ਜੇ. ਈ. ਕੰਵਰਦੀਪ ਧੰਨਾ ਦੀ ਸੇਵਾ ਮੁਕਤੀ ’ਤੇ ਸਨਮਾਨ ਸਮਾਰੋਹ ਯਾਦਗਾਰੀ ਬਣਿਆ
ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਜੇ. ਈ.
ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਜੇ.ਈ. ਪਦ ਤੋਂ ਸੇਵਾ ਮੁਕਤ ਹੋਏ ਕੰਵਰਦੀਪ ਸਿੰਘ ਸਿੱਧੂ ਨੂੰ ਮੰਡਲ ਦਾਖਾ ਤੋਂ ਸੇਵਾ ਮੁਕਤ ਹੋਣ ਸਮੇਂ ਬਿਜ਼ਲੀ ਬੋਰਡ ਦੇ ਉੱਚ ਅਧਿਕਾਰੀਆਂ, ਹੋਰ ਬਿਜਲੀ ਕਰਮਚਾਰੀਆ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸੇਵਾ ਮੁਕਤ ਹੋਣ ਬਾਅਦ ਅੱਜ ਕੰਵਰਦੀਪ ਸਿੰਘ ਧੰਨਾ (ਜੇ.ਈ) ਦੇ ਸਾਥੀਆਂ ਵਲੋਂ ਮੰਡੀ ਮੁੱਲਾਂਪੁਰ ਰਿਜ਼ੋਰਟਸ ਅੰਦਰ ਵਿਦਾਇਗੀ ਪਾਰਟੀ ਦਿੱਤੀ ਗਈ। ਸਾਦੇ ਤੇ ਪ੍ਰਭਾਸ਼ਾਲੀ ਸਮਾਰੋਹ ਵਿਚ ਸਾਥੀ ਕਰਮਚਾਰੀਆਂ, ਅਫ਼ਸਰਾਂ. ਪੀ.ਐੱਸ.ਈ.ਬੀ ਦੀਆਂ ਕਈ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨਾਲ ਸਮਾਜਿਕ, ਧਾਰਮਿਕ, ਸਿਆਸੀ ਸਖਸੀਅਤਾਂ ਦਾ ਬੋਲਬਾਲਾ ਰਿਹਾ। ਵਿਦਾਇਗੀ ਪਾਰਟੀ ਸਮੇਂ ਅੱਡਾ ਦਾਖਾ ਪਾਵਰਕਾਮ ਦੇ ਐੱਸ਼.ਡੀ.ਓ. ਇੰਜ: ਜਸਕਿਰਨਪ੍ਰੀਤ ਸਿੰਘ, ਐੱਸ਼.ਡੀ.ਓ ਪਰਮਿੰਦਰ ਸਿੰਘ, ਰਿਟਾ: ਆਰ.ਏ. ਲਖਵੀਰ ਸਿੰਘ, ਐੱਸ਼.ਡੀ.ਓ. ਕੇਵਲ ਸਿੰਘ ਹੀਰਾ, ਇੰਜ: ਗਗਨਦੀਪ ਸਿੰਘ ਹੰਸਰਾ, ਹੰਸ ਰਾਜ ਪਮਾਲੀ, ਏ.ਜੇ.ਈ. ਅਵਤਾਰ ਸਿੰਘ, ਬਲਜੀਤ ਸਿੰਘ ਚੀਮਾਂ, ਮਨੁੱਖਤਾ ਦੀ ਸੇਵਾ ਦੇ ਸੰਚਾਲਕ ਗੁਰਪ੍ਰੀਤ ਸਿੰਘ ਮਿੰਟੂ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਗੁਰਮਤਿ ਭਵਨ ਦਾ ਸਮੁੱਚਾ ਸਟਾਫ਼ ਮੌਜੂਦ ਰਿਹਾ। ਜੇ.ਏ. ਕੰਵਰਦੀਪ ਸਿੰਘ ਧੰਨਾ ਸਿੱਧੂ ਪਰਿਵਾਰ ਦੇ ਬੇਹੱਦ ਕਰੀਬੀ ਹਲਕਾ ਦਾਖਾ ਐੱਮ.ਐੱਲ਼.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਦਾਇਗੀ ਪਾਰਟੀ ‘ਚ ਵਿਸ਼ੇਸ ਸ਼ਮੂਲੀਅਤ ਕਰਕੇ ਧੰਨਾ ਸਿੱਧੂ ਜੇ.ਈ ਨੂੰ ਵਧਾਈ ਦਿੱਤੀ। ਵਿਦਾਇਗੀ ਪਾਰਟੀ ਦੀ ਇਕੱਤਰਤਾ ਵਿਚ ਬਹੁਤਾਦ ਪਾਵਰਕਮ ਦੇ ਅਫ਼ਸਰ, ਕਰਮਚਾਰੀਆਂ ਨੂੰ ਸੰਬੋਧਨ ਸਮੇਂ ਐੱਮ.ਐੱਲ਼.ਏ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅੱਜ ਦਾ ਇਕੱਠ ਕੰਵਰਦੀਪ ਸਿੰਘ ਧੰਨਾ ਜੇ.ਈ ਵਲੋਂ ਨੌਕਰੀ ਦੌਰਾਨ ਨੇਕੀਆਂ ਤੇ ਚੰਗਿਆਈਆ ਦਾ ਗਵਾਹ ਹੈ। ਵਿਧਾਇਕ ਇਯਾਲੀ ਵਾਂਗ ਪੀ.ਐੱਸ.ਈ.ਬੀ ਇੰਪਲਾਇਜ਼ ਫੈਡਰੇਸ਼ਨ ਭਲਵਾਨ ਗਰੁੱਪ ਵਲੋਂ ਰਿਟਾ: ਜੇ.ਈ ਨੂੰ ਤੋਹਫਿਆਂ ਦੇ ਨਾਲ ਸਮੁੱਚੇ ਬਿਜਲੀ ਮੁਲਾਜ਼ਮਾਂ ਨੇ ਰਲ ਖੁਸ਼ੀ ਮਨਾਈ।