ਲਾਇ੍ਹਨਜ਼ ਕਲੱਬ ਜਗਰਾਉਂ ਵਲੋਂ ਅਧਿਆਪਕ ਦਿਵਸ ਸੰਬੰਧੀ ਕਰਵਾਇਆ ਸਮਾਗਮ
ਉੱਘੇ ਰੰਗਕਰਮੀ ਪ੍ਰਿਤਪਾਲ ਕਲੇਰ ਸਮੇਤ ਚਾਰ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਜਗਰਾਉਂ, 6 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸੰਸਾਰ ਪੱਧਰੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ (ਇਕਾਈ) ਜਗਰਾਉਂ ਵਲੋਂ ਅਧਿਆਪਕਾਂ ਦੇ ਸਨਮਾਨ ਅਤੇ ਧੀਆਂ ਦਾ ਤਿਉਹਾਰ ਤੀਆਂ ਮਨਾਉਣ ਲਈ ਖਾਸ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕਲੱਬ ਦੇ ਪ੍ਰਧਾਨ ਲਾਇਨ ਅੰਮ੍ਰਿਤ ਸਿੰਘ ਥਿੰਦ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਇਆ।
ਜਗਰਾਉਂ, 6 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸੰਸਾਰ ਪੱਧਰੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ (ਇਕਾਈ) ਜਗਰਾਉਂ ਵਲੋਂ ਅਧਿਆਪਕਾਂ ਦੇ ਸਨਮਾਨ ਅਤੇ ਧੀਆਂ ਦਾ ਤਿਉਹਾਰ ਤੀਆਂ ਮਨਾਉਣ ਲਈ ਖਾਸ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕਲੱਬ ਦੇ ਪ੍ਰਧਾਨ ਲਾਇਨ ਅੰਮ੍ਰਿਤ ਸਿੰਘ ਥਿੰਦ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਇਆ। ਇਸ ਮੌਕੇ ਲਾਇਨੇਡ ਕਮਲਜੀਤ ਕੌਰ ਥਿੰਦ, ਲਾਇਨੇਡ ਮਨਜੀਤ ਕੌਰ ਭੈਣੀ, ਲਾਇਨੇਡ ਪ੍ਰੋ. ਸਰਬਦੀਪ ਕੌਰ ਸਿੱਧੂ, ਲਾਇਨੇਡ ਗੁਰਵਿੰਦਰ ਕੌਰ ਢਿੱਲੋਂ, ਲਾਇਨੇਡ ਰਵਿੰਦਰ ਕੌਰ ਗਿੱਲ, ਲਾਇਨੇਡ ਗੁਰਪ੍ਰੀਤ ਕੌਰ ਗੋਗੀ ਗਿੱਲ, ਲਾਇਨੇਡ ਇੰਦਰਪ੍ਰੀਤ ਕੌਰ ਚਾਵਲਾ, ਲਾਇਨੇਡ ਰੇਨੂ, ਲਾਇਨੇਡ ਮਨਦੀਪ ਕੌਰ ਧਾਲੀਵਾਲ, ਲਾਇਨੇਡ ਹਰਬੰਤ ਕੌਰ ਗਿੱਲ ਆਦਿ ਨੇ ਆਪਣੀਆਂ ਸਾਥਣਾਂ ਨਾਲ ਪੰਜਾਬ ਦਾ ਵਿਰਾਸਤੀ ਲੋਕ ਨਾਚ ਗਿੱਧਾ ਪਾ ਕੇ ਧਮਾਲ ਪਾਈ ਅਤੇ ਲੋਕ ਬੋਲੀਆਂ ਨਾਲ ਹਾਜ਼ਰੀ ਲਵਾਈ। ਗਿੱਧੇ ਅਤੇ ਲੋਕ ਬੋਲੀਆਂ ’ਚ ਭਾਗ ਲੈਣ ਵਾਲੀਆਂ ਲਾਇਨੇਡ ਨੂੰ ਕਲੱਬ ਵਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਮਾਗਮ ਦੇ ਅਗਲੇ ਪੜਾਅ ’ਚ ਕਲੱਬ ਸਕੱਤਰ ਚਰਨਜੀਤ ਸਿੰਘ ਢਿੱਲੋਂ ਨੇ ਸਟੇਜ਼ ਸੰਭਾਲਦਿਆਂ ਕਲੱਬ ਵਲੋਂ ਲੋਕ ਭਲਾਈ ਲਈ ਕੀਤੇ ਗਏ ਅਤੇ ਆਉਣ ਵਾਲੇ ਸਮੇਂ ’ਚ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਸਾਂਝਾ ਕੀਤਾ, ਉਪਰੰਤ ਕਲੱਬ ਵਲੋਂ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕ ਜਿਨ੍ਹਾਂ ’ਚ ਉੱਘੇ ਰੰਗਕਰਮੀ ਅਤੇ ਸੈਂਟਰ ਹੈੱਡ ਟੀਚਰ ਪ੍ਰਿਤਪਾਲ ਸਿੰਘ ਕਲੇਰ, ਪ੍ਰੋ. ਸਰਬਦੀਪ ਕੌਰ ਸਿੱਧੂ ਸਨਮਤੀ ਵਿਗਿਆਨ ਅਤੇ ਖੋਜ ਕਾਲਜ ਜਗਰਾਉਂ, ਲੈਕਚਰਾਰ ਪੰਜਾਬੀ ਰਵਿੰਦਰ ਕੌਰ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਅਤੇ ਸੰਇਸ ਅਧਿਆਪਕਾ ਮਨਦੀਪ ਕੌਰ ਧਾਲੀਵਾਲ ਨੂੰ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਸਿੱਖਿਆ ਖੇਤਰ ਦੀਆਂ ਚਾਰਾਂ ਮਾਣਮੱਤੀਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। ਸਨਮਾਨ ਕਰਨ ਉਪਰੰਤ ਪ੍ਰਿਤਪਾਲ ਸਿੰਘ ਕਲੇਰ ਅਤੇ ਪ੍ਰੋ. ਸਰਬਦੀਪ ਕੌਰ ਸਿੱਧੂ ਨੇ ਕਲੱਬ ਦਾ ਧੰਨਵਾਦ ਕਰਦੇ ਹੋਏ ਸਮਾਜ਼ ਸੇਵਾ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਅਧਿਆਪਕ ਦੀਆਂ ਸਮਾਜਿਕ ਜਿੰਮੇਵਾਰੀਆਂ ਬਾਰੇ ਸ਼ਬਦਾਂ ਦੀ ਸਾਂਝ ਪਾਈ। ਸਮਾਗਮ ਦੇ ਅੰਤਿਮ ਪੜਾਅ ’ਚ ਪ੍ਰਧਾਨ ਲਾਇਨਜ਼ ਅੰਮ੍ਰਿਤ ਸਿੰਘ ਥਿੰਦ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਸਮਾਗਮ ਦੌਰਾਨ ਲਾਇਨਜ਼ ਮੇਜਰ ਸਿੰਘ ਭੈਣੀ, ਬੀਰਿੰਦਰ ਸਿੰਘ ਗਿੱਲ, ਦਲਵੀਰ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਰੀਹਲ, ਐੱਸ.ਪੀ.ਐੱਸ ਢਿੱਲੋਂ, ਸੁਭਾਸ਼ ਕਪੂਰ, ਹਰਵਿੰਦਰ ਸਿੰਘ ਚਾਵਲਾ, ਹਰਜੀਤ ਸਿੰਘ ਭੰਮਰਾ, ਸਤਪਾਲ ਨਿਝਾਵਨ, ਵਿਨੋਦ ਵਰਮਾ, ਕੁਲਦੀਪ ਸਿੰਘ ਰੰਧਾਵਾ, ਇੰਜ: ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਗੁਲਵੰਤ ਸਿੰਘ ਗਿੱਲ, ਗੁਰਤੇਜ ਸਿੰਘ ਗਿੱਲ, ਗੋਪੀ ਅਕਾਲਗੜ੍ਹ , ਅਧਿਆਪਕ ਭਜਨ ਸਿੰਘ ਅਤੇ ਸਤਨਾਮ ਸਿੰਘ ਹਾਜ਼ਰ ਸਨ।