12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੰਜਾਬ ’ਚ ਵਾਰਿਸ ਪੰਜਾਬ ਦਾ ਅਜਿਹਾ ਤੂਫਾਨ ਆਵੇਗਾ ਜੋ ਲੋਕਾਂ ਨਾਲ ਧੋਖਾ ਤੇ ਵਾਆਦਾ ਖ਼ਿਲਾਫ਼ੀ ਕਰਦੀਆਂ ਰਾਜਸੀ ਪਾਰਟੀਆਂ ਨੂੰ ਉਡਾ ਕੇ ਲੈ ਜਾਵੇਗਾ-ਇਯਾਲੀ

ਹਠੂਰ, 12 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਸਰਵੇਖਣ ਕਰਵਾਕੇ ਸਮੁੱਚੇ ਪੰਜਾਬ ਅੰਦਰ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਪਿੰਡ ਮਾਣੂੰਕੇ ਵਿਖੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਹਠੂਰ, 12 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਸਰਵੇਖਣ ਕਰਵਾਕੇ ਸਮੁੱਚੇ ਪੰਜਾਬ ਅੰਦਰ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਪਿੰਡ ਮਾਣੂੰਕੇ ਵਿਖੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨਾਲ ਇਸ ਮੌਕੇ ਟਰੱਕ ਯੂਨੀਅਨ ਜਗਰਾਉਂ ਦੇ ਸਾਬਕਾ ਪ੍ਰਧਾਨ ਬਿੰਦਰ ਸਿੰਘ ਮਨੀਲਾ, ਜਗਰਾਜ ਸਿੰਘ ਰਾਜਾ ਮਾਣੂੰਕੇ ਅਤੇ ਮਨਜੀਤ ਸਿੰਘ ਰਾਏਸਰ ਵੀ ਉੱਚੇਚੇ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦਾ ਇਕੋ-ਇਕ ਨੇਕ ਇਰਾਦਾ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਹੈ ਅਤੇ ਜਲਦੀ ਹੀ ਅਜਿਹਾ ਪ੍ਰੋਗਰਾਮ, ਜਿਸ ਵਿਚ ਕਿਸਾਨਾਂ ਦੀ ਭਲਾਈ ਲਈ ਯੋਜਨਾਵਾਂ, ਨੌਜਵਾਨਾਂ, ਵਪਾਰੀਆਂ, ਆੜ੍ਹਤੀਆਂ, ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਲਈ ਪਾਰਟੀ ਦਾ ਕੀ ਏਜੰਡਾ ਹੈ, ਬੰਦੀ ਸਿੰਘਾਂ ਦੀ ਰਿਹਾਈ, ਪੰਥ ਦੇ ਮਸਲਿਆਂ ਦੇ ਹੱਲ, ਚਿੱਟੇ ਨਸ਼ੇ, ਗੈਂਗਵਾਰ ਨੂੰ ਖਤਮ ਕਰਨ ਆਦਿ ਸ਼ਾਮਿਲ ਹੋਵੇਗਾ, ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਹਲਕਾ ਦਾਖਾ ਤੋਂ ਉਨ੍ਹਾਂ ਦੇ ਬੀਬੀ ਖਾਲੜਾ ਨੂੰ ਉਮੀਦਵਾਰੀ ਵਜ਼ੋਂ ਕੀਤੀ ਪੇਸ਼ਕਸ਼ ਸਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਉਕਤ ਬਿਆਨ ਨੂੰ ਦੁਹਰਾਉਂਦਿਆਂ ਕਿਹਾ ਕਿ ਜੇਕਰ ਉਹ ਇੱਥੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਅਤੇ ਜੇਕਰ ਉਹ ਇੱਥੋਂ ਨਹੀਂ ਲੜਦੇ ਤਾਂ ਉਹ ਖੁਦ ਚੋਣ ਲੜਨਗੇ। ਉਨ੍ਹਾਂ ਕਿਹਾ ਉਹ ਇਕ ਨਿਮਾਣੇ ਸੇਵਾਦਾਰ ਵਜ਼ੋਂ ਪੰਥ ਦੀ ਸੇਵਾ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਬਿਨ੍ਹਾਂ ਕਿਸੇ ਅਹੁਦੇ ਦੇ ਲਾਲਚ ਤੋਂ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਤਕਰੀਬਨ ਸਾਰੀਆਂ ਪਾਰਟੀਆਂ ਦੇ ਇਨਸਾਫ਼ ਪਸੰਦ ਅਤੇ ਪੰਥ ਤੇ ਪੰਜਾਬ ਦੀ ਭਲਾਈ ਦੀ ਉਮੀਦ ਰੱਖਣ ਵਾਲੇ ਲੋਕ ਉਨ੍ਹਾਂ ਨਾਲ ਜੁੜ ਰਹੇ ਹਨ ਅਤੇ 2027 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ-ਪਹਿਲਾਂ ਸਮੁੱਚੇ ਪੰਜਾਬ ਅੰਦਰ ਵਾਰਿਸ ਪੰਜਾਬ ਦਾ ਅਜਿਹਾ ਤੂਫਾਨ ਅਵੇਗਾ ਜੋ ਹੁਣ ਤੱਕ ਲੋਕਾਂ ਨਾਲ ਧੋਖਾ ਤੇ ਵਾਆਦਾ ਖ਼ਿਲਾਫ਼ੀ ਕਰਦੀਆਂ ਆ ਰਹੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਉਡਾ ਕੇ ਲੈ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਇਕ ਪਰਿਵਾਰ ਦੀ ਪਾਰਟੀ ਬਣਕੇ ਰਹਿ ਗਿਆ ਹੈ ਅਤੇ ਇਸ ਨੂੰ ਲੋਕ ਮੂਲੋਂ ਨਕਾਰ ਚੁੱਕੇ ਹਨ। ਕਾਂਗਰ ਸ ਅੰਦਰ ਕੁਰਸੀ ਦੀ ਲਾਲਸਾ ਲਈ ਜੋ ਜੱਦੋ ਜਹਿਦ ਚੱਲ ਰਹੀ ਹੈ ਉਸ ਤੋਂ ਸਪੱਸ਼ਟ ਹੈ ਕਿ ਇਹ ਫੁੱਟ ਕਾਂਗਰਸ ਨੂੰ ਖੇਰੂ-ਖੇਰੂ ਕਰ ਦੇਵੇਗੀ ਅਤੇ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ, ਕਿਉਂਕਿ ਭਗਵੰਤ ਮਾਨ ਨੇ ਇਕ ਤਾਨਾਸ਼ਾਹ ਵਾਂਗ ਸ਼ਾਸ਼ਨ ਕੀਤਾ ਹੈ, ਕਿਸੇ ਨੂੰ ਆਪਣਾ ਦਰਦ ਕਹਿਣ ਦੀ ਇਜ਼ਾਜ਼ਤ ਨਹੀਂ। ਜੇਕਰ ਕੋਈ ਬੋਲਦਾ ਹੈ ਤਾਂ ਉਨ੍ਹਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਜਾਂਦਾ ਤੇ ਲੋਕ ਖੁਦਕਸ਼ੀਆਂ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦੌਰਾਨ 13798 ਕੇਸਾਂ ਦਾ ਨਿਪਟਾਰਾ ਅਗਲੀ ਖ਼ਬਰ ਬਿਜਲੀ ਦੇ 5 ਮਹੀਨਿਆਂ ਦੇ ਇਕੱਠੇ ਆਏ ਬਿੱਲ ਨੇ ਖ਼ਪਤਕਾਰਾਂ ਦੇ ਉਡਾਏ ਹੋਸ਼, 10 ਤੋਂ 35 ਹਜ਼ਾਰ ਤੱਕ ਆਏ ਬਿੱਲ
Ad Position 24