09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵੋਟਰ ਸੂਚੀ ਦੀ ਸੋਧ ਲਈ 12 ਤੋਂ ਪਹਿਲਾਂ ਬੀ.ਐੱਲ.ਓ. ਨਾਲ ਰਾਬਤਾ ਕਰਨ ਜਗਰਾਉਂ ਦੇ ਵਸਨੀਕ-ਕਲੇਰ

ਜਗਰਾਉਂ, 9 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਗਰਾਉਂ ਐੱਸ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਜਗਰਾਉਂ, 9 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਗਰਾਉਂ ਐੱਸ.ਆਰ. ਕਲੇਰ ਸਾਬਕਾ ਵਿਧਾਇਕ ਨੇ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟਰ ਸੂਚੀ ਨਾਲ ਸਬੰਧਤ ਆਪਣੇ ਕੰਮ 12 ਸਤੰਬਰ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਵਾ ਲੈਣ। ਸ੍ਰੀ ਕਲੇਰ ਨੇ ਕਿਹਾ ਕਿ ਜਿੰਨ੍ਹਾਂ ਵਿਅਕਤੀਆਂ ਨੇ ਨਵੀਂ ਵੋਟ ਬਣਾਉਣੀ ਹੈ, ਵੋਟਰ ਸੂਚੀ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣੀ ਹੈ, ਆਪਣੀ ਵੋਟ ਕਿਸੇ ਹੋਰ ਹਲਕੇ ਵਿੱਚ ਤਬਦੀਲ ਕਰਵਾਉਣੀ ਹੈ ਜਾਂ ਕਿਸੇ ਹੋਰ ਹਲਕੇ ਤੋਂ ਆਪਣੀ ਵੋਟ ਜਗਰਾਉਂ ਹਲਕੇ ਵਿੱਚ ਲਿਆਉਣੀ ਹੈ, ਉਹ ਇਸ ਸਬੰਧੀ ਸਮੇਂ ਸਿਰ ਕਾਰਵਾਈ ਕਰਵਾਉਣ । ਉਨ੍ਹਾਂ ਕਿਹਾ ਕਿ ਵੋਟਰ ਦੀ ਵੋਟ ਉਸੇ ਸਥਾਨ ’ਤੇ ਦਰਜ ਹੋਣੀ ਚਾਹੀਦੀ ਹੈ, ਜਿੱਥੇ ਉਸ ਦਾ ਪੱਕਾ ਰਿਹਾਇਸ਼ੀ ਪਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੰਨ੍ਹਾਂ ਵੋਟਾਂ ’ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਦਰਜ ਹੋਇਆ ਹੈ, ਸਬੰਧਤ ਵੋਟਰ ਆਪਣਾ ਸਪਸ਼ਟੀਕਰਨ ਅਤੇ ਲੋੜੀਂਦੇ ਦਸਤਾਵੇਜ਼ ਵੀ ਸਮੇਂ ਸਿਰ ਜਮ੍ਹਾਂ ਕਰਵਾਉਣ। ਇਸ ਤੋਂ ਇਲਾਵਾ ਵੋਟਰ ਸੂਚੀ ਨਾਲ ਸਬੰਧਤ ਨਵੀਂ ਵੋਟ ਬਣਾਉਣ, ਵੋਟ ਕਟਵਾਉਣ, ਵੋਟ ਤਬਦੀਲ ਕਰਵਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਸੋਧ ਕਰਵਾਉਣ ਲਈ ਜਗਰਾਉਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਬੰਧਤ ਬੀ.ਐੱਲ.ਓ. ਨਾਲ ਸੰਪਰਕ ਕਰਕੇ ਆਪਣੀ ਵੋਟ ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਦੀ ਜਾਂਚ ਕਰ ਲੈਣ ਅਤੇ ਜੇਕਰ ਕੋਈ ਤਰੁੱਟੀ ਜਾਂ ਲੋੜੀਂਦੀ ਸੋਧ ਹੋਵੇ ਤਾਂ ਉਸ ਨੂੰ ਨਿਰਧਾਰਤ ਸਮੇਂ ਅੰਦਰ 12 ਸਤੰਬਰ ਤੋਂ ਪਹਿਲਾਂ ਫਾਰਮ ਨੰਬਰ 6-7-8 ਭਰ ਕੇ ਵੋਟ ਨੂੰ ਸਹੀ ਕਰਵਾ ਸਕਦੇ ਹਨ। 09Jag28 ਕੈਪਸ਼ਨ: ਸਾਬਕਾ ਵਿਧਾਇਕ ਐੱਸ.ਆਰ. ਕਲੇਰ
Ad Position 22
No active advertisement
ਪਿਛਲੀ ਖ਼ਬਰ ਦੀ ਕੁਲਾਰ ਖੇਤੀਬਾੜੀ ਸਹਿਕਾਰੀ ਸਭਾ ਨੇ ਕਿਸਾਨ ਵੀਰਾਂ ਨੂੰ ਸਹੂਲਤ ਦੇਣ ਲਈ ਸਬਸਿਡੀ ’ਤੇ ਮਲਚਰ ਤੇ ਉਲਟਾਵਾਂ ਹਲ ਲਿਆਂਦੇ ਅਗਲੀ ਖ਼ਬਰ ‘ ਕਾਨੂੰਨੀ ਖੋਜ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਮੁੱਦੇ ਅਤੇ ਚੁਣੌਤੀਆਂ” ਵਿਸ਼ੇ ’ਤੇ ਭਾਸ਼ਨ
Ad Position 24