‘ ਵਾਰਿਸ ਪੰਜਾਬ ਦੇ’ ਦੀ ਚੜ੍ਹਤ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਬੌਖਲਾਇਆ- ਅਮਨਦੀਪ ਸਿੰਘ ਹਸਨਪੁਰ, ਅਵਨਿੰਦਰ ਸਿੰਘ ਗੋਲਡੀ
ਕਿਹਾ, ਤੋੜ-ਮਰੋੜ ਕੇ ਵੀਡੀਓ ਚਲਾਉਣਾ ਬੌਖਲਾਹਟ ਦੀ ਨਿਸ਼ਾਨੀ
ਮੁੱਲਾਂਪੁਰ, 29 ਅਗਸਤ (ਨਿਰਮਲ ਸਿੰਘ ਧਾਲੀਵਾਲ )-ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਹਸਨਪੁਰ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਨੇ ਕਿਹਾ ਕਿ ‘ਵਾਰਿਸ ਪੰਜਾਬ ਦੇ’ ਦੀ ਲਗਾਤਾਰ ਵੱਧ ਰਹੀ ਚੜ੍ਹਤ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਕਦਰ ਬੌਖਲਾ ਗਿਆ ਹੈ ਕਿ ਉਸ ਨੂੰ ਦਿਨ-ਰਾਤ ‘ਵਾਰਿਸ ਪੰਜਾਬ ਦੇ’ ਦਾ ਹੀ ਫੋਬੀਆ ਸਤਾਉਣ ਲੱਗਾ ਹੈ। ਉਨ੍ਹਾਂ ਕਿਹਾ ਕਿ ਪੰਥਕ ਸਿਆਸਤ ਵਿਚ ‘ਵਾਰਿਸ ਪੰਜਾਬ ਦੇ’ ਨੇ ਆਪਣੀ ਵੱਖਰੀ ਥਾਂ ਬਣਾ ਲਈ ਹੈ ਅਤੇ ਅਕਾਲੀ ਸਫ਼ਾਂ ਵਿਚੋਂ ਉੱਠੀ ਇਸ ਨਵੀਂ ਪੰਥਕ ਆਵਾਜ਼ ਨੂੰ ਸੰਗਤ ਵਲੋਂ ਮਿਲ ਰਹੀ ਪ੍ਰਵਾਨਗੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਬੇਚੈਨੀ ਵਧਾ ਦਿੱਤੀ ਹੈ।
ਮੁੱਲਾਂਪੁਰ, 29 ਅਗਸਤ (ਨਿਰਮਲ ਸਿੰਘ ਧਾਲੀਵਾਲ )-ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਹਸਨਪੁਰ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਨੇ ਕਿਹਾ ਕਿ ‘ਵਾਰਿਸ ਪੰਜਾਬ ਦੇ’ ਦੀ ਲਗਾਤਾਰ ਵੱਧ ਰਹੀ ਚੜ੍ਹਤ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਕਦਰ ਬੌਖਲਾ ਗਿਆ ਹੈ ਕਿ ਉਸ ਨੂੰ ਦਿਨ-ਰਾਤ ‘ਵਾਰਿਸ ਪੰਜਾਬ ਦੇ’ ਦਾ ਹੀ ਫੋਬੀਆ ਸਤਾਉਣ ਲੱਗਾ ਹੈ। ਉਨ੍ਹਾਂ ਕਿਹਾ ਕਿ ਪੰਥਕ ਸਿਆਸਤ ਵਿਚ ‘ਵਾਰਿਸ ਪੰਜਾਬ ਦੇ’ ਨੇ ਆਪਣੀ ਵੱਖਰੀ ਥਾਂ ਬਣਾ ਲਈ ਹੈ ਅਤੇ ਅਕਾਲੀ ਸਫ਼ਾਂ ਵਿਚੋਂ ਉੱਠੀ ਇਸ ਨਵੀਂ ਪੰਥਕ ਆਵਾਜ਼ ਨੂੰ ਸੰਗਤ ਵਲੋਂ ਮਿਲ ਰਹੀ ਪ੍ਰਵਾਨਗੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਬੇਚੈਨੀ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸੇ ਬੌਖਲਾਹਟ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਪਣੇ ਦਫ਼ਤਰ, ਅਧਿਕਾਰਿਤ ਵਟਸਐੱਪ ਗਰੁੱਪਾਂ ਅਤੇ ਫੇਸਬੁੱਕ ਪੇਜ਼ ਰਾਹੀਂ ਭਾਈ ਬਲਜੀਤ ਸਿੰਘ ਖ਼ਾਲਸਾ ਦੇ ਬਿਆਨ ਵਾਲੀ ਵੀਡੀਓ ਨੂੰ ਕੱਟ-ਵੱਢ ਕੇ ਗੁੰਮਰਾਹਕੁੰਨ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਬਾਦਲ ਦਲ ਕੋਲ ਆਪਣੀ ਗੱਲ ਲਈ ਕੋਈ ਠੋਸ ਦਲੀਲ ਹੈ ਤਾਂ ਪੂਰੀ ਵੀਡੀਓ ਅਤੇ ਅਸਲ ਸੰਦਰਭ ਸੰਗਤ ਸਾਹਮਣੇ ਰੱਖੇ, ਨਾ ਕਿ ਤੋੜ-ਮਰੋੜ ਕੇ ਕਲਿੱਪ ਚਲਾਈ ਜਾਵੇ। ਅਮਨਦੀਪ ਸਿੰਘ ਹਸਨਪੁਰ ਅਤੇ ਅਵਨਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਬਾਬੇ ਬਕਾਲੇ ਦੀ ਪਵਿੱਤਰ ਧਰਤੀ ’ਤੇ ਸੱਚ ਦੇ ਇਤਿਹਾਸਕ ਪ੍ਰਗਟਾਵੇ ਨਾਲ ਜੁੜੇ ਦਿਹਾੜੇ ਨੂੰ ਅਜਿਹੇ ਸਿਆਸੀ ਪ੍ਰਚਾਰ ਲਈ ਵਰਤਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧ ਲਈ ਪੰਥਕ ਅਤੇ ਇਤਿਹਾਸਕ ਸੰਦਰਭਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੋ ਸਕਦਾ। ਆਗੂਆਂ ਨੇ ਕਿਹਾ ਕਿ ਤੋੜ-ਮਰੋੜ ਕੇ ਕੀਤੇ ਝੂਠੇ ਪ੍ਰਚਾਰ ਨਾਲ ‘ਵਾਰਿਸ ਪੰਜਾਬ ਦੇ’ ਦੀ ਚੜ੍ਹਤ ਨੂੰ ਰੋਕਣਾ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵੱਸ ਦੀ ਗੱਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ‘ਵਾਰਿਸ ਪੰਜਾਬ ਦੇ’ ਹੁਣ ਮਹਿਜ਼ ਇਕ ਸਿਆਸੀ ਧਿਰ ਨਹੀਂ, ਸਗੋਂ ਪੰਜਾਬ ਦੀ ਪੰਥਕ ਸਿਆਸਤ ਵਿਚ ਆਪਣਾ ਮਜ਼ਬੂਤ ਆਧਾਰ ਸਥਾਪਤ ਕਰ ਚੁੱਕੀ ਤਾਕਤ ਹੈ, ਜਿਸ ਨੂੰ ਸੰਗਤ ਦਾ ਭਰੋਸਾ ਅਤੇ ਲੋਕਾਂ ਦੀ ਹਮਾਇਤ ਲਗਾਤਾਰ ਮਜ਼ਬੂਤੀ ਦੇ ਰਹੀ ਹੈ।