ਕਾਕਾ ਵੜੈਚ ਦੀ ਐਲਬਮ ‘ਮਾਪੇ ਰੋਕਣ ਪੁੱਤਰਾਂ ਨੂੰ’ ਗੀਤ ਦਾ ਪੋਸਟਰ ਜਾਰੀ
ਮੁੱਲਾਂਪੁਰ ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਗਾਇਕੀ ਦੇ ਪ੍ਰਬੁੱਧ ਗੀਤਕਾਰ-ਗਾਇਕ ਕਾਕਾ ਵੜੈਚ ਦੀ ਨਵੀਂ ਐਲਬਮ ‘ਮਾਪੇ ਰੋਕਣ ਪੁੱਤਰਾਂ ਨੂੰ’ ਦਾ ਪੋਸਟਰ ਡੀ. ਐੱਸ.
ਮੁੱਲਾਂਪੁਰ ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਗਾਇਕੀ ਦੇ ਪ੍ਰਬੁੱਧ ਗੀਤਕਾਰ-ਗਾਇਕ ਕਾਕਾ ਵੜੈਚ ਦੀ ਨਵੀਂ ਐਲਬਮ ‘ਮਾਪੇ ਰੋਕਣ ਪੁੱਤਰਾਂ ਨੂੰ’ ਦਾ ਪੋਸਟਰ ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਰਿਲੀਜ਼ ਕੀਤਾ, ਉਨ੍ਹਾਂ ਨਾਲ ਸੀਨੀਅਰ ਪੱਤਰਕਾਰ ਮੌਜੂਦ ਰਹੇ। ਇਸ ਮੌਕੇ ਕਾਕਾ ਵੜੈਚ ਦੱਸਿਆ ਕਿ ਸਾਡੀ ਨੋਜਵਾਨ ਪੀੜ੍ਹੀ ਦਾ ਕੁਝ ਹਿੱਸਾ ਗੈਂਗਸਟਰ, ਹੋਰ ਮਾੜੇ ਕੰਮੀ ਪੈ ਗਿਆ, ਜਿਨ੍ਹਾ ਨੂੰ ਰੋਕਣ ਲਈ ਮਾਪਿਆਂ ਲਈ ਇਕ ਸੁਨੇਹਾ ਹੈ। ਡੀ.ਐੱਸ.ਪੀ ਕਰਨ ਸੰਧੂ ਵਲੋਂ ਕਾਕਾ ਵੜੈਚ ਵਲੋਂ ਜਾਰੀ ਐਲਬਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਗੇ ਗੀਤ ਸਾਡੇ ਸੱਭਿਆਚਾਰਕ ਸਮਾਜ ਦੀ ਨਿਸ਼ਾਨੀ ਹਨ। ਡੀ.ਐੱਸ.ਪੀ ਸੰਧੂ ਵਲੋਂ ਐਲਬੰਮ ਦੀ ਪੇਸ਼ਕਾਰੀ ਵਾਲੇ ਸਤਨਾਮ ਬੜੈਚ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਕਾਕਾ ਵੜੈਚ ਨੂੰ ਸਹਿਯੋਗ ਕੀਤਾ। ਸਮਾਜ ਸੇਵੀ ਅਤੇ ਸਿਆਸੀ ਆਗੂ ਰੂਪ ਬਸੰਤ ਸਿੰਘ ਵੜੈਚ ਵਲੋਂ ‘ਮਾਪੇ ਰੋਕਣ ਪੁੱਤਰਾਂ ਨੂੰ’ ਗੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੇਕਸੂਰ ਲੋਕਾਂ ਦੀਆਂ ਖ਼ਤਮ ਕੀਤੀਆ ਜਾ ਰਹੀਆ ਜ਼ਿੰਦਗੀਆਂ ਬਚਾਉਣ ਲਈ ਕਾਕਾ ਵੜੈਚ ਦਾ ਇਹ ਉਪਰਾਲਾ ਸਮਾਜ ਲਈ ਵੱਡਾ ਸੁਨੇਹਾ ਹੈ। ਕਾਕਾ ਵੜੈਚ ਦੇ ਗੀਤ ਵਾਲਾ ਪੋਸਟਰ ਜਾਰੀ ਕਰਨ ਸਮੇਂ ਰਾਜ ਜੋਸ਼ੀ, ਸੁਰਿੰਦਰ ਅਰੋੜਾ, ਦਵਿੰਦਰ ਸਿੰਘ ਲੰਮੇ, ਚਰਨਜੀਤ ਸਿੰਘ ਖ਼ਾਲਸਾ, ਵਿਨੋਦ ਕਾਲੀਆ, ਨਰਿੰਦਰ ਸਿੰਘ ਕਲੇਰ, ਰਾਹੁਲ ਗਰੋਵਰ, ਮਲਕੀਤ ਸਿੰਘ ਭੱਟੀਆ, ਸਨੀ ਸੇਠੀ, ਉਪਦੇਸ਼ ਸਰਾਂ, ਬਿੱਟੂ ਸਵੱਦੀ, ਤਲਰਲੋਕ ਸਿੰਘ ਸਵੱਦੀ, ਦਵਿੰਦਰ ਨਾਗਰ ਮੌਜੂਦ ਸਨ।