20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਘੋੜਿਆਂ ਦੀ ਵੱਡੀ ਮੰਡੀ ਬਣਿਆ ਜਗਰਾਉਂ ਦਾ ਹਾਰਸ ਮੇਲਾ * 15 ਲੱਖ ਤੋਂ ਇੱਕ ਕਰੋੜ ਰੁਪਏ ਤੱਕ ਦੇ ਘੋੜੇ ਬਣੇ ਮੰਡੀ ਦੀ ਨੁਮਾਇਸ਼

ਜਗਰਾਉਂ, 19 ਸਤੰਬਰ (ਗੁਰਦੀਪ ਸਿੰਘ ਮਲਕ)-ਘੋੜਿਆਂ ਦੀ ਟਾਪ, ਸਜੀਆਂ-ਸੰਵਰੀਆਂ ਘੋੜੀਆਂ, ਉੱਤਮ ਨਸਲਾਂ ਦੀ ਨੁਮਾਇਸ਼ ਅਤੇ ਲੱਖਾਂ-ਕਰੋੜਾਂ ਰੁਪਏ ਦੇ ਵਣਜ ਨਾਲ ਜਗਰਾਉਂ ਦਾ ਹਾਰਸ ਮੇਲਾ ਹੁਣ ਮਹਿਜ਼ ਇੱਕ ਮੇਲਾ ਨਹੀਂ ਰਿਹਾ, ਇਹ ਘੋੜਿਆਂ ਦੇ ਸ਼ੌਕ ਅਤੇ ਕਾਰੋਬਾਰ ਨੂੰ ਇੱਕੋ ਥਾਂ ਜੋੜਨ ਵਾਲੀ ਵੱਡੀ ਮੰਡੀ ਦਾ ਰੂਪ ਧਾਰ ਚੁੱਕਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਘੋੜਾ ਪਾਲਕ ਅਤੇ ਸ਼ੌਕੀਨ ਵੀ ਇੱਥੇ ਆਪਣੇ ਘੋੜਿਆਂ ਸਮੇਤ ਪਹੁੰਚਦੇ ਹਨ।

Ad Position 21
No active advertisement
ਅਜੀਤ ਡੈਸਕ 20-09-2026
ਜਗਰਾਉਂ, 19 ਸਤੰਬਰ (ਗੁਰਦੀਪ ਸਿੰਘ ਮਲਕ)-ਘੋੜਿਆਂ ਦੀ ਟਾਪ, ਸਜੀਆਂ-ਸੰਵਰੀਆਂ ਘੋੜੀਆਂ, ਉੱਤਮ ਨਸਲਾਂ ਦੀ ਨੁਮਾਇਸ਼ ਅਤੇ ਲੱਖਾਂ-ਕਰੋੜਾਂ ਰੁਪਏ ਦੇ ਵਣਜ ਨਾਲ ਜਗਰਾਉਂ ਦਾ ਹਾਰਸ ਮੇਲਾ ਹੁਣ ਮਹਿਜ਼ ਇੱਕ ਮੇਲਾ ਨਹੀਂ ਰਿਹਾ, ਇਹ ਘੋੜਿਆਂ ਦੇ ਸ਼ੌਕ ਅਤੇ ਕਾਰੋਬਾਰ ਨੂੰ ਇੱਕੋ ਥਾਂ ਜੋੜਨ ਵਾਲੀ ਵੱਡੀ ਮੰਡੀ ਦਾ ਰੂਪ ਧਾਰ ਚੁੱਕਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਘੋੜਾ ਪਾਲਕ ਅਤੇ ਸ਼ੌਕੀਨ ਵੀ ਇੱਥੇ ਆਪਣੇ ਘੋੜਿਆਂ ਸਮੇਤ ਪਹੁੰਚਦੇ ਹਨ। ਇਸ ਮੰਡੀ ਦੀ ਸਭ ਤੋਂ ਵੱਡੀ ਖਿੱਚ ਘੋੜਿਆਂ ਦੀਆਂ ਵੱਖ-ਵੱਖ ਨਸਲਾਂ ਅਤੇ ਉਨ੍ਹਾਂ ਦੀ ਕੀਮਤ ਹੈ। ਇੱਥੇ ਆਮ ਕੀਮਤ ਵਾਲੇ ਘੋੜਿਆਂ ਤੋਂ ਲੈ ਕੇ 15 ਲੱਖ ਰੁਪਏ ਤੋਂ ਇੱਕ ਕਰੋੜ ਰੁਪਏ ਤੱਕ ਮੁੱਲ ਵਾਲੇ ਘੋੜੇ ਵੀ ਵਿਕਰੀ ਲਈ ਪਹੁੰਚਦੇ ਹਨ। ਘੋੜੇ ਦੀ ਨਸਲ, ਵੰਸ਼, ਕੱਦ-ਕਾਠੀ, ਸਰੀਰਕ ਬਣਤਰ, ਚਾਲ ਅਤੇ ਹੋਰ ਵਿਸ਼ੇਸ਼ਤਾਵਾਂ ਉਸ ਦੀ ਕੀਮਤ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸੇ ਕਾਰਨ ਮੇਲੇ ਵਿੱਚ ਪਹੁੰਚਣ ਵਾਲੇ ਘੋੜਿਆਂ ਨੂੰ ਵੇਖਣ ਵਾਲਿਆਂ ਦੀਆਂ ਨਜ਼ਰਾਂ ਉਨ੍ਹਾਂ ਦੀ ਸ਼ਾਨ ਤੋਂ ਇਲਾਵਾ ਉਨ੍ਹਾਂ ਦੇ ਵਣਜ ਮੁੱਲ ’ਤੇ ਵੀ ਟਿਕੀਆਂ ਰਹਿੰਦੀਆਂ ਹਨ। ਘੋੜਾ ਪਾਲਕਾਂ ਲਈ ਇਹ ਆਪਣੀ ਬਰੀਡ ਦੀ ਪਛਾਣ ਬਣਾਉਣ ਅਤੇ ਸੰਭਾਵੀ ਖਰੀਦਦਾਰਾਂ ਤੱਕ ਪਹੁੰਚਣ ਦਾ ਮੌਕਾ ਵੀ ਹੁੰਦਾ ਹੈ। ਖ਼ਰੀਦਦਾਰ ਘੋੜਾ ਖਰੀਦਣ ਤੋਂ ਪਹਿਲਾਂ ਉਸ ਦੀ ਨਸਲ ਅਤੇ ਵੰਸ਼ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਵਿੱਚ ਦਿਲਚਸਪੀ ਦਿਖਾਉਂਦੇ ਹਨ। ਨਵੀਂ ਬਰੀਡ ਤਿਆਰ ਕਰਨ ਅਤੇ ਉੱਤਮ ਨਸਲ ਦੇ ਵਿਸਥਾਰ ਲਈ ਸੀਰਮ ਦੇ ਲੈਣ-ਦੇਣ ਨੂੰ ਵੀ ਇੱਥੇ ਉਤਸ਼ਾਹ ਮਿਲਦਾ ਹੈ। ਘੋੜਾ ਪਾਲਕ ਉੱਤਮ ਨਸਲਾਂ ਨੂੰ ਅੱਗੇ ਵਧਾਉਣ ਲਈ ਇਸ ਖੇਤਰ ਨਾਲ ਜੁੜੇ ਲੋਕਾਂ ਨਾਲ ਸੰਪਰਕ ਕਰਦੇ ਹਨ। ਇਸ ਤਰ੍ਹਾਂ ਮੇਲੇ ਦਾ ਦਾਇਰਾ ਸਿਰਫ਼ ਇੱਕ ਘੋੜੇ ਦੀ ਖਰੀਦ ਜਾਂ ਵਿਕਰੀ ਤੱਕ ਸੀਮਤ ਨਹੀਂ ਰਹਿੰਦਾ, ਬਲਕਿ ਨਸਲਾਂ ਦੀ ਸੰਭਾਲ, ਵਿਸਥਾਰ ਅਤੇ ਘੋੜਾ ਪਾਲਣ ਨਾਲ ਜੁੜੇ ਵੱਖ-ਵੱਖ ਕਾਰੋਬਾਰਾਂ ਤੱਕ ਫੈਲਿਆ ਹੋਇਆ ਹੈ। ਹਾਰਸ ਮੇਲੇ ਦੀ ਇੱਕ ਵਿਲੱਖਣ ਤਸਵੀਰ ਇਸ ਦਾ ਕਰੀਬ ਇੱਕ ਹਫ਼ਤੇ ਤੱਕ ਚੱਲਣ ਵਾਲਾ ਡੇਰਾ ਵੀ ਹੈ। ਦੂਰ-ਦਰਾਜ਼ ਤੋਂ ਆਉਣ ਵਾਲੇ ਕਈ ਘੋੜਿਆਂ ਦੇ ਸ਼ੌਕੀਨ ਆਪਣੇ ਟੈਂਟ ਲਾ ਕੇ ਦਿਨ-ਰਾਤ ਇੱਥੇ ਹੀ ਰਹਿੰਦੇ ਹਨ । ਉਨ੍ਹਾਂ ਲਈ ਇਹ ਸਿਰਫ਼ ਘੋੜਿਆਂ ਦੀ ਖਰੀਦ-ਵੇਚ ਦਾ ਮੌਕਾ ਨਹੀਂ, ਸਗੋਂ ਆਪਣੇ ਸ਼ੌਕ ਨਾਲ ਜੁੜੇ ਲੋਕਾਂ ਨੂੰ ਮਿਲਣ ਅਤੇ ਘੋੜਿਆਂ ਦੀ ਦੁਨੀਆ ਨਾਲ ਜੁੜੇ ਤਜਰਬੇ ਸਾਂਝੇ ਕਰਨ ਦਾ ਮੰਚ ਵੀ ਹੈ। ਦਿਨ ਚੜ੍ਹਦੇ ਹੀ ਮੇਲੇ ਵਿੱਚ ਘੋੜਿਆਂ ਦੀ ਦੇਖਭਾਲ ਅਤੇ ਉਨ੍ਹਾਂ ਦੀ ਤਿਆਰੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਸ਼ੌਕੀਨ ਆਪਣੇ ਘੋੜਿਆਂ ਨੂੰ ਨੁਮਾਇਸ਼ ਲਈ ਤਿਆਰ ਕਰਦੇ ਹਨ ਅਤੇ ਖਰੀਦਦਾਰ ਵੱਖ-ਵੱਖ ਨਸਲਾਂ ਨੂੰ ਨੇੜਿਓਂ ਵੇਖਦੇ ਹਨ। ਸ਼ਾਮ ਤੱਕ ਮੇਲੇ ਦਾ ਮਾਹੌਲ ਘੋੜਿਆਂ ਦੇ ਵਣਜ ਅਤੇ ਸ਼ੌਕ ਨਾਲ ਜੁੜੀਆਂ ਗਤੀਵਿਧੀਆਂ ਨਾਲ ਭਰਿਆ ਰਹਿੰਦਾ ਹੈ। ਜਿੱਥੇ ਇੱਕ ਪਾਸੇ ਘੋੜਿਆਂ ਦੇ ਪ੍ਰੇਮੀ ਆਪਣੀਆਂ ਮਨਪਸੰਦ ਨਸਲਾਂ ਦੇ ਘੋੜਿਆਂ ਨੂੰ ਵੇਖਣ ਅਤੇ ਖਰੀਦਣ ਲਈ ਪਹੁੰਚਦੇ ਹਨ, ਉੱਥੇ ਦੂਜੇ ਪਾਸੇ ਘੋੜਾ ਪਾਲਕਾਂ ਲਈ ਇਹ ਆਪਣੀ ਬਰੀਡ ਨੂੰ ਬਾਜ਼ਾਰ ਤੱਕ ਲਿਜਾਣ ਦਾ ਵੱਡਾ ਮੌਕਾ ਬਣਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਘੋੜਾ ਪਾਲਕ ਮਨਵੀਰ ਸਿੰਘ ਅਤੇ ਭਗਤ ਸਿੰਘ ਨੇ ਦੱਸਿਆ ਕਿ 6 ਮਹੀਨਿਆਂ ਬਾਅਦ ਲੱਗਣ ਵਾਲੀ ਇਸ ਮੰਡੀ ਨਾਲ ਘੋੜਿਆਂ ਦਾ ਕਰੋੜ ਰੁਪਏ ਦਾ ਵਣਜ ਜੁੜਿਆ ਹੋਇਆ ਹੈ। ਲਗਭਗ 24 ਸਾਲਾਂ ਤੋਂ ਘੋੜਿਆਂ ਦੇ ਵਪਾਰ ਨਾਲ ਜੁੜੇ ਇਸ ਪਰਿਵਾਰ ਨੇ ਕਿਸੇ ਵੇਲੇ ਇਕ ਘੋੜੇ ਨਾਲ ਸ਼ੌਕੀਆ ਤੌਰ ’ਤੇ ਸ਼ੁਰੂਆਤ ਕੀਤੀ ਸੀ ਸਖਤ ਮਿਹਨਤ ਸਦਕਾ ਅੱਜ ਉਹ 10 ਲੱਖ ਤੋਂ 60 ਲੱਖ ਦੀ ਕੀਮਤ ਤੱਕ ਦੇ ਘੋੜੇ ਦੇ ਮਾਲਕ ਹਨ। ਉਨ੍ਹਾਂ ਆਖਿਆ ਕਿ ਸਹਾਇਕ ਧੰਦੇ ਵਜੋਂ ਘੋੜਿਆਂ ਦਾ ਵਣਜ ਪੂਰੀ ਤਰ੍ਹਾਂ ਕਾਰਗਰ ਸਿੱਧ ਹੋ ਰਿਹਾ ਹੈ ਪ੍ਰੰਤੂ ਪੰਜਾਬ ਸਰਕਾਰ ਦੀ ਇਸ ਖੇਤਰ ਵੱਲ ਕੋਈ ਦਿਲਚਸਪੀ ਨਾ ਹੋਣ ਕਾਰਨ ਇਹ ਵਪਾਰ ਉਨ੍ਹਾਂ ਵਿਕਸਿਤ ਨਹੀਂ ਹੋ ਸਕਿਆ। ਉਨ੍ਹਾਂ ਜਗਰਾਉ ਮੰਡੀ ’ਚ ਠੇਕੇਦਾਰ ਵਲੋ ਅਧੂਰੇ ਪ੍ਰਬੰਧਾਂ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਆਖਿਆ ਕਿ ਠੇਕੇਦਾਰ ਵਲੋਂ ਬਣਦੇ ਮੁੱਲ ਦੀਆਂ ਸੁੱਖ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਜਿੰਨ੍ਹਾਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ 26 ਸਤੰਬਰ ਨੂੰ ਛਪਾਰ ਕਾਨਫ਼ਰੰਸ ਸਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਅਹਿਮ ਮੀਟਿੰਗ ਛਪਾਰ ਕਾਨਫ਼ਰੰਸ ਅਕਾਲੀ... ਅਗਲੀ ਖ਼ਬਰ ਕਿਸਾਨ ਮੇਲੇ ’ਤੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੇਅਰਮੈਨ ਸਿੱਧੂ ਨੇ ਕੀਤਾ ਸਵਾਗਤ
Ad Position 24