02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੀ.ਟੀ. ਯੂਨੀਵਰਸਿਟੀ ਵਿਖੇ ਰਾਸ਼ਟਰੀ ਪੱਧਰੀ ਵੱਖ-ਵੱਖ ਪਕਵਾਨਾਂ ਦੇ ਮੁਕਾਬਲੇ ਕਰਵਾਏ ਵਿਰਾਸਤੀ ਪਕਵਾਨ ਸਾਡੀ ਸੱਭਿਆਚਾਰਕ ਪਹਿਚਾਣ, ਇਨ੍ਹਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ

ਜਗਰਾਉਂ, 1 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਜਗਰਾਉਂ, 1 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸੀ.ਟੀ. ਯੂਨੀਵਰਸਿਟੀ ਵਿਖੇ ਪੰਜਾਬ ਤੇ ਭਾਰਤ ਦੇ ਅਮੀਰ ਵਿਰਸੇ ਨੂੰ ਜੀਵਿਤ ਰੱਖਣ ਲਈ ਵੱਖ ਵੱਖ ਪਕਵਾਨਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਗਏ। ਵੱਡੀ ਤਾਦਾਦ ’ਚ ਵਿਰਾਸਤੀ ਪਕਵਾਨਾਂ ਦਾ ਸੁਮੇਲ ਦੇਖਣ ਨੂੰ ਮਿਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐੱਸ. ਨੇ ਵੱਖ-ਵੱਖ ਪਕਵਾਨਾਂ ਨੂੰ ਵੇਖਿਆ ਅਤੇ ਸਵਾਦ ਚੱਖਿਆ। ਉਨ੍ਹਾਂ ਪ੍ਰਤੀਯੋਗੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਸਿਰਫ਼ ਇਕ ਮੁਕਾਬਲਾ ਨਹੀਂ ਬਲਕਿ ਭਾਰਤ ਦੀਆਂ ਰਵਾਇਤੀ ਅਤੇ ਵਿਰਾਸਤੀ ਪਕਵਾਨ ਪਰੰਪਰਾਵਾਂ ਨੂੰ ਸੰਭਾਲਣ ਦਾ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਵੱਖ-ਵੱਖ ਸਟਾਲਾਂ ’ਤੇ ਪੰਜ ਤੋਂ ਸੱਤ ਤੱਕ ਪਕਵਾਨ ਤਿਆਰ ਕੀਤੇ ਗਏ ਸਨ। ਕਣਕ ਅਤੇ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਐਲੋਵੇਰਾ ਦੀ ਸਬਜ਼ੀ, ਰਾਗੀ ਦੀ ਲੱਸੀ, ਹਲਵਾ, ਪੰਜੀਰੀ ਸਮੇਤ ਕਈ ਰਵਾਇਤੀ ਪਕਵਾਨਾਂ ਨੇ ਪੰਜਾਬ ਦੀ ਅਮੀਰ ਰਸੋਈ ਵਿਰਾਸਤ ਦੀ ਝਲਕ ਪੇਸ਼ ਕੀਤੀ। ਇੰਨ੍ਹਾਂ ਮੁਕਾਬਲਿਆਂ ’ਚ ਪੰਜਾਬ ਭਰ ਤੋਂ 35 ਪ੍ਰਤੀਯੋਗੀਆਂ ਨੇ ਭਾਗ ਲੈ ਕੇ ਆਪਣੀ ਰਸੋਈ ਕਲਾ ਅਤੇ ਵਿਰਾਸਤੀ ਪਕਵਾਨਾਂ ਦਾ ਪ੍ਰਦਰਸ਼ਨ ਕੀਤਾ। ਫਾਈਨਲ ਵਿੱਚ ਜ਼ੈਨਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਰਾਜ ਜੇਤੂ ਦਾ ਖਿਤਾਬ ਹਾਸਲ ਕੀਤਾ। ਪੂਜਾ ਨਾਗਪਾਲ ਪਹਿਲੀ ਰਨਰ-ਅੱਪ ਅਤੇ ਪੋਨਮ ਮੱਕੜ ਦੂਜੀ ਰਨਰ-ਅੱਪ ਰਹੀ। ਪੰਜਾਬ ਦੇ ਚੋਟੀ ਦੇ ਦੋ ਜੇਤੂ ਹੁਣ ਐਨ.