30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ 1 ਸਤੰਬਰ ਨੂੰ ਪੁੱਜੇਗਾ ਮੀਰੀ ਪੀਰੀ ਖ਼ਾਲਸਾ ਮਾਰਚ, ਸੰਗਤਾਂ ’ਚ ਭਾਰੀ ਉਤਸਾਹ - ਯਾਦੂ, ਖਟੜਾ 31 ਅਗਸਤ ਨੂੰ ਭੁਮੱਦੀ, ਚਕੋਹੀ, ਘੁੰਗਰਾਲੀ ਨਗਰਾਂ ਦੀਆਂ ਸੰਗਤਾਂ ਵਲੋਂ ਕੀਤਾ ਵੀ ਕੀਤਾ ਜਾਵੇਗਾ ਭਰਵਾਂ ਸਵਾਗਤ

ਬੀਜਾ, 29 ਅਗਸਤ ( ਬਗਲੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਯੋਜਿਤ ਕੀਤਾ ਜਾ ਰਿਹਾ ਵਿਸ਼ਾਲ ਮੀਰੀ ਪੀਰੀ ਖ਼ਾਲਸਾ ਮਾਰਚ ਜੋ ਕਿ ਪਿਛਲੀ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ਖ਼ਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ (ਵਿਖੇ ਰੋਪੜ) ਲਈ ਰਵਾਨਾ ਹੋਇਆ ਹੈ। ਇਸ ਸਬੰਧੀ ਗੁਰਦੁਆਰਾ ਮੰਜੀ ਸਹਿਬ ਕੋਟਾਂ ਵਿਖੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਜੱਥੇਦਾਰ ਦਵਿੰਦਰ ਸਿੰਘ ਖਟੜਾ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ, ਮੈਨੇਜਰ ਇਕਬਾਲ ਸਿੰਘ ਝਬਾਲ, ਪਰਮਜੀਤ ਸਿੰਘ ਪ੍ਰਚਾਰਕ, ਗੁਰਪ੍ਰੀਤ ਸਿੰਘ ਰੁਪਾਲੋਂ, ਹਰਪ੍ਰੀਤ ਸਿੰਘ ਪ੍ਰਚਾਰਕ,ਕਥਾਵਾਚਕ ਸਰਕਲ ਬੀਜਾ ਦੇ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਨੇ ਦਸਿਆ ਕਿ ਇਹ ਇਤਿਹਾਸਕ ਖ਼ਾਲਸਾ ਮਾਰਚ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ 31 ਅਗਸਤ ਨੂੰ ਵਿਧਾਨ ਸਭਾ ਹਲਕਾ ਖੰਨਾ ਅੰਦਰ ਦਾਖਲ ਹੁੰਦਾ ਹੋਇਆ ਇਲਾਕੇ ਦੇ ਇਤਿਹਾਸਕ ਨਗਰ ਇਕੋਲਾਹਾ, ਚਕੋਹੀ, ਭੁਮੱਦੀ, ਘੁੰਗਰਾਲੀ ਰਾਜਪੂਤਾਂ, ਪਾਇਲ ਤੋਂ ਹੁੰਦਾ ਹੋਇਆ ਦੇਰ ਰਾਤ ਇਤਿਹਾਸਿਕ ਗੁਰਦੁਆਰਾ ਆਲਮਗੀਰ ਪੁੱਜੇਗਾ, ਜਿੱਥੇ ਇਸ ਮਾਰਚ ਦਾ ਰਾਤਰੀ ਵਿਸ਼ਰਾਮ ਹੋਵੇਗਾ।।

Ad Position 21
No active advertisement
ਅਜੀਤ ਡੈਸਕ 30-08-2026
