02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਈ.ਟੀ.ਆਈ ਸਰਾਭਾ ’ਚ ਧਾਰਮਿਕ ਸਮਾਗਮ ਕਰਵਾਇਆ ਸਖ਼ਤ ਮਿਨਹਤ ਹੀ ਸਫ਼ਲਤਾਂ ਦੀ ਅਸਲ ਕੁੰਜੀ ਹੈ- ਚੇਅਰਮੈਨ ਬਲਬੀਰ ਸਿੰਘ ਸੰਧੂ

ਪੱਖੋਵਾਲ-ਸਰਾਭਾ, 1 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਇਲਾਕੇ ਦੇ ਵਿੱੱਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਆਈ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਪੱਖੋਵਾਲ-ਸਰਾਭਾ, 1 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਇਲਾਕੇ ਦੇ ਵਿੱੱਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਆਈ.ਟੀ.ਆਈ ਵਿਖੇ ਨਵੇਂ ਸੈਸ਼ਨਾਂ ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ। ਅੱਜ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਆਏ ਹੁਕਮਨਾਮੇ ਦੀ ਵਿਆਖਿਆ ਭਾਈ ਗੁਰਬਖਸ਼ ਸਿੰਘ ਨੇ ਕੀਤੀ। ਇਸ ਉਪਰੰਤ ਸੰਸਥਾ ਦੇ ਚੇਅਰਮੈਨ ਸ: ਬਲਬੀਰ ਸਿੰਘ ਸੰਧੂ ਨੇ ਤ੍ਰਿਵੈਣੀ ਦਾ ਰੁੱਖ ਲਗਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਤੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਿਹਨਤ ਹੀ ਸਫ਼ਲਤਾਂ ਦੀ ਅਸਲ ਕੁੰਜੀ ਹੈ, ਇਸ ਲਈ ਉਹ ਮਨ ਲਾ ਕੇ ਆਪਣੀ ਪੜ੍ਹਾਈ ਕਰਨ ਤਾਂ ਜੋ ਉਹ ਆਪਣੀ ਸੰਸਥਾ ਤੇ ਮਾਤਾ ਪਿਤਾ ਦਾ ਨਾਮ ਚਮਕਾ ਸਕਣ। ਇਸ ਮੌਕੇ ਗੁਰਸ਼ਰਨ ਸਿੰਘ, ਨੇਹਾ ਸ਼ਰਮਾ, ਅਮਨਦੀਪ ਕੌਰ, ਇੰਦਰਪ੍ਰੀਤ ਕੌਰ ਆਦਿ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਦੇ ਨੌਜਵਾਨ ਲੇਖਕ ਗੁਰਵੀਰ ਹੰਸਰਾ ਦੀ ਪਲੇਠੀ ਪੁਸਤਕ ਪ੍ਰਧਾਨ ਰਾਜਾ ਵੜਿੰਗ ਨੇ ਕੀਤੀ ਜਾਰੀ ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਵਿਖੇ ਰਾਸ਼ਟਰੀ ਪੱਧਰੀ ਵੱਖ-ਵੱਖ ਪਕਵਾਨਾਂ ਦੇ ਮੁਕਾਬਲੇ ਕਰਵਾਏ ਵਿਰਾਸਤੀ ਪਕਵਾਨ ਸਾਡੀ ਸੱਭਿਆਚਾਰਕ ਪ...
Ad Position 24