ਐੱਨ.ਆਰ.ਆਈ. ਭਾਈਚਾਰਾ ਅਕਾਲੀ- ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ-ਜੈਪਾਲ ਸਿੰਘ ਯੂ.ਐੱਸ.ਏ.
ਕਿਹਾ, ਐੱਨ.ਆਰ.ਆਈ. ਵਰਗ ਪੂਰੇ ਉਤਸ਼ਾਹ ਨਾਲ ਗੱਠਜੋੜ ਦੇ ਸਮਰਥਨ ਲਈ ਤਿਆਰ ਹੈ
ਰਾਏਕੋਟ 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੀਨੀਅਰ ਅਕਾਲੀ ਆਗੂ ਅਤੇ ਐੱਨ. ਆਰ.
ਰਾਏਕੋਟ 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੀਨੀਅਰ ਅਕਾਲੀ ਆਗੂ ਅਤੇ ਐੱਨ.ਆਰ.ਆਈ. ਜੈਪਾਲ ਸਿੰਘ ਆਂਡਲੂ ਯੂ.ਐੱਸ.ਏ ਨੇ ਦਾਅਵਾ ਕੀਤਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਗਠਜੋੜ ਹੋਣ ਨਾਲ ਅਕਾਲੀ-ਭਾਜਪਾ ਦੀ ਸਰਕਾਰ ਬਣਨੀ ਤੈਅ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਪਾਲ ਸਿੰਘ ਆਂਡਲੂ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਵਿਚ ਪ੍ਰਵਾਸੀ ਪੰਜਾਬੀ ਭਾਈਚਾਰਾ ਅਕਾਲੀ-ਭਾਜਪਾ ਗਠਜੋੜ ਨੂੰ ਹੀ ਸੂਬੇ ਦੀ ਅਮਨਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਵਪੱਖੀ ਵਿਕਾਸ ਲਈ ਸਭ ਤੋਂ ਮਜ਼ਬੂਤ ਅਤੇ ਭਰੋਸੇਯੋਗ ਵਿਕਲਪ ਮੰਨਦਾ ਹੈ। ਉਨ੍ਹਾਂ ਕਿਹਾ ਕਿ ਐੱਨ.ਆਰ.ਆਈ. ਭਰਾਵਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੂੜ੍ਹਾ ਸਬੰਧ ਰਿਹਾ ਹੈ ਅਤੇ ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਚੋਣ ਮੈਦਾਨ ਵਿਚ ਉਤਰਦੀਆਂ ਹਨ ਤਾਂ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀ ਅਤੇ ਐੱਨ.ਆਰ.ਆਈ. ਭਾਈਚਾਰਾ ਪੂਰੇ ਉਤਸ਼ਾਹ ਨਾਲ ਇਸ ਗਠਜੋੜ ਦਾ ਸਮਰਥਨ ਕਰੇਗਾ, ਜਿਸ ਨਾਲ 2027 ਵਿਚ ਵੱਡੀ ਜਿੱਤ ਹਾਸਲ ਹੋਵੇਗੀ।ਅਕਾਲੀ ਆਗੂ ਜੈਪਾਲ ਸਿੰਘ ਆਂਡਲੂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ, ਕਿਸਾਨਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਹੈ, ਜਦਕਿ ਅੱਜ ਸੂਬੇ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਵਿਕਾਸ ਕਾਰਜ਼ ਠੱਪ ਹੋ ਕੇ ਰਹਿ ਗਏ ਹਨ। ਇਸ ਲਈ ਅਕਾਲੀ-ਭਾਜਪਾ ਦਾ ਸੰਭਾਵੀਂ ਗਠਜੋੜ ਸੂਬੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਜ਼ਰੂਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਨੌਜਵਾਨ ਅਤੇ ਕਾਰੋਬਾਰੀ ਵੀ ਪੰਜਾਬ ਵਿਚ ਸੁਰੱਖਿਅਤ ਮਾਹੌਲ ਅਤੇ ਨਿਵੇਸ਼ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਸ ਗਠਜੋੜ ਦੀ ਵਾਪਸੀ ਚਾਹੁੰਦੇ ਹਨ, ਇਨ੍ਹਾਂ ਕਾਰਨਾਂ ਕਰਕੇ ਹੀ ਅਕਾਲੀ-ਭਾਜਪਾ ਵਿਚਕਾਰ ਗਠਜੋੜ ਦੇਖਣ ਲਈ ਲੋਕ ਉਤਾਵਲੇ ਹੋ ਚੁੱਕੇ ਹਨ।