ਪੰਚਾਇੰਤ ਸਕੱਤਰ ਬਲਜਿੰਦਰ ਸਿੰਘ ਵੱਸਣ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਪਾਰਟੀ ਸਮਾਰੋਹ ਹੋਇਆ
ਸਿੱਧਵਾਂ ਬੇਟ, 1 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਦਫ਼ਤਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਪੰਚਾਇਤ ਵਿਭਾਗ ਵਿਚ ਬਤੌਰ ਪੰਚਾਇੰਤ ਸਕੱਤਰ ਸੇਵਾ ਮੁਕਤ ਹੋਏ ਅਤੇ ਆਪ ਦੇ ਐੱਸ. ਸੀ.
ਸਿੱਧਵਾਂ ਬੇਟ, 1 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਦਫ਼ਤਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਪੰਚਾਇਤ ਵਿਭਾਗ ਵਿਚ ਬਤੌਰ ਪੰਚਾਇੰਤ ਸਕੱਤਰ ਸੇਵਾ ਮੁਕਤ ਹੋਏ ਅਤੇ ਆਪ ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਸਲਰ ਬਲਵਿੰਦਰ ਸਿੰਘ ਵੱਸਣ ਦੇ ਛੋਟੇ ਭਰਾ ਬਲਜਿੰਦਰ ਸਿੰਘ ਵੱਸਣ ਦੀ ਸੇਵਾਮੁਕਤੀ ’ਤੇ ਸ਼ਾਨਦਾਰ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸਮੂਹ ਮੁੱਲਾਪੁਰ ਬਲਾਕ ਨਾਲ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਆਖਿਆ ਕਿ ਸੈਕਟਰੀ ਬਲਜਿੰਦਰ ਸਿੰਘ ਨੂੰ ਮਹਿਕਮੇ ਵਲੋਂ ਦਿੱਤਾ ਸਨਮਾਨ ਮਹਿਕਮੇ ਵਿਚ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਲਜਿੰਦਰ ਸਿੰਘ ਨੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਉਨ੍ਹਾਂ ਬਾਕੀ ਕਰਮਚਾਰੀਆਂਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਗੱਲ ਆਖੀ। ਇਸ ਮੌਕੇ ਬਾਲ ਵਿਕਾਸ ਅਤੇ ਪੰਚਾਇੰਤ ਅਫ਼ਸਰ ਮਲਕੀਤ ਸਿੰਘ ਨੇ ਸੇਵਾਮੁਕਤ ਹੋਏ ਕਰਮਚਾਰੀ ਨਾਲ ਕੀਤੇ ਕੰਮ ਨੁੰ ਯਾਦ ਕਰਦਿਆਂ ਸਮੂਹ ਵੱਸਣ ਪਰਿਵਾਰ ਨੂੰ ਵਧਾਈ ਦਿੱਤੀ। ਸਕਤਰ ਬਲਜਿੰਦਰ ਸਿੰਘ ਦੇ ਵੱਡੇ ਭਰਾ ਕੌਸ਼ਲਰ ਬਲਵਿੰਦਰ ਸਿੰਘ ਵੱਸਣ ਨੇ ਆਪਣੇ ਪਰਿਵਾਰ ਵੱਲੋਂ ਇਸ ਮੌਕੇ ਪੁੱਜੇ ਹੋਏ ਮੁੱਖ ਮਹਿਮਾਨ ਚੇਅਰਮੈਨ ਤੇਜਪਾਲ ਸਿੰਘ ਗਿੱਲ, ਸਰਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ ਅਤੇ ਸਮੂਹ ਮੁਲਾਜ਼ਮ ਵੀਰਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਮੈਂ ਅਤੇ ਮੇਰਾ ਭਰਾ ਆਉਣ ਵਾਲੇ ਸਮੇਂ ਵਿਚ ਪਹਿਲਾਂ ਵਾਂਗ ਹੀ ਸਮਾਜ ਭਲਾਈ ਕੰਮਾਂ ਨੂੰ ਸਮਰਪਿਤ ਰਹਿਣਗੇ। ਇਸ ਮੌਕੇ ਮੁਲਾਜ਼ਮ ਸਾਥੀਆਂ ਵਲੋਂ ਸੇਵਾ ਮੁਕਤ ਹੋਏ ਸਕੱਤਰ ਬਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਰਨਜੀਤ ਕੌਰ ਨੂੰ ਯਾਦਗਾਰੀ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਸੇਵਾਮੁਕਤ ਹੋਏ ਕਰਮਚਾਰੀ ਬਲਜਿੰਦਰ ਸਿੰਘ ਨੇ ਵੀ ਦਫ਼ਤਰ ਦੇ ਸਮੂਹ ਦਰਜਾਚਾਰ ਮੁਲਾਜ਼ਮਾਂ ਦਾ ਨਕਰ ਰਾਸ਼ੀ ਅਤੇ ਯਾਦਗਾਰੀ ਚਿਨ੍ਹਾਂ ਨਾਲ ਸਨਮਾਨ ਕਤਿਾ। ਇਸ ਮੌਕੇ ਜੇ.ਈ. ਰਕੇਸ਼ ਕੁਮਾਰ, ਜੇ.ਈ. ਗੁਰਜੀਤਪਾਲ ਸਿੰਘ, ਸੈਕਟਰੀ ਦਲਵੀਰ ਸਿੰਘ ਸਿੱਧੂ, ਸੈਕਟਰੀ ਦਲਜਿੰਦਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਮੈਨੇਜ਼ਰ ਭਜਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਗੁਰਸ਼ਰਨ ਸਿੰਘ, ਤਜੇਸਵਰ ਸਿੰਘ, ਗੁਰ ਅਸੀਸ ਕੌਰ ਕੌਰ ਸਮੇਤ ਸਮੂਹ ਮੁਲਾਜ਼ਮ ਵੀਰ ਹਾਜ਼ਰ ਸਨ।