14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮੇਲਾ ਛਪਾਰ ਸ਼੍ਰੋਅਦ (ਬ) ਕਾਨਫ਼ਰੰਸ ਆਪਣੀ ਹੋਂਦ ਦਾ ਅਹਿਸਾਸ ਕਰਵਾਏਗੀ-ਸੰਧੂ/ਡੱਲਾ

ਲੋਹਟਬੱਦੀ, 14 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੇਂਡੂ ਮੇਲਿਆਂ ਦੇ ਸਿਰਤਾਜ ਮੇਲਾ ਛਪਾਰ ਵਿਖੇ 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ’ਚ ਭਾਰੀ ਇਕੱਠ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਸਮੂਹ ਹਲਕਿਆਂ ਦੀ ਸਮੁੱਚੇ ਆਗੂ ਪੱਬਾਂ ਭਾਰ ਹੋਏ ਫਿਰਦੇ ਹਨ। ਇਸ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਸਰਕਲ ਪੱਖੋਵਾਲ ਦੇ ਵੱਖ-ਵੱਖ ਪਿੰਡਾਂ ’ਚ ਵਰਕਰਾਂ ਨੂੰ ਲਾਮਬੰਦ ਕਰਨ ਲਈ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਲੋਹਟਬੱਦੀ, 14 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੇਂਡੂ ਮੇਲਿਆਂ ਦੇ ਸਿਰਤਾਜ ਮੇਲਾ ਛਪਾਰ ਵਿਖੇ 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ’ਚ ਭਾਰੀ ਇਕੱਠ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਸਮੂਹ ਹਲਕਿਆਂ ਦੀ ਸਮੁੱਚੇ ਆਗੂ ਪੱਬਾਂ ਭਾਰ ਹੋਏ ਫਿਰਦੇ ਹਨ। ਇਸ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਸਰਕਲ ਪੱਖੋਵਾਲ ਦੇ ਵੱਖ-ਵੱਖ ਪਿੰਡਾਂ ’ਚ ਵਰਕਰਾਂ ਨੂੰ ਲਾਮਬੰਦ ਕਰਨ ਲਈ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਬੜੂੰਦੀ ਸਥਿਤ ਸੀਨੀਅਰ ਅਕਾਲੀ ਆਗੂ ਗੁਰਸ਼ਰਨ ਸਿੰਘ ਗਰੇਵਾਲ ਦੇ ਗ੍ਰਹਿ ਮੀਟਿੰਗ ਦੌਰਾਨ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਕਿਹਾ ਕਿ ਮੇਲਾ ਛਪਾਰ ਦੀ ਕਾਨਫ਼ਰੰਸ ਦਾ ਭਾਰੀ ਇਕੱਠ ਵਿਰੋਧੀ ਪਾਰਟੀਆਂ ਅਤੇ ਸ਼੍ਰੋਮਣੀ ਅਕਾਲੀ ਖਿਲਾਫ਼ ਕੂੜ ਪ੍ਰਚਾਰ ਕਰ ਰਹੇ ਲੋਕਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਏਗਾ। ਉਨ੍ਹਾਂ ਕਿਹਾ ਕਿ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਇਸ ਮੌਕੇ ਸੁਖਰਾਜ ਸਿੰਘ ਮਹੇਰਨਾਂ ਪ੍ਰਧਾਨ, ਸੁਖਵੀਰ ਸਿੰਘ ਪ੍ਰੇਮ ਮਾਨ, ਐਡਵੋਕੇਟ ਰਮਨਦੀਪ ਸਿੰਘ ਵਾਲੀਆ, ਬਲਜਿੰਦਰ ਸਿੰਘ ਸੇਖੋਂ, ਭੂਪ ਸਿੰਘ ਭੱਟੀ, ਰਾਜਿੰਦਰ ਸਿੰਘ ਬਿੰਦਰੀ, ਸੁਖਦੇਵ ਸਿੰਘ ਗਿੱਲ, ਜਗਦੀਪ ਸਿੰਘ ਸੇਖੋਂ, ਨਰਿੰਦਰ ਸਿੰਘ ਵਾਲੀਆ, ਹਰਪਾਲ ਸਿੰਘ ਮਾਨ, ਜਗਤਾਰ ਸਿੰਘ ਨੰਬਰਦਾਰ, ਬਲਵੰਤ ਸਿੰਘ, ਬਹਾਦਰ ਸਿੰਘ ਭੱਟੀ, ਕੰਵਰਦੀਪ ਸਿੰਘ ਪੰਨੂ, ਬੱਬੂ ਮਾਨ ਬੜੂੰਦੀ, ਬਹਾਦਰ ਸਿੰਘ ਭੱਟੀ ਸਾਬਕਾ ਪੰਚ, ਪ੍ਰਿਤਪਾਲ ਸਿੰਘ ਭੈਣੀ ਦਰੇੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ: ਸ਼ਾਮ ਸਿੰਘ ਬਾਠ ਮੈਮੋਰੀਅਲ ਸ. ਸ. ਸ. ਸਕੂਲ ਨੂਰਪੁਰਾ ਵਿਖੇ ਕਮਲਜੀਤ ਕੌਰ ਨੇ ਬਤੌਰ ਮੁੱਖ ਅਧਿਆਪਕਾ ਵਜੋਂ ਚਾਰਜ ਸੰਭਾਲਿ... ਅਗਲੀ ਖ਼ਬਰ ਕਾਰਗਿਲ ਸ਼ਹੀਦ ਬਲਵੰਤ ਸਿੰਘ ਬੜੈਚ ਦੀ ਬਰਸੀ ਨਮਿਤ ਰਾਤਰੀ ਦੇ ਦੀਵਾਨ ਸਜਾਏ
Ad Position 24