19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਲੋਕ ਸੇਵਾ ਸੁਸਾਇਟੀ ਵਲੋਂ ਸਿਵਲ ਹਸਪਤਾਲ ਜਗਰਾਉਂ ਦੇ ਵਾਰਡ ਦਾ ਨਵੀਂਨੀਕਰਨ, ਵਿਧਾਇਕਾ ਬੀਬੀ ਮਾਣੂੰਕੇ ਨੇ ਕੀਤਾ ਉਦਘਾਟਨ

ਜਗਰਾਉਂ, 19 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਲੋਕ ਸੇਵਾ ਸੁਸਾਇਟੀ (ਰਜਿ.) ਜਗਰਾਉਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਇਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਸਿਵਲ ਹਸਪਤਾਲ ਜਗਰਾਉਂ ਦੇ ਮਰੀਜ਼ਾਂ ਵਾਲੇ ਇਕ ਪੂਰੇ ਵਾਰਡ ਦਾ ਨਵੀਂਨੀਕਰਨ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 20-09-2026
ਜਗਰਾਉਂ, 19 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਲੋਕ ਸੇਵਾ ਸੁਸਾਇਟੀ (ਰਜਿ.) ਜਗਰਾਉਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਇਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਸਿਵਲ ਹਸਪਤਾਲ ਜਗਰਾਉਂ ਦੇ ਮਰੀਜ਼ਾਂ ਵਾਲੇ ਇਕ ਪੂਰੇ ਵਾਰਡ ਦਾ ਨਵੀਂਨੀਕਰਨ ਕਰਵਾਇਆ ਗਿਆ। ਵਾਰਡ ਦੀਆਂ ਸਾਰੀਆਂ ਦੀਵਾਰਾਂ ’ਤੇ ਪੀ.ਵੀ.ਸੀ. ਪੈਨਲ ਲਗਾ ਕੇ ਇਸ ਦੀ ਕਾਇਆ-ਕਲਪ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵਾਰਡ ਦੀ ਹਾਲਤ ਕਾਫ਼ੀ ਖ਼ਰਾਬ ਹੋਣ ਕਾਰਨ ਨਵੇਂ ਨਿਯੁਕਤ ਐੱਸ.ਐੱਮ.ਓ. ਡਾ: ਅਮਨ ਸ਼ਰਮਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਕ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਰਾਬਤਾ ਕੀਤਾ ਅਤੇ ਸੁਸਾਇਟੀ ਨੂੰ ਇਸ ਸੇਵਾ ਕਾਰਜ ਵਿੱਚ ਯੋਗਦਾਨ ਪਾਉਣ ਲਈ ਕਿਹਾ। ਸੁਸਾਇਟੀ ਨੇ ਇਸ ਕਾਰਜ ਨੂੰ ਸੇਵਾ ਭਾਵਨਾ ਨਾਲ ਸਵੀਕਾਰ ਕਰਦਿਆਂ ਤੁਰੰਤ ਕੰਮ ਸ਼ੁਰੂ ਕਰਵਾਇਆ ਅਤੇ ਥੋੜ੍ਹੇ ਸਮੇਂ ਵਿੱਚ ਵਾਰਡ ਦਾ ਨਵੀਂਨੀਕਰਨ ਮੁਕੰਮਲ ਕਰਵਾ ਦਿੱਤਾ।ਨਵੀਂਨੀਕਰਨ ਕੀਤੇ ਵਾਰਡ ਦਾ ਉਦਘਾਟਨ ਜਗਰਾਉਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂਕੇ ਨੇ ਫੀਤਾ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਲੋਕ ਸੇਵਾ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਬਹੁਤ ਮਹੱਤਵਪੂਰਨ ਹਨ। ਇਸ ਨਾਲ ਹਸਪਤਾਲ ਵਿਚ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਨੂੰ ਵਧੀਆ ਅਤੇ ਸਾਫ਼-ਸੁਥਰਾ ਮਾਹੌਲ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਧੀਆਂ ਸੇਵਾਵਾਂ ਦੇਣ ਲਈ ਤਤਪਰ ਹੈ ਅਤੇ ਸਰਕਾਰੀ ਹਸਪਤਾਲਾਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸਕੱਤਰ ਡਾ: ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਸਮੇਤ ਸਮੁੱਚੀ ਟੀਮ ਨੇ ਡਾ. ਅਮਨ ਸ਼ਰਮਾ ਨੂੰ ਭਰੋਸਾ ਦਿਵਾਇਆ ਕਿ ਸਿਵਲ ਹਸਪਤਾਲ ਨੂੰ ਭਵਿੱਖ ਵਿੱਚ ਵੀ ਕਿਸੇ ਤਰ੍ਹਾਂ ਦੀ ਲੋੜ ਹੋਣ ’ਤੇ ਸੁਸਾਇਟੀ ਵੱਲੋਂ ਹ ਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਕਪਿਲ ਸ਼ਰਮਾ, ਰਜਿੰਦਰ ਜੈਨ ਕਾਕਾ, ਆਰ.ਕੇ. ਗੋਇਲ, ਨਰੇਸ਼ ਵਰਮਾ, ਮੁਕੇਸ਼ ਗੁਪਤਾ , ਲੋਕੇਸ਼ ਟੰਡਨ, ਕੰਵਲ ਕੱਕੜ, ਮਨੋਹਰ ਸਿੰਘ ਟੱਕਰ, ਸੁਖਜਿੰਦਰ ਢਿੱਲੋਂ, ਫਾਰਮੇਸੀ ਬਲਜਿੰਦਰ ਹੈਪੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ’ਚ ਗੁਰਦੁਆਰਾ ਭਜਨਗੜ੍ਹ ਸਾਹਿਬ ਜਗਰਾਉਂ ਤੋਂ ਗੁਰਦੁਆਰਾ ਮੋਰੀ ਗੇਟ ਤ... ਅਗਲੀ ਖ਼ਬਰ ਡਲਿਵਰੀ ਬੁਆਏ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ-ਮੁੱਖ ਮੁਲਜ਼ਮ ਗ੍ਰਿਫਤਾਰ ਪੁਰਾਣੇ ਝਗੜੇ ਦੀ ਰੰਜਿਸ਼ ਕਾਰਨ ਕੀਤਾ ਸੀ ਗੋਲੀ...
Ad Position 24