29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਐੱਸ.ਜੀ.ਜੀ. ਸਕੂੂਲ ਗੋਂਦਵਾਲ ’ਚ ਵਿਦਿਆਰਥੀ ਕੌਂਸਲ ਦਾ ਗਠਨ

ਰਾਏਕੋਟ, 28 ਅਗਸਤ (ਸੁਸ਼ੀਲ)-ਸਥਾਨਕ ਐੱਸ. ਜੀ.

Ad Position 21
No active advertisement
ਅਜੀਤ ਡੈਸਕ 29-08-2026
ਰਾਏਕੋਟ, 28 ਅਗਸਤ (ਸੁਸ਼ੀਲ)-ਸਥਾਨਕ ਐੱਸ.ਜੀ.ਜੀ. ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਵਿਖੇ ਪ੍ਰਿੰਸੀਪਲ ਡਾ. ਮਨਦੀਪ ਸਿੰਘ ਚਾਹਲ ਦੀ ਨਿਗਰਾਨੀ ਵਿੱਚ ਸਕੂਲ ਵਿੱਚ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਚੁਣ ਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਨਦੀਪ ਚਾਹਲ ਨੇ ਦੱਸਿਆ ਕਿ ਸਕੂਲ ਦੀ ਚੁਣੀ ਗਈ ਵਿਦਿਆਰਥੀ ਕੌਂਸਲ ਵਿੱਚ ਸਾਹਿਲ ਵਰਮਾਂ ਨੂੰ ਹੈੱਡ ਬੁਆਏ, ਸਾਹਿਲ ਮਾਨ ਨੂੰ ਵਾਈਸ ਹੈੱਡ ਬੁਆਏ, ਹਰਸ਼ਦੀਪ ਕੌਰ ਨੂੂੰ ਹੈੱਡ ਗਰਲ਼, ਲਵਲੀਨ ਕੌਰ ਨੂੰ ਵਾਈਸ ਹੈੱਡ ਗਰਲ਼, ਸੁਖਮਨਜੀਤ ਕੌਰ ਨੂੰ ਡਿਊਟੀ ਇੰਚਾਰਜ਼ ਦੀ ਤੇ ਹੋਰ ਜਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਪ੍ਰਿੰਸੀਪਲ ਡਾ: ਮਨਦੀਪ ਚਾਹਲ ਨੇ ਗਏ ਵਿਦਿਆਰਥੀ ਕੌਂਸਲ ਦੇ ਚੁਣੇ ਗਏ ਮੈਂਬਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਲੀਡਰਸ਼ਿਪ ਸਿਰਫ ਇੱਕ ਅਹੁਦਾ ਨਹੀਂ ਸਗੋਂ ਇੱਕ ਵੱਡੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਇਮਾਨਦਾਰੀ, ਸਹਿਯੋਗ ਅਤੇ ਸਕਾਰਾਤਮਕ ਸੋਚ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰੀਤ ਕੀਤਾ। ਇਸ ਮੌਕੇ ਸਕੂਲ ਵਾਇਸ ਪ੍ਰਿੰਸੀਪਲ ਸੁਨੀਲ ਸ਼ਰਮਾਂ, ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਤੀਸ ਅਗਰਵਾਲ, ਰਾਜ ਕੁਮਾਰ ਰਾਜੂ, ਨੀਰਜ ਗੁਪਤਾ ਸਮੇਤ ਅਧਿਆਪਕ ਵੀ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨੂਰਪੁਰਾ ਵਿਖੇ ਬਾਬਾ ਦਿਲਵਰ ਨਾਥ ਦਾ 50ਵਾਂ ਬਰਸੀ ਸਮਾਗਮ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਅਜਮੇਰੀ ਮਸਜ਼ਿਦ ਹਲਵਾਰਾ ਵਿਖੇ ਈਦ ਮਿਲਾਦ-ਉਨ-ਨਬੀ ਮੌਕੇ ਸਮਾਗਮ
Ad Position 24