30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਾਬਾ ਨੰਦ ਸਿੰਘ ਦੀ ਬਰਸੀ ਮੌਕੇ ਕਾਉਂਕੇ ਕਲਾਂ ਵਿਖੇ ਛਬੀਲ ਲਗਾਈ

ਜਗਰਾਉਂ, 29 ਅਗਸਤ (ਗਾਲਿਬ)-ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਮੌਕੇ ਪਿੰਡ ਕਾਉਂਕੇ ਕਲਾਂ ਵਿਖੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਰਾਹਗੀਰਾਂ ਅਤੇ ਸੰਗਤਾਂ ਨੂੰ ਠੰਢਾ-ਮਿੱਠਾ ਜਲ ਛਕਾ ਕੇ ਸੇਵਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-08-2026
ਜਗਰਾਉਂ, 29 ਅਗਸਤ (ਗਾਲਿਬ)-ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਮੌਕੇ ਪਿੰਡ ਕਾਉਂਕੇ ਕਲਾਂ ਵਿਖੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਰਾਹਗੀਰਾਂ ਅਤੇ ਸੰਗਤਾਂ ਨੂੰ ਠੰਢਾ-ਮਿੱਠਾ ਜਲ ਛਕਾ ਕੇ ਸੇਵਾ ਕੀਤੀ ਗਈ। ਛਬੀਲ ਦੀ ਆਰੰਭਤਾ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜਗਰਾਉਂ ਦੇ ਸੇਵਾਦਾਰ ਰਾਜੀਵ ਲਵਲੀ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਅਤੇ ਮਹਾਨ ਸੰਤਾਂ-ਮਹਾਪੁਰਖਾਂ ਵੱਲੋਂ ਦਰਸਾਏ ਸੇਵਾ, ਸਿਮਰਨ ਅਤੇ ਨਿਮਰਤਾ ਦੇ ਮਾਰਗ ’ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਇਸ ਦੌਰਾਨ ਜਥੇਦਾਰ ਇੰਦਰਜੀਤ ਸਿੰਘ ਕਾਉਂਕੇ, ਜਸਪ੍ਰੀਤ ਸਿੰਘ ਜੱਸੀ ਢਿੱਲੋਂ, ਬਲਬੀਰ ਸਿੰਘ ਬਾਠ, ਅਵਤਾਰ ਸਿੰਘ ਲੱਡੂ ਚੌਧਰੀ, ਸਤਨਾਮ ਸਿੰਘ ਰਾਜਾ ਅਤੇ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਚ ‘ਰਾਸ਼ਟਰੀ ਖੇਡ’ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸੁਧਾਰ ਪੁਲਿਸ ਨੇ 2 ਕੁਇੰਟਲ 68 ਕਿੱਲੋਗ੍ਰਾਮ ਭੁੱਕੀ ਚੂਰਾ ਕੀਤਾ ਬਰਾਮਦ
Ad Position 24