ਪਿੰਡ ਚੌਂਕੀਮਾਨ ਵਿਖੇ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ’ਤੇ ਕੀਤੀ ਜਾ ਰਹੀ ਕਾਨਫਰੰਸ ਸੰਬੰਧੀ ਇਯਾਲੀ ਤੇ ਮੁੱਲਾਂਪੁਰ ਨੇ ਕੀਤੀ ਮੀੰਟਿੰਗ
ਚੌਂਕੀਮਾਨ, 14 ਸਤੰਬਰ (ਤੇਜਿੰਦਰ ਸਿੰਘ ਚੱਢਾ) ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ’ਤੇ ਕੀਤੀ ਜਾ ਰਹੀ ਇਤਿਹਾਸਿਕ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਅਤੇ ਲਾਮਬੰਦੀ ਨੂੰ ਲੈ ਕੇ ਅੱਜ ਪਿੰਡ ਚੌਂਕੀਮਾਨ ਵਿਖੇ ਪਾਰਟੀ ਦੇ ਸੀਨੀਅਰ ਆਗੂ ਤੇ ਕਾਨਫਰੰਸ ਦੇ ਮੁੱਖ ਪ੍ਰਬੰਦਕ ਹਰਬੀਰ ਸਿੰਘ ਇਯਾਲੀ ਤੇ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ ਨੇ ਪਤਵੰਤੇ ਸੱਜਣਾਂ ਨਾਲ ਇੱਕ ਅਹਿਮ ਤੇ ਪ੍ਰਭਾਵਸਾਲੀ ਮੀਟਿੰਗ ਕੀਤੀ ਗਈ।
ਚੌਂਕੀਮਾਨ, 14 ਸਤੰਬਰ (ਤੇਜਿੰਦਰ ਸਿੰਘ ਚੱਢਾ) ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ’ਤੇ ਕੀਤੀ ਜਾ ਰਹੀ ਇਤਿਹਾਸਿਕ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਅਤੇ ਲਾਮਬੰਦੀ ਨੂੰ ਲੈ ਕੇ ਅੱਜ ਪਿੰਡ ਚੌਂਕੀਮਾਨ ਵਿਖੇ ਪਾਰਟੀ ਦੇ ਸੀਨੀਅਰ ਆਗੂ ਤੇ ਕਾਨਫਰੰਸ ਦੇ ਮੁੱਖ ਪ੍ਰਬੰਦਕ ਹਰਬੀਰ ਸਿੰਘ ਇਯਾਲੀ ਤੇ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ ਨੇ ਪਤਵੰਤੇ ਸੱਜਣਾਂ ਨਾਲ ਇੱਕ ਅਹਿਮ ਤੇ ਪ੍ਰਭਾਵਸਾਲੀ ਮੀਟਿੰਗ ਕੀਤੀ ਗਈ।ਇਸ ਮੌਕੇ ਹਰਬੀਰ ਸਿੰਘ ਇਯਾਲੀ ਨੇ ਕਿਹਾ ਕੇ ਛਪਾਰ ਦਾ ਮੇਲਾ ਜਿੱਥੇ ਸਾਡੇ ਅਮੀਰ ਵਿਰਸੇ ਤੇ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਉੱਥੇ ਹੀ ਇਸ ਮੌਕੇ ਹੋਣ ਵਾਲੀ ਸਿਆਸੀ ਕਾਨਫਰੰਸ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦਾ ਮੁੱਖ ਕੇਂਦਰ ਬਣਦੀ ਆਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇ ਵਿਚ ਸੂਬੇ ਦੇ ਹੱਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਾਵਾਨਾਂ ਦੇ ਭਵਿੱਖ ਦੀ ਰਾਖੀ ਲਈ ਛਪਾਰ ਦੀ ਧਰਤੀ ਤੋਂ ਵੱਡਾ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਨੇ ਮੀਟਿੰਗ ਵਿਚ ਹਾਜ਼ਰੀਨਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਕਾਨਫਰੰਸ ਵਿਚ ਪਿੰਡ ਵਾਸੀਆਂ ਨੂੰ ਸ਼ਮੂਲੀਅਤ ਕਰਨ ਲਈ ਅਪੀਲ ਕਰਨ ’ਤੇ ਵੱਡੇ ਕਾਫ਼ਲੇ ਲੈ ਕੇ ਮੇਲਾ ਛਪਾਰ ਕਾਨਫਰੰਸ ਵਿਚ ਪਹੁੰਚਣ। ਹਰਬੀਰ ਸਿੰਘ ਇਯਾਲੀ ਨੇ ਕਿਹਾ ਕਿ ਪਿੰਡ ਚੌਂਕੀਮਾਨ ਨੇ ਹਮੇਸ਼ਾਂ ਹੀ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਵੱਡਾ ਮਾਣ ਦਿੱਤਾ ਹੈ ਤੇ ਉਨ੍ਹਾਂ ਨਾਲ ਡਟਕੇ ਖੜ੍ਹੇ ਹਨ ਤੇ ਮੇਲਾ ਛਪਾਰ ਕਾਨਫਰੰਸ ਨੂੰ ਇਤਿਹਾਸਿਕ ਬਣਾਉਣ ਲਈ ਵਿਧਾਇਕ ਇਯਾਲੀ ਦਾ ਸਾਥ ਦੇਣਗੇ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਭਰਪੂਰ ਸਿੰਘ ਧਾਲੀਵਾਲ ਮਾ: ਬਲਜਿੰਦਰ ਸਿਘ ਚੌਂਕੀਮਾਨ, ਅੰਬਰਦੀਪ ਸਿੰਘ ਕੱਕੂ ਮਾਨ, ਸਾਬਕਾ ਸਰਪੰਚ ਇਕਬਾਲ ਸਿੰਘ ਤਾਸਾ, ਕਮਲਜੀਤ ਸਿੰਘ ਗੋਰਾ ਮਾਨ ਤੇ ਬਲਾਕ ਸੰਮਤੀ ਮੈਂਬਰ ਰਾਜਦੀਪ ਸਿੰਘ ਖ਼ਾਲਸਾ ਨੇ ਹਰਬੀਰ ਸਿੰਘ ਇਯਾਲੀ ਨੂੰ ਭਰੋਸਾ ਦਿਵਾਇਆ ਕਿ ਪਿੰਡ ਚੌਂਕੀਮਾਨ ਤੋਂ ਵੱਡਾ ਕਾਫ਼ਲਾ ਮੇਲਾ ਛਪਾਰ ਕਾਨਫਰੰਸ ਵਿਚ ਸ਼ਮੂਲੀਅਤ ਕਰੇਗਾ। ਇਸ ਮੌਕੇ ਸਾਬਕਾ ਸਰਪੰਚ ਜਗਦੀਸ ਸਿੰਘ ਲੂਟੀ, ਕੈਪਟਨ ਹਰੀ ਸਿੰਘ ਧਾਲੀਵਾਲ, ਗੁਰਚਰਨ ਸਿੰਘ ਇਟਲੀ, ਮੈਨੇਜਰ ਤੇਜਾ ਸਿੰਘ ਧਾਲੀਵਾਲ , ਬਲਬੀਰ ਸਿੰਘ ਬੋਪਾਰਾਏ, ਹਰਦੇਵ ਸਿੰਘ ਮਾਨ, ਖੁਸਕਿਸਮਤ ਸਿੰਘ ਮਠਾੜੂ, ਹਾਕਮ ਸਿੰਘ ਧਾਲੀਵਾਲ, ਅਵਤਾਰ ਸਿੰਘ, ਗੁਰਵਿੰਦਰ ਸਿੰਘ, ਸੇਰ ਸਿੰਘ, ਅਮਰ ਸਿੰਘ ਧਾਲੀਵਾਲ ਆਦਿ ਵੱਡੀ ਗਿਣਤੀ ਵਿਚ ਪਤਵਮਤੇ ਸੱਜਣ ਹਾਜ਼ਰ ਸਨ।