04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪਿੰਡ ਪੁੜੈਣ ’ਚ ਸਵ: ਸਰਬਜੀਤ ਸਿੰਘ ਧਾਲੀਵਾਲ (ਕੈਨੇਡਾ) ਨਮਿਤ ਸ਼ਰਧਾਂਜਲੀ ਸਮਾਰੋਹ ਕੈਪਟਨ ਸੰਧੂ, ਭੈਣੀ, ਇਯਾਲੀ, ਜਥੇ: ਪੁੜੈਣ, ਜਥੇ: ਚੱਕ, ਦਿਓਲ, ਬਾਸੀ, ਸਰਪੰਚ ਸੋਨੂੰ ਆਦਿ ਆਗੂ ਪੁੱਜੇ

ਹੰਬੜਾਂ, 3 ਸਤੰਬਰ (ਮੇਜਰ ਹੰਬੜਾਂ)-ਪਿੰਡ ਪੁੜੈਣ ਵਿਖੇ ਕੈਨੇਡੀਅਨ ਬਖਸ਼ੀਸ਼ ਸਿੰਘ ਧਾਲੀਵਾਲ ਦੇ ਸਪੁੱਤਰ ਸਵ: ਸਰਬਜੀਤ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਦਿਆਂ ਹਾਜ਼ਰੀ ਭਰੀ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਹੰਬੜਾਂ, 3 ਸਤੰਬਰ (ਮੇਜਰ ਹੰਬੜਾਂ)-ਪਿੰਡ ਪੁੜੈਣ ਵਿਖੇ ਕੈਨੇਡੀਅਨ ਬਖਸ਼ੀਸ਼ ਸਿੰਘ ਧਾਲੀਵਾਲ ਦੇ ਸਪੁੱਤਰ ਸਵ: ਸਰਬਜੀਤ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਦਿਆਂ ਹਾਜ਼ਰੀ ਭਰੀ। ਇਸ ਸਮੇਂ ਧਾਲੀਵਾਲ ਪੁੜੈਣ ਪਰਿਵਾਰ ਨਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇ: ਸੁਖਦੇਵ ਸਿੰਘ ਚੱਕ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਭਰਾ ਹਰਬੀਰ ਸਿੰਘ ਇਯਾਲੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਸਵ.ਸਰਬਜੀਤ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਚੇਅਰਮੈਨ ਮੇਜਰ ਸਿੰਘ ਭੈਣੀ, ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ, ਜਗਜੀਤ ਸਿੰਘ ਭੋਲਾ ਨੇ ਕਿਹਾ ਕਿ ਸਵ: ਸਰਬਜੀਤ ਸਿੰਘ ਧਾਲੀਵਾਲ ਦਾ ਜਿੱਥੇ ਪਰਿਵਾਰ ਦੀ ਤਰੱਕੀ ਵਿੱਚ ਵੱਡਾ ਹੱਥ ਰਿਹਾ ਹੈ ਉੱਥੇ ਉਨ੍ਹਾਂ ਦਾ ਪਿੰਡ ਦੇ ਸਾਂਝੇ ਕੰਮਾਂ ਵਿੱਚ ਵੱਡ ਯੋਗਦਾਨ ਰਿਹਾ ਹੈ ਪਰ ਉਨ੍ਹਾਂ ਦੇ ਅਚਨਚੇਤ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਪਿਤਾ ਸ: ਬਖਸੀਸ਼ ਸਿੰਘ ਕਨੇਡੀਅਨ, ਭਰਾ ਰਛਪਾਲ ਸਿੰਘ ਧਾਲੀਵਾਲ, ਭਰਾ ਕੰਡਾ ਸਿੰਘ ਧਾਲੀਵਾਲ ਸਮੇਤ ਉਨ੍ਹਾਂ ਦੇ ਹੋਣਹਾਰ ਸਪੁੱਤਰ ਗੁਰਪ੍ਰੀਤ ਸਿੰਘ ਕੈਨੇਡਾ, ਮਨਜਿੰਦਰ ਸਿੰਘ ਕੈਨੇਡਾ ਅਤੇ ਕੁਲਵੰਤ ਸਿੰਘ ਕੈਨੇਡਾ ਸਮੇਤ ਇਲਾਕੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਖੇਤੀਬਾੜੀ ਸਹਿਕਾਰੀ ਸਭਾ ਪੁੜੈਣ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਸਰਪੰਚ ਜਗਦੀਪ ਸਿੰਘ ਸੋਨੂੰ ਪੁੜੈਣ, ਕਾਂਗਰਸ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਬਾਸੀਆਂ, ਗੁਰਪਾਲ ਸਿੰਘ ਚੀਮਾਂ, ਆੜ੍ਹਤੀ ਸੁਰਿੰਦਰ ਕੁਮਾਰ ਧੋਤੀ ਵਾਲਾ, ਅਗਾਂਹਵਧੂ ਕਿਸਾਨ ਪ੍ਰੇਮ ਸਿੰਘ ਬੋਪਾਰਾਏ, ਸਾਬਕਾ ਸਰਪੰਚ ਧਰਮ ਸਿੰਘ ਭਰੋਵਾਲ, ਸਾਬਕਾ ਸਰਪੰਚ ਕਰਮ ਸਿੰਘ ਭਰੋਵਾਲ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਪੰਨੂੰ, ਰਾਜਵਿੰਦਰ ਸਿੰਘ ਰਾਜੂ ਜ਼ਿਊਲਰਜ ਈਸੇਵਾਲ ਵਾਲੇ, ਜਸਪਾਲ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਦੁਆਬੀਆ, ਜਸਵੀਰ ਸਿੰਘ ਕੈਨੇਡੀਅਨ, ਅਜੀਤ ਸਿੰਘ ਰੂਮੀ, ਗੁਰਮਿੰਦਰ ਸਿੰਘ ਬਾਸੀ, ਜਗਸੀਰ ਸਿੰਘ ਕੁਰੜ, ਸਾਬਕਾ ਸਰਪੰਚ ਸ਼ੇਰ ਸਿੰਘ ਪੁੜੈਣ, ਗੁਰਬਖ਼ਸ਼ ਸਿੰਘ ਬੱਬੂ, ਮਹਿੰਦਰ ਸਿੰਘ ਦੁਆਬੀਆ, ਗੁਰਦਿਆਲ ਸਿੰਘ ਸਿੱਧਵਾਂ ਬੇਟ, ਜਸਵਿੰਦਰ ਸਿੰਘ ਨੀਟਾ ਬਾਸੀ, ਨੰਬਰਦਾਰ ਸੁਖਦੇਵ ਸਿੰਘ ਬਾਸੀ,ਪੰਚ ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ ਨੀਲੂ, ਸੁਖਦੇਵ ਸਿੰਘ ਬੋਪਾਰਾਏ, ਲਾਡੀ ਬਾਸੀ, ਸੁਰਜੀਤ ਸਿੰਘ ਆਲੀਵਾਲ, ਜਗਜੀਤ ਸਿੰਘ ਬਾਵਾ ਆਲੀਵਾਲ, ਸਾਬਕਾ ਸਰਪੰਚ ਬਲਦੇਵ ਸਿੰਘ ਭਰੋਵਾਲ ਖੁਰਦ, ਕਰਮਦੀਪ ਜੇਠੀ, ਮਨਜੋਤ ਸਿੰਘ ਹੇਅਰ ਚੱਕ, ਜਗਪਾਲ ਸਿੰਘ ਭੋਲਾ, ਡਾ: ਸ਼ਿੰਗਾਰਾ ਸਿੰਘ, ਪੰਚ ਭਿੰਦਰ ਸਿੰਘ ਬੋਪਾਰਾਏ, ਗੁਰਦਰਸ਼ਨ ਸਿੰਘ ਬੋਪਾਰਾਏ ਸਮੇਤ ਹੋਰ ਇਲਾਕੇ ਦੇ ਸਰਪੰਚਾਂ ਪੰਚਾਂ ਸਮੇਤ ਸਕੇ ਸਬੰਧੀ ਤੇ ਰਿਸ਼ਤੇਦਾਰ ਵੀ ਮੌਜੂਦ ਸਨ। ਇਸ ਮੌਕੇ ’ਤੇ ਕੈਨੇਡੀਅਨ ਬਖਸ਼ੀਸ਼ ਸਿੰਘ ਧਾਲੀਵਾਲ ਵੱਲੋਂ ਆਪਣੇ ਸਪੁੱਤਰ ਸਵ.ਸਰਬਜੀਤ ਸਿੰਘ ਧਾਲੀਵਾਲ ਦੀ ਨਿੱਘੀ ਯਾਦ ਵਿੱਚ ਧਾਰਮਿਕ ਅਸਥਾਨਾਂ ਲਈ ਨਗਦ ਰਾਸ਼ੀ ਭੇਟ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਜੇ. ਈ. ਕੰਵਰਦੀਪ ਧੰਨਾ ਦੀ ਸੇਵਾ ਮੁਕਤੀ ’ਤੇ ਸਨਮਾਨ ਸਮਾਰੋਹ ਯਾਦਗਾਰੀ ਬਣਿਆ ਅਗਲੀ ਖ਼ਬਰ ਐੱਨ.ਆਰ.ਆਈ. ਭਾਈਚਾਰਾ ਅਕਾਲੀ- ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ-ਜੈਪਾਲ ਸਿੰਘ ਯੂ.ਐੱਸ.ਏ. ਕਿਹਾ, ਐੱਨ.ਆ...
Ad Position 24