿੰਘ ਚੀਮਾ ਨੇ ਇਸ ਮੌਕੇ ਕਿਹਾ ਕਿ ਪਿੰਡ ਦੇ ਲੋਕ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦੇ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਿੰਡ ਦਾ ਵੱਡੀ ਪੱਧਰ ’ਤੇ ਵਿਕਾਸ ਹੋਇਆ ਹੈ।ਜਿੱਥੇ ਜੱਥੇਦਾਰ ਪ੍ਰਮਿੰਦਰ ਸਿੰਘ ਚੀਮਾ ਅਤੇ ਜੱਥੇਦਾਰ ਆਤਮਾ ਸਿੰਘ ਬੱਸੂਵਾਲ ਨੇ ਜੇਤੂ ਮੈਂਬਰਾਂ ਨੂੰ ਵਧਾਈ ਦਿੱਤੀ ਉੱਥੇ ਹਲਕਾ ਇੰਚਾਰਜ਼ ਐੱਸ. ਆਰ. ਕਲੇਰ, ਭਾਗ ਸਿੰਘ ਮੱਲ੍ਹਾ ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਕਮਲਜੀਤ ਸਿੰਘ ਮੱਲ੍ਹਾ ਜਥੇਬੰਦਕ ਸਕੱਤਰ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਪ੍ਰੀਤ ਸਿੰਘ ਕਾਉਂਕੇ, ਸਰਪੰਚ ਸਿਵਰਾਜ ਸਿੰਘ ਕਲੇਰ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ ਨੇ ਜ/ਥੇਦਾਰ ਪ੍ਰਮਿੰਦਰ ਸਿੰਘ ਚੀਮਾ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਸੈਕਟਰੀ ਜਸਪ੍ਰੀਤ ਸਿੰਘ, ਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਦਲਬਾਰਾ ਸਿੰਘ, ਹਰਨੇਕ ਸਿੰਘ, ਹਰਦੀਪ ਸਿੰਘ, ਗੁਰਸੇਵਕ ਸਿੰਘ, ਮਲਕੀਤ ਸਿੰਘ ਪ੍ਰਧਾਨ, ਪ੍ਰੇਮ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਜਸਵੰਤ ਸਿੰਘ, ਜਰਨੈਲ ਸਿੰਘ, ਅਜੈਬ ਸਿੰਘ, ਲਾਲੀ ਸਿੰਘ ਧਾਲੀਵਾਲ, ਸੁਦਾਗਰ ਸਿੰਘ, ਦਰਸ਼ਨ ਸਿੰਘ, ਤੇਗ ਸਿੰਘ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਰੰਧਾਵਾ, ਦਲਬਾਰ ਸਿੰਘ, ਹਰਚੰਦ ਸਿੰਘ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਰਹੂਮ ਕਬੱਡੀ ਖਿਡਾਰੀ ਨਿਰਭੈ ਹਠੂਰ ਦੇ ਪਰਿਵਾਰ ਨੂੰ ਅਮਰੀਕਾ ਵੱਸਦੇ ਕਬੱਡੀ ਪ੍ਰਮੋਟਰਾਂ ਵਲੋਂ ਦੋ ਲੱਖ ਦੀ ਸਹਾਇਤਾ ਅਗਲੀ ਖ਼ਬਰ ਤੁਗਲ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਬਦਲੀ ਕੀਤੇ ਅਧਿਆਪਕਾਂ ਦੀ ਤਾਇਨਾਤੀ ਤੇ ਮੁੱਖ ਅਧਿਆਪਕਾ ਨੂੰ ਫ਼ਾਰਗ ਕਰਨ ਲਈ ਧਰਨਾ,...
Ad Position 24