ਸੀ.ਆਰ. ਵਿੱਚ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ ਰਾਜ ਦੀ ਨੁਮਾਇੰਦਗੀ ਕਰਨਗੇ। ਰਾਸ਼ਟਰੀ ਪੱਧਰ ’ਤੇ ਇਹ ਮੁਕਾਬਲਾ ਭਾਰਤ ਦੇ 25 ਤੋਂ ਵੱਧ ਸਥਾਨਾਂ ਤੋਂ ਇਲਾਵਾ ਕੈਨੇਡਾ, ਨਿਊਜ਼ੀਲੈਂਡ ਅਤੇ ਅਮਰੀਕਾ ਵਿੱਚ ਵੀ ਕਰਵਾਇਆ ਜਾ ਰਿਹਾ ਹੈ। ਗ੍ਰੈਂਡ ਫਿਨਾਲੇ ਵਿੱਚ ਚੋਟੀ ਦੇ ਤਿੰਨ ਰਾਸ਼ਟਰੀ ਜੇਤੂਆਂ ਲਈ ਕੁੱਲ 1.50 ਲੱਖ ਰੁਪਏ ਦਾ ਇਨਾਮੀ ਪੂਲ ਰੱਖਿਆ ਗਿਆ ਹੈ। ਪ੍ਰਬੰਧਕਾਂ ਨੇ ਪੰਜਾਬ ਸਟੇਟ ਫਿਨਾਲੇ ਦੀ ਮੇਜ਼ਬਾਨੀ ਲਈ ਸੀ.ਟੀ. ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਇਸ ਮੌਕੇ ਜਿਊਰੀ ਮੈਂਬਰ ਸ਼ੈੱਫ ਵਿਸ਼ਵਦੀਪ ਬਾਲੀ ਅਤੇ ਕਰਨਲ ਅਤੁਲ ਸਕਸੈਨਾ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਸਟੇਟ ਕੋਆਰਡੀਨੇਟਰ ਮੁਸਕਾਨ ਜੈਨ ਅਤੇ ਪ੍ਰਿਯੰਕਾ ਜੈਨ ਨੇ ਸਮਾਗਮ ਦੇ ਸਫਲ ਆਯੋਜਨ ਦੀ ਅਗਵਾਈ ਕੀਤੀ ਜਦਕਿ ਨੈਸ਼ਨਲ ਈਵੈਂਟ ਦੀ ਮੁੱਖ ਕੋਆਰਡੀਨੇਟਰ ਸ੍ਰੀਮਤੀ ਰੀਨਾ ਮੁਖਰਜੀ ਵੱਲੋਂ ਦਿੱਤੀ ਅਗਵਾਈ ਅਤੇ ਮਾਰਗਦਰਸ਼ਨ ਲਈ ਵੀ ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਇਹ ਸਮਾਗਮ ਕਰਵਾਉਣ ਦੀ ਮੇਜ਼ਬਾਨੀ ਮਿਲੀ, ਅਸੀਂ ਭਾਰਤ ਦੀ ਅਮੀਰ ਪਕਵਾਨ ਵਿਰਾਸਤ ਨੂੰ ਜਿਊਂਦਾ ਰੱਖਣ ਲਈ ਭਰਪੂਰ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਵਾਈਸ ਚਾਂਸਲਰ ਡਾ: ਨਿਤਿਨ ਟੰਡਲ, ਡਾ: ਅਸ਼ੀਸ਼ ਰੈਣਾ, ਰਜਿਸਟਰਾਰ ਸੰਜੇ ਖੰਡੂਰੀ, ਡਾਇਰੈਕਟਰ ਦਵਿੰਦਰ ਸਿੰਘ , ਕੋਆਰਡੀਨੇਟਰ ਡਾ: ਗੌਰਵ ਬਾਠਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਈ.ਟੀ.ਆਈ ਸਰਾਭਾ ’ਚ ਧਾਰਮਿਕ ਸਮਾਗਮ ਕਰਵਾਇਆ ਸਖ਼ਤ ਮਿਨਹਤ ਹੀ ਸਫ਼ਲਤਾਂ ਦੀ ਅਸਲ ਕੁੰਜੀ ਹੈ- ਚੇਅਰਮੈਨ ਬਲਬੀਰ ਸਿੰਘ ਸੰਧ... ਅਗਲੀ ਖ਼ਬਰ ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਸੈਸ਼ਨ 2026-27 ਲਈ ਦਾਖ਼ਲੇ 14 ਸਤੰਬਰ ਤੱਕ ਹੋਣਗੇ ਕਾਲਜ ਵਿਚ ਬੀ.ਸ...
Ad Position 24