ਬੀਜਾ, 29 ਅਗਸਤ ( ਬਗਲੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਯੋਜਿਤ ਕੀਤਾ ਜਾ ਰਿਹਾ ਵਿਸ਼ਾਲ ਮੀਰੀ ਪੀਰੀ ਖ਼ਾਲਸਾ ਮਾਰਚ ਜੋ ਕਿ ਪਿਛਲੀ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ਖ਼ਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ (ਵਿਖੇ ਰੋਪੜ) ਲਈ ਰਵਾਨਾ ਹੋਇਆ ਹੈ। ਇਸ ਸਬੰਧੀ ਗੁਰਦੁਆਰਾ ਮੰਜੀ ਸਹਿਬ ਕੋਟਾਂ ਵਿਖੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਜੱਥੇਦਾਰ ਦਵਿੰਦਰ ਸਿੰਘ ਖਟੜਾ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ, ਮੈਨੇਜਰ ਇਕਬਾਲ ਸਿੰਘ ਝਬਾਲ, ਪਰਮਜੀਤ ਸਿੰਘ ਪ੍ਰਚਾਰਕ, ਗੁਰਪ੍ਰੀਤ ਸਿੰਘ ਰੁਪਾਲੋਂ, ਹਰਪ੍ਰੀਤ ਸਿੰਘ ਪ੍ਰਚਾਰਕ,ਕਥਾਵਾਚਕ ਸਰਕਲ ਬੀਜਾ ਦੇ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਨੇ ਦਸਿਆ ਕਿ ਇਹ ਇਤਿਹਾਸਕ ਖ਼ਾਲਸਾ ਮਾਰਚ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ 31 ਅਗਸਤ ਨੂੰ ਵਿਧਾਨ ਸਭਾ ਹਲਕਾ ਖੰਨਾ ਅੰਦਰ ਦਾਖਲ ਹੁੰਦਾ ਹੋਇਆ ਇਲਾਕੇ ਦੇ ਇਤਿਹਾਸਕ ਨਗਰ ਇਕੋਲਾਹਾ, ਚਕੋਹੀ, ਭੁਮੱਦੀ, ਘੁੰਗਰਾਲੀ ਰਾਜਪੂਤਾਂ, ਪਾਇਲ ਤੋਂ ਹੁੰਦਾ ਹੋਇਆ ਦੇਰ ਰਾਤ ਇਤਿਹਾਸਿਕ ਗੁਰਦੁਆਰਾ ਆਲਮਗੀਰ ਪੁੱਜੇਗਾ, ਜਿੱਥੇ ਇਸ ਮਾਰਚ ਦਾ ਰਾਤਰੀ ਵਿਸ਼ਰਾਮ ਹੋਵੇਗਾ।। 1ਸਤੰਬਰ ਨੂੰ ਇਲਾਕੇ ਦੇ ਵੱਖ ਵੱਖ ਪੜਾਵਾਂ ਚੋਂ ਹੁੰਦਾ ਹੋਇਆ ਕਸਬਾ ਬੀਜਾ ਵਿਖੇ ਜੀ . ਟੀ ਰੋਡ ਰਾਹੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਪੁੱਜੇਗਾ ਜਿੱਥੇ ਗੁਰੂ ਘਰ ਵਲੋਂ ਦੁਪਹਿਰ ਦੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਮੈਨੇਜਰ ਇਕਬਾਲ ਸਿੰਘ ਝਬਾਲ ਦੀ ਦੇਖ ਰੇਖ ਹੇਠ ਸੰਗਤਾਂ ਦੀ ਸਹੂਲਤ ਲਈ ਪ੍ਰਪੁੱਖਤਾ ਪ੍ਰਬੰਧ ਕੀਤੇ ਜਾਣਗੇ।ਇਸ ਬਾਅਦ ਇਹ ਖਾਲਸਾ ਮਾਰਚ ਜਸਪਾਲੋਂ, ਚੱਕ ਸਰਾਏ, ਜਟਾਣਾ ਤੋਂ ਹੁੰਦਾ ਹੋਇਆ ਛੇਂਵੀ ਪਾਤਿਸ਼ਾਹੀ ਤੇ ਦਸਵੀਂ ਪਾਤਸ਼ਾਹੀ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰੂਦਆਰਾ ਕਟਾਣਾ ਸਾਹਿਬ ਵਿਖੇ ਰਾਤਰੀ ਵਿਸ਼ਰਾਮ ਹੋਵੇਗਾ। ਇਸ ਮਾਰਚ ਦੌਰਾਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਨੂੰ ਇੱਕ ਸ਼ਾਨਦਾਰ ਗੱਡੀ ਚ ਸ਼ੁਸ਼ੋਭਿਤ ਕੀਤਾ ਹੋਇਆ। ਇਸ ਮੌਕੇ ਉਕਤ ਸੇਵਾਦਾਰਾਂ ਨੇ ਕਿਹਾ ਕਿ ਇਹ ਮੀਰੀ ਪੀਰੀ ਦਾ ਖ਼ਾਲਸਾ ਮਾਰਚ ਸਬੰਧੀ ਇਲਾਕੇ ਦੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ,ਸਮਾਜ ਸੇਵੀ ਸੰਸਥਾਵਾਂ ਤੇ ਹੋਰ ਸਿਆਸੀ ਗੈਰ ਸਿਆਸੀ ਪਾਰਟੀਆਂ, ਸੰਗਤਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਇਸ ਪਵਿੱਤਰ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਪ੍ਰਬੰਧਾਂ ਵਿਚ ਵੱਧ ਚੜਕੇ ਆਪਣਾ ਸਹਿਯੋਗ ਦੇਣ ਤਾਂ ਜੋ ਖ਼ਾਲਸਾ ਮਾਰਚ ਦਾ ਨਿੱਘਾ ਸਵਾਗਤ ਕੀਤਾ ਜਾ ਸਕੇ। ਇਸ ਮੌਕੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਕੁਲਦੀਪ ਸਿੰਘ ਗੜਗਜ, ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸੰਗਤਾਂ ਦੇ ਦਰਸ਼ਨ ਕਰਨਗੇ। ਉਕਤ ਆਗੂਆਂ ਨੇ ਦਸਿਆ ਕਿ ਸੇਵਾਦਾਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਲਾਕੇ ਦੀਆਂ ਸੰਗਤਾਂ ਵਿਚ ਬਹੁਤ ਹੀ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਸੰਗਤਾਂ ਬੇਸਬਰੀ ਨਾਲ ਖ਼ਾਲਸਾ ਮਾਰਚ ਦੀ ਉਡੀਕ ਕਰ ਰਹੀਆਂ ਹਨ।ਇਸ ਮੌਕੇਤੇਜਿੰਦਰ ਸਿੰਘ ਇਕੋਲਾਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਜਮੇਰ ਸਿੰਘ ਇਕੋਲਾਹੀ, ਸਰਕਲ ਪ੍ਰਧਾਨ, ਜਗਦੀਸ਼ ਸਿੰਘ ਦੀਸ਼ਾ, ਗੁਰਦੀਪ ਸਿੰਘ ਅ ੜੈਚਾ, ਜਸਨਦੀਪ ਸਿੰਘ ਜਟਾਣਾ, ਅਮਰਿੰਦਰ ਸਿੰਘ ਮਾਂਗਟ, ਰਾਜਿੰਦਰ ਸਿੰਘ ਪਨੈਚ, ਦਲਭੰਜਨ ਸਿੰਘ ਆਰ ਕੇ, ਗੁਰਬੀਰ ਸਿੰਘ ਜੱਲ੍ਹਾ, ਰੁਪਿੰਦਰ ਸਿੰ ਘ ਗਾਂਧੀ,ਬਲਜੀਤ ਸਿੰਘ ਲਿਬੜਾ, ਗੁਰਵਿੰਦਰ ਸਿੰਘ ਗਗਨ, ਅੰਮ੍ਰਿਤਪਾਲ ਸਿੰਘ, ਗੁਰਮੁੱਖ ਸਿੰਘ, ਜਸਵੀਰ ਸਿੰਘ ਘੁੰਗਰਾਲੀ, ਸਤਨਾਮ ਸਿੰਘ ਚਾਪੜਾ, ਭਗਵੰਤ ਸਿੰਘ, ਮਹਿੰਦਰ ਸਿੰਘ ਕੋਟ, ਜਸਵੀਰ ਸਿੰਘ ਘੁੰਗ ਰਾ ਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਚੰਡੀਗੜ੍ਹ ਸੱਤ ਰੋਜ਼ਾ ਕਿਸਾਨ ਧਰਨੇ ਸਬੰਧੀ ਮੀਟਿੰਗ ਅਗਲੀ ਖ਼ਬਰ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ ਅਤੇ ਰੋਸ ਰੈਲੀ ਕੱਢੀ
Ad Position